ਜਲੰਧਰ ਦੇ ਮਾਈ ਹੀਰਾ ਗੇਟ 'ਚ ਟਕਰਾਅ, ਇੱਟਾਂ ਚੱਲੀਆਂ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 19 October 2015

ਜਲੰਧਰ ਦੇ ਮਾਈ ਹੀਰਾ ਗੇਟ 'ਚ ਟਕਰਾਅ, ਇੱਟਾਂ ਚੱਲੀਆਂ

ਜਲੰਧਰ, 19 ਅਕਤੂਬਰ (ਬਿਊਰੋ)- ਅੱਜ ਸਿੱਖ ਜਥੇਬੰਦੀਆਂ ਵੱਲੋਂ 3 ਘੰਟੇ ਦੇ ਬੰਦ ਦੇ ਐਲਾਨ ਦੇ ਚੱਲਦਿਆਂ ਪ੍ਰਦਰਸ਼ਨਕਾਰੀਆਂ ਵੱਲੋਂ ਜਲੰਧਰ ਦੇ ਮਾਈ ਹੀਰਾ ਗੇਟ 'ਚ ਦੁਕਾਨਾਂ ਬੰਦ ਕਰਵਾਈਆਂ ਜਾ ਰਹੀਆਂ ਸਨ, ਜਿਸ ਦੌਰਾਨ ਦੁਕਾਨਦਾਰ ਭੜਕ ਉੱਠੇ ਤੇ ਉਨ੍ਹਾਂ ਨੇ ਰੋਸ ਜਾਹਰ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਸਥਿਤੀ ਤਣਾਅ ਪੂਰਨ ਹੋ ਗਈ ਤੇ ਤੇ ਮਾਮਲਾ ਦੋਵਾਂ ਧਿਰਾਂ ਦੇ ਧਰਮ ਦਾ ਬਣ ਗਿਆ। ਦੋਵਾਂ ਧਿਰਾਂ ਨੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਤੇ ਸਥਿਤੀ ਬੇਕਾਬੂ ਹੋ ਗਈ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਵੱਲੋਂ ਪਥਰਾਅ ਸ਼ੁਰੂ ਕਰ ਦਿੱਤਾ ਗਿਆ ਤੇ ਕਈ ਪੱਤਰਕਾਰਾਂ ਨੂੰ ਵੀ ਸੱਟਾਂ ਲੱਗੀਆਂ। ਇਸ ਦੌਰਾਨ ਪੁਲਿਸ ਮੂਕ ਦਰਸ਼ਕ ਬਣ ਕੇ ਤਮਾਸ਼ਾ ਵੇਖਦੀ ਰਹੀ। ਡੀ ਸੀ ਕਮਲ ਕਿਸ਼ੋਰ ਤੇ ਪੁਲਿਸ ਕਮਿਸ਼ਨਰ ਯੁਰਿੰਦਰ ਸਿੰਘ ਵੀ ਘਟਨਾ ਵਾਲੀ ਥਾਂ 'ਤੇ ਪਹੁੰਚ ਗਏ। ਹਾਲਾਤ 'ਤੇ ਕਾਬੂ ਪਾਉਣ ਲਈ ਦੰਗਾ ਵਿਰੋਧੀ ਦਸਤੇ ਵੀ ਘਟਨਾ ਵਾਲੇ ਥਾਂ 'ਤੇ ਪਹੁੰਚ ਗਏ। ਇਸ ਤੋਂ ਬਾਅਦ ਮਨੋਰੰਜਨ ਕਾਲੀਆ ਤੇ ਕੇ.ਡੀ ਭੰਡਾਰੀ ਵੀ ਮੌਕੇ 'ਤੇ ਪਹੁੰਚ ਗਏ ਤੇ ਲੋਕਾਂ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ।

No comments:

Post Top Ad

Your Ad Spot