ਇਮੀਗ੍ਰੇਸ਼ਨ ਨਿਊਜ਼ੀਲੈਂਡ ਦੀ ਕਾਮਿਆਂ ਅਤੇ ਬਿਜ਼ਨਸ ਲਈ ਨਵੀਂ ਪਾਲਿਸੀ ਅੱਜ 1 ਨਵੰਬਰ ਤੋਂ ਸ਼ੁਰੂ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Sunday, 1 November 2015

ਇਮੀਗ੍ਰੇਸ਼ਨ ਨਿਊਜ਼ੀਲੈਂਡ ਦੀ ਕਾਮਿਆਂ ਅਤੇ ਬਿਜ਼ਨਸ ਲਈ ਨਵੀਂ ਪਾਲਿਸੀ ਅੱਜ 1 ਨਵੰਬਰ ਤੋਂ ਸ਼ੁਰੂ

ਔਕਲੈਂਡ-1 ਨਵੰਬਰ (ਹਰਜਿੰਦਰ ਸਿੰਘ ਬਸਿਆਲਾ)- ਇਮੀਗ੍ਰੇਸ਼ਨ ਨਿਊਜ਼ੀਲੈਂਡ ਵੱਲੋਂ ਆਕਲੈਂਡ ਦੇ ਵਿਚ ਵਧ ਰਹੇ ਕਾਮਿਆਂ, ਬਿਜਨਸ ਅਤੇ ਲੋਕਾਂ ਦੀ ਵਧਦੀ ਜਨਸੰਖਿਆ ਨੂੰ ਘੱਟ ਕਰਨ ਅਤੇ ਦੂਜੇ ਸ਼ਹਿਰਾਂ ਨੂੰ ਹੋਰ ਵਿਕਾਸ ਵੱਲ ਲਿਜਾਉਣ ਦੇ ਮਨਰੋਥ ਨਾਲ ਬਣਾਈ ਗਈ ਨਵੀਂ ਪਾਲਿਸੀ ਅੱਜ ਤੋਂ ਲਾਗੂ ਹੋ ਗਈ ਹੈ। ਹੁਣ ਸਕਿੱਲਡ ਮਾਈਗ੍ਰਾਂਟਸ ਦੇ ਲਈ ਆਕਲੈਂਡ ਦੇ ਬਾਹਰੋਂ ਜਾਬ ਆਫਰ ਲੈਣ ਵਾਲਿਆਂ ਨੂੰ 10 ਦੀ ਜਗਾ 30 ਪੁਆਇੰਟ ਮਿਲਿਆ ਕਰਨਗੇ। ਇਸੇ ਤਰਾਂ ਔਕਲੈਂਡ ਤੋਂ ਬਾਹਰ ਬਿਜਨਸ ਸੈਟ ਅੱਪ ਕਰਨ ਵਾਲਿਆਂ ਨੂੰ 20 ਦੀ ਬਜ਼ਾਏ 40 ਪੁਆਇੰਟ ਮਿਲਿਆ ਕਰਨਗੇ। ਜਿਹੜੇ ਸਕਿੱਲਡ ਆਕਲੈਂਡ ਤੋਂ ਬਾਹਰ ਜਾ ਕੇ 12 ਮਹੀਨੇ ਤੱਕ ਕੰਮ ਕਰਨਗੇ ਉਨਾਂ ਦੇ ਲਈ ਕਈ ਹੋਰ ਲਾਭ ਵੀ ਰੱਖੇ ਗਏ ਹਨ।

No comments:

Post Top Ad

Your Ad Spot