ਦਹੇਜ ਕਾਨੂੰਨ 498-ਏ ਦੀ ਦੁਰਵਰਤੋਂ ਦੇ ਖਿਲਾਫ ਵੱਡੀ ਲੋਕ ਲਹਿਰ ਦੀ ਲੋੜ-ਜੋਗੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Sunday, 4 October 2015

ਦਹੇਜ ਕਾਨੂੰਨ 498-ਏ ਦੀ ਦੁਰਵਰਤੋਂ ਦੇ ਖਿਲਾਫ ਵੱਡੀ ਲੋਕ ਲਹਿਰ ਦੀ ਲੋੜ-ਜੋਗੀ

ਜਲੰਧਰ 4 ਅਕਤੂਬਰ (ਗੁਰਕੀਰਤ ਸਿੰਘ ਆਜ਼ਾਦ)- ਪੰਜਾਬ ਦੀ ਸਿਰਮੌਰ ਸਮਾਜ ਸੇਵੀ ਜਥੇਬੰਦੀ 'ਪੰਜਾਬ ਯੂਥ ਕਲੱਬਜ਼+ ਅਤੇ ਕ੍ਰਿਸਪ ਸੰਸਥਾ ਵਲੋਂ ਸਾਂਝੇ ਤੌਰ ਤੇ ਦੇਸ਼ ਵਿੱਚ ਦਹੇਜ ਕਾਨੂੰਨ 498-ਏ ਅਤੇ ਮਹਿਲਾ ਸ਼ਕਤੀਕਰਨ ਦੀ ਆੜ ਹੇਠ ਬਣੇ ਅਨੇਕਾਂ ਇੱਕ ਤਰਫਾ ਕਾਨੂੰਨਾਂ ਦੀ ਅੰਨੇਵਾਹ ਦੁਰਵਰਤੋਂ ਕਾਰਨ ਤਬਾਹ ਹੋ ਰਹੇ ਪਰਿਵਾਰਕ ਢਾਂਚੇ ਨੂੰ ਬਚਾਉਣ ਲਈ 'ਪਰਿਵਾਰ ਬਚਾਓ-ਦੇਸ਼ ਬਚਾਓ' ਲਹਿਰ ਨੂੰ ਸਮਰਪਿਤ ਸਥਾਨਕ ਕੇ.ਐਲ. ਸਹਿਗਲ ਹਾਲ ਵਿਖੇ 'ਦਹੇਜ ਕਾਨੂੰਨ', ਘਰੇਲੂ ਹਿੰਸਾ, ਰੇਪ ਐਕਟ, ਛੇੜਖਾਨੀ ਐਕਟ ਆਦਿ ਦੀ ਦੁਰਵਰਤੋਂ - ਇੱਕ ਕਾਨੂੰਨੀ ਅੱਤਵਾਦ'' ਸੈਮੀਨਾਰ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਮੁੱਖ ਪਾਰਲੀਮਾਨੀ ਸਕੱਤਰ ਸ਼੍ਰੀ ਕੇ.ਡੀ. ਭੰਡਾਰੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਸੈਮੀਨਾਰ ਵਿੱਚ ਇਨਾਂ ਕਾਨੂੰਨਾਂ ਦੀ ਦੁਰਵਰਤੋਂ ਕਾਰਨ ਹਰ ਸਾਲ ਹੋ ਰਹੀਆਂ 80,000 ਪਤੀਆਂ/ਆਦਮੀਆਂ (ਜੋ ਕਿਸੇ ਨਾ ਕਿਸੇ ਬੱਚੇ ਦੇ ਪਿਤਾ ਵੀ ਸਨ) ਦੀਆਂ ਖੁਦਕਸ਼ੀਆਂ, ਸਮਾਜ ਵਿੱਚ ਬਜ਼ੁਰਗ ਮਾਪਿਆਂ ਦੀ ਹੋ ਰਹੀ ਬੇਕਦਰੀ ਅਤੇ ਮੌਜੂਦਾ ਔਰਤ ਪੱਖੀ ਬਣੇ ਕਾਨੂੰਨਾਂ ਦੀ ਅੰਨੇਵਾਹ ਦੁਰਵਰਤੋਂ ਕਾਰਨ ਹੋ ਰਹੇ ਘਾਣ ਕਰਕੇ ਘਰੋਂ ਬੇਘਰ ਹੋਏ ਬਜ਼ੁਰਗਾਂ ਦਾ ਬਿਰਧ ਆਸ਼ਰਮਾਂ ਵਿੱਚ ਆਉਮਾ, ਘਰੇਲੂ ਝਗੜਿਆਂ ਵਿੱਚ ਬੱਚਿਆਂ ਨੂੰ ਪਿਤਾ ਦੇ ਸਾਏ ਤੋਂ ਵਾਂਝਾ ਰੱਖਣਾ, ਇਨਾਂ ਕਾਨੂੰਨਾਂ ਦੀ ਗਲਤ ਵਰਤੋਂ ਕਰਨ ਵਾਲਿਆਂ ਨੂੰ ਸਜਾਵਾਂ ਦੇਣ ਲਈ ਵੀ ਕਾਨੂੰਨ ਬਣਨ, ਅਦਾਲਤੀ ਕੇਸਾਂ ਦਾ ਸਮਾਂਬੱਧ ਨਿਪਟਾਰਾ ਅਤੇ ਅਦਾਲਤੀ ਪ੍ਰਕਿਰਿਆ ਵਿੱਚ ਆਡੀਓ-ਵੀਡੀਓ ਰਿਕਾਰਡਿੰਗ ਜਿਹੇ ਮੁੱਦੇ ਵਿਚਾਰੇ ਗਏ।
ਇਸ ਮੌਕੇ ਮੁੱਖ ਮਹਿਮਾਨ ਕੇ.ਡੀ. ਭੰਡਾਰੀ ਮੁੱਖ ਪਾਰਲੀਮਾਨੀ ਸੈਕਟਰੀ ਨੇ ਆਪਣੇ ਸੰਬੋਧਨ ਵਿੱਚ ਦਹੇਜ ਕਾਨੂੰਨ 498-ਏ ਅਤੇ ਹੋਰ ਅਜਿਹੇ ਇਕਤਰਫਾ ਕਾਨੂੰਨਾਂ ਦੇ ਦੁਰਉਪਯੋਗ ਨੂੰ ਗੰਭੀਰ ਵਿਸ਼ਾ ਦੱਸਿਆ ਅਤੇ ਇਸਨੂੰ ਇੱਕ ਅੱਤਵਾਦ ਕਰਾਰ ਦਿੱਤਾ। ਉਨਾਂ ਕਿਹਾ ਕਿ ਅੱਜ ਲੋੜ ਹੈ ਬੱਚਿਆਂ ਨੂੰ ਚੰਗੇ ਸੰਸਕਾਰ ਦਿੱਤੇ ਜਾਣ ਤਾਂ ਜੋ ਪਰਿਵਾਰਾਂ ਨੂੰ ਟੁੱਟਣ ਤੋਂ ਬਚਾਇਆ ਜਾ ਸਕੇ। ਉਨਾਂ ਜਥੇਬੰਦੀ ਵਲੋਂ ਕੀਤੇ ਇਸ ਕੰਮ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਵਿਸ਼ਵਾਸ ਦਿਵਾਇਆ ਕਿ ਹੱਕ-ਸੱਚ ਦੀ ਇਸ ਲੋਕ ਲਹਿਰ ਵਿੱਚ ਉਹ ਜਥੇਬੰਦੀ ਦੇ ਨਾਲ ਖੜੇ ਹਨ। ਉਨਾਂ ਇਹ ਵੀ ਕਿਹਾ ਕਿ ਉਹ ਇਸ ਸੰਵੇਦਨਸ਼ੀਲ ਵਿਸ਼ੇ ਨੂੰ ਵਿਧਾਨ ਸਭਾ ਵਿੱਚ ਵੀ ਉਠਾਉਣਗੇ ਤਾਂ ਜੋ ਇਨਾਂ ਕਾਨੂੰਨਾਂ ਦੀ ਆੜ ਵਿੱਚ ਪਤੀ ਪਰਿਵਾਰ ਦੇ ਮੈਂਬਰਾਂ, ਬਜ਼ੁਰਗਾਂ ਅਤੇ ਔਰਤਾਂ ਨੂੰ ਇਸ ਜ਼ੁਲਮ ਦੀ ਹਨੇਰੀ ਤੋਂ ਬਚਾਇਆ ਜਾ ਸਕੇ।
ਆਪਣੇ ਸੰਬੋਧਨ ਵਿੱਚ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਜੋਗੀ ਨੇ ਇਨਸਾਫ ਪ੍ਰਾਪਤੀ ਦੀ ਇਸ ਲੋਕ ਲਹਿਰ ਵਿੱਚ ਸ਼ਾਮਲ ਹੋਣ ਦਾ ਸਭ ਦਾ ਸੱਦਾ ਦਿੱਤਾ ਅਤੇ ਯਕੀਨ ਦਿਵਾਇਆ ਕਿ ਭਵਿੱਖ ਵਿੱਚ ਵੀ ਜਥੇਬੰਦੀ ਇਸ ਕਾਨੂੰਨੀ ਅੱਤਵਾਦ ਦੇ ਖਿਲਾਫ ਸੰਘਰਸ਼ ਕਰਦੀ ਰਹੇਗੀ। ਉਨਾਂ ਕਿਹਾ ਕਿ ਔਰਤਾਂ ਦੇ ਹੱਕਾਂ ਦੇ ਨਾਂਅ ਹੇਠ ਬਣੇ ਇਨਾਂ ਕਾਨੂੰਨਾਂ ਦਾ ਸ਼ਿਕਾਰ ਇਕੱਲੇ ਆਦਮੀ ਹੀ ਨਹੀਂ ਸਗੋਂ ਖੁਦ ਔਰਤ ਵਰਗ ਵੀ ਹੋ ਰਿਹਾ ਹੈ ਜੋ ਪਤੀ ਪਰਿਵਾਰ ਨਾਲ ਸਬੰਧਤ ਹੈ। ਉਨਾਂ ਕਿਹਾ ਕਿ ਪਿਛਲੇ ਚਾਰ ਸਾਲ ਵਿੱਚ ਪਤੀ ਪਰਿਵਾਰਾਂ ਨਾਲ ਸਬੰਧਤ 1,75,000 ਨਿਰਦੋਸ਼ ਔਰਤਾਂ ਨੂੰ ਇਨਾਂ ਕਾਲੇ ਕਾਨੂੰਨਾਂ ਕਰਕੇ ਜੇਲ ਦਾ ਸੰਤਾਪ ਭੋਗਣਾ ਪਿਆ ਹੈ। ਪਰ ਔਰਤਾਂ ਦੇ ਹੱਕਾਂ ਦਾ ਦਮ ਭਰਨ ਵਾਲੀਆਂ ਜਥੇਬੰਦੀਆਂ ਦਾ ਔਰਤਾਂ (ਪਤੀ ਪਰਿਵਾਰ ਨਾਲ ਸਬੰਧਤ) ਦੀਆਂ ਹੀ ਇਨਾਂ ਗ੍ਰਿਫਤਾਰੀਆਂ ਤੇ ਸਾਜ਼ਿਸ਼ੀ ਚੁੱਪ ਬਹੁਤ ਖਤਰਨਾਕ ਹੈ। ਉਹਨਾਂ ਕਿਹਾ ਕਿ ਪਿਛਲੇ ਨੌਂ ਸਾਲਾਂ ਵਿੱਚ 5,40,000 ਨਿਰਦੋਸ਼ ਆਦਮੀਆਂ/ਪਤੀਆਂ ਦੀਆਂ ਖੁਦਕੁਸ਼ੀਆਂ ਦੇਸ਼ ਦੇ ਲੋਕਤੰਤਰੀ ਦਿੱਖ ਲਈ ਬਹੁਤ ਹੀ ਨਮੋਸ਼ੀਜਨਕ ਅਤੇ ਸ਼ਰਮਨਾਕ ਹਨ ਅਤੇ ਕਿਸੇ ਵੀ ਮਨੁੱਖੀ ਅਧਿਕਾਰ ਕਮਿਸ਼ਨ ਅਤੇ ਸਮੇਂ ਦੀਆਂ ਸਰਕਾਰਾਂ ਨੇ ਲੱਖਾਂ ਨੌਜਵਾਨਾਂ ਦੀ ਨਸਲਕੁਸ਼ੀ ਨੂੰ ਗੰਭੀਰਤਾ ਨਾਲ ਨਹੀਂ ਲਿਆ। ਇਸ ਮੌਕੇ ਕ੍ਰਿਸਪ ਸੰਸਥਾ ਬੰਗਲੌਰ ਦੇ ਕੌਮੀ ਪ੍ਰਧਾਨ ਸ਼੍ਰੀ ਕੁਮਾਰ ਜਹਾਂਗੀਰ ਦਾਰ ਅਤੇ ਰੌਕੀ ਸੱਭਰਵਾਰ (ਮੁੰਬਈ) ਨੇ ਵੀ ਪਰਿਵਾਰਕ ਝਗੜਿਆਂ ਵਿੱਚ ਬੱਚਿਆਂ ਦੀ ਸਪੁਰਦਗੀ ਸਬੰਧੀ ਨਿਰਪੱਖ ਕਾਨੂੰਨ ਬਨਾਉਣ ਦੀ ਮੰਗ ਕੀਤੀ ਅਤੇ ਕਿਹਾ ਕਿ ਗਲਤ ਅਤੇ ਇਕ-ਪਾਸੜ ਕਾਨੂੰਨਾਂ ਕਰਕੇ ਅੱਜ ਸਮਾਜ ਵਿੱਚੋਂ ਪਿਤਾ ਦੇ ਰੋਲ ਨੂੰ ਮਨਫੀ ਕੀਤਾ ਜਾ ਰਿਹਾ ਹੈ। ਉਨਾਂ ਮਾਤਾ-ਪਿਤਾ ਦੀ ਸਾਂਝੀ ਸਪੁਰਦਗੀ ਨੂੰ ਨਿਆਂਸੰਗਤ ਕਰਾਰ ਦਿੱਤਾ। ਇਸ ਮੌਕੇ ਸੈਮੀਨਾਰ ਵਿੱਚ ਪਾਸ ਕੀਤੇ ਅਹਿਮ ਮਤਿਆਂ ਵਿੱਚ ਕੌਮੀ ਪੁਰਸ਼ ਕਮਿਸ਼ਨ ਦਾ ਗਠਨ ਕਰਨਾ, ਦਹੇਜ ਕਾਨੂੰਨ 498-ਏ ਨੂੰ ਖਤਮ ਕਰਨਾ, ਗੁਜ਼ਾਰਾ ਭੱਤਾ ਕਾਨੂੰਨ ਨੂੰ ਤਰਕਸੰਗਤ ਕਰਨਾ, ਘਰੇਲੂ ਝਗੜਿਆਂ ਦੀ ਮੀਡੀਏਸ਼ਨ ਮੈਜਿਸਟਰੇਟ ਕੋਲ ਹੋਣਾ, ਕਾਨੂੰਨ ਦਾ ਦੁਰਉਪਯੋਗ ਕਰਨ ਵਾਲਿਆਂ ਨੂੰ ਸਜ਼ਾਵਾਂ ਦੇਣ ਲਈ ਵੀ ਕਾਨੂੰਨ ਹੋਣ, ਛੇੜਖਾਨੀ ਐਕਟ - ਰੇਪ ਐਕਟ ਦੀ ਦੁਰਵਰਤੋਂ ਕਰਨ ਵਾਲਿਆਂ ਦੇ ਖਿਲਾਫ ਕਾਨੂੰਨ ਬਨਾਉਣਾ, ਅਦਾਲਤੀ ਪ੍ਰਕ੍ਰਿਆ ਵਿੱਚ ਮੁਕੱਦਮਿਆਂ ਨੂੰ ਸਮਾਬੱਧ ਖਤਮ ਕਰਨਾ ਅਤੇ ਅਦਾਲਤਾਂ ਦੇ ਵਿੱਚ ਆਡੀਓ-ਵੀਡੀਓ ਰਿਕਾਰਡਿੰਗ ਲਾਜ਼ਮੀ ਕਰਨਾ ਰੱਖੇ ਗਏ ਜਿਸ ਨੂੰ ਹਾਜ਼ਰ ਸੈਂਕੜੇ ਕਾਰਕੁੰਨਾਂ ਨੇ ਸਰਵਸੰਮਤੀ ਨਾਲ ਪ੍ਰਵਾਨ ਕੀਤਾ। ਇਸ ਮੌਕੇ ਇਕੱਠ ਵਿੱਚ ਬਹੁਤ ਸਾਰੇ ਪੀੜਤ ਬਜ਼ੁਰਗਾਂ ਨੇ ਆਪਣੀਆਂ ੁਦੁੱਖ ਭਰੀਆਂ ਦਾਸਤਾਨਾਂ ਮੀਡੀਆ ਦੇ ਸਾਹਮਣੇ ਬਿਆਨ ਕੀਤੀਆਂ। ਉਸ ਮੌਕੇ ਹਾਲ ਦਾ ਮਾਹੌਲ ਬੇਹੱਦ ਗਮਗੀਨ ਹੋ ਗਿਆ ਜਦੋਂ ਕੁਝ ਦਿਨ ਪਹਿਲਾਂ ਇਸ ਕਾਨੂੰਨ ਦੀ ਬਲੀ ਚੜ ਚੁੱਕੇ ਨੌਜਵਾਨ ਪੁੱਤਰ ਤਜਿੰਦਰ ਸਿੰਘ ਕੈਂਡੀ ਦੀ ਮਾਂ ਰਜਵੰਤ ਕੌਰ (ਤਿਲਕ ਨਗਰ) ਨੇ ਜਦੋਂ ਆਪਣੇ ਵਿਛੜੇ ਪੁੱਤਰ ਦੀ ਤਸਵੀਰ ਆਪਣੀ ਹਿੱਕ ਨਾਲ ਲਾ ਕੇ ਅਤੇ ਉਸਦੀ ਭੈਣ ਨੇ ਜਾਰੋ-ਜਾਰ ਹੋ ਕੇ ਆਪਣੀ ਦੁੱਖਭਰੀ ਕਹਾਣੀ ਅਤੇ ਅਜੇ ਵੀ ਪੁਲਿਸ ਵਲੋਂ ਪੈ ਰਹੇ ਦਬਾਅ ਬਾਰੇ ਦੱਸਿਆ ਤਾਂ ਹਾਲ ਵਿੱਚ ਬੈਠੇ ਹਰ ਹਾਜ਼ਰੀਨ ਦੀਆਂ ਅੱਖਾਂ ਨਮ ਹੋ ਗਈਆਂ।
ਇਸ ਮੌਕੇ ਸੰਬੋਧਨ ਕਰਨ ਵਾਲਿਆਂ ਵਿੱਚ ਹੋਰਨਾਂ ਤੋਂ ਇਲਾਵਾ ਪ੍ਰਦੀਪ ਖੁੱਲਰ, ਉਰਮਿਲ ਵੈਦ, ਮੀਨੂੰ ਸਿੰਘ (ਯੂ.ਕੇ.), ਵਿਨੋਦ ਫਕੀਰਾ, ਤਰਲੋਚਨ ਸਿੰਘ ਲਾਲੀ, ਓਮ ਪ੍ਰਕਾਸ਼ ਛਾਬੜਾ, ਡਾ. ਮਨਦੀਪ ਸਿੰਘ, ਮਨਮੀਤ ਸਿੰਘ ਸੋਢੀ, ਡੌਲੀ ਹਾਂਡਾ, ਦੀਪਾਲੀ ਬਾਗੜੀਆ, ਮੁਨੀਸ਼ ਬਾਸੀ, ਅਨੁਪਮ ਗੋਸਵਾਮੀ ਨੇ ਵੀ ਸੰਬੋਧਨ ਕੀਤਾ। ਹਾਜ਼ਰ ਆਗੂਆਂ ਵਿੱਚ ਪ੍ਰਮੁੱਖ ਤੌਰ ਤੇ ਅਸ਼ਵਨੀ ਸ਼ਰਮਾ ਟੀਟੂ, ਹਰਵਿੰਦਰ ਸਿੰਘ ਲਾਡੀ, ਤਜਿੰਦਰ ਸਿੰਘ ਤੇਜੀ, ਇੰਦਰਜੀਤ ਸਿੰਘ ਬੱਗਾ, ਮਨਪ੍ਰੀਤ ਸਿੰਘ ਮਨੂੰ, ਹਰਜੀਤ ਸਿੰਘ ਸੋਨੂੰ, ਕੁਲਦੀਪ ਸਿੰਘ, ਪ੍ਰਦੀਪ ਸਿੰਘ ਫੁੱਲ, ਹਰਦੀਪ ਸਿੰਘ ਹੈਰੀ, ਕੁਲਵਿੰਦਰ ਕੈਰੋਂ, ਬਘੇਲ ਸਿੰਘ ਭਾਟੀਆ, ਹਰਦੀਪ ਸਿੰਘ ਰੋਜ਼ੀ, ਬਨਾਰਸੀ ਦਾਸ ਖੋਸਲਾ, ਪਵਨ ਵਿਰਦੀ ਐਡਵੋਕੇਟ, ਯਸ਼ਪਾਲ ਪਹਿਲਵਾਨ, ਪਰਮਿੰਦਰ ਸਿੰਘ, ਅਮਰਜੀਤ ਸਿੰਘ ਬਰਮੀ, ਗੌਰਵ ਸਲਵਾਨ, ਅਵਤਾਰ ਸਿੰਘ ਧੁੰਨਾ, ਪਰਮਿੰਦਰ ਸਿੰਘ ਫੁੱਲ, ਸੋਹਣ ਸਿੰਘ ਸੁੱਚੀ ਪਿੰਡ, ਦੀਪਕ ਗੁਪਤਾ, ਡਾ. ਚੰਦਨ ਦੁਆ, ਅਮਰ ਰਾਜ ਭਾਰਦਵਾਜ, ਅਵਤਾਰ ਸਿੰਘ ਸੈਹੰਬੀ, ਯਾਦਵਿੰਦਰ ਸਿੰਘ, ਅੰਮ੍ਰਿਤਪਾਲ ਸਿੰਘ, ਸੰਦੀਪ ਸੈਣੀ ਊਨਾ ਸਮੇਤ ਵੱਡੀ ਗਿਣਤੀ ਵਿੱਚ ਆਗੂ ਹਾਜ਼ਰ ਸਨ। ਇਸ ਮੌਕੇ ਸਟੇਜ ਸੈਕਟਰੀ ਦੀ ਭੂਮਿਕਾ ਜਸਵਿੰਦਰ ਸਿੰਘ ਆਜ਼ਾਦ ਨੇ ਬਾਖੂਬੀ ਨਿਭਾਈ।

No comments:

Post Top Ad

Your Ad Spot