ਦੁਸਾਂਝ ਕਲਾਂ 'ਚ ਸਿੱਖ ਸੰਗਤਾਂ ਨੇ ਦਿੱਤਾ ਸ਼ਾਂਤਮਈ ਰੋਸ ਧਰਨਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 23 October 2015

ਦੁਸਾਂਝ ਕਲਾਂ 'ਚ ਸਿੱਖ ਸੰਗਤਾਂ ਨੇ ਦਿੱਤਾ ਸ਼ਾਂਤਮਈ ਰੋਸ ਧਰਨਾ

ਦੁਸਾਂਝ ਕਲਾਂ ਵਿਖੇ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਸ ਵਜੋ ਸਿੱਖ ਸੰਗਤਾਂ ਧਰਨਾ ਦਿੰਦੀਆਂ ਹੋਇਆਂ
ਦੁਸਾਂਝ ਕਲਾਂ 23 ਅਕਤੂਬਰ (ਸੁਰਿਦਰ ਪਾਲ ਕੁੱਕੂ)- ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਸ ਵਜੋ ਅੱਜ ਸਿੰਖ ਸੰਗਤਾਂ ਵੱਲੋ ਦੁਸਾਂਝ ਕਲਾਂ ਦੇ ਅੱਡੇ ਤੇ ਸ਼ਾਂਤਮਈ ਰੋਸ ਧਰਨਾ ਦਿੱਤਾ ਗਿਆ।ਇਸ ਸਮੇ ਸਿੱਖ ਸੰੱਗਤਾਂ ਨੇ ਪੰਜਾਬ ਸਰਕਾਰ ਤੋ ਮੰਗ ਕੀਤੀ ਕਿ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਜਿਨ੍ਹਾ ਨੇ ਬੇਅਦਬੀ ਕੀਤੀ ਹੈ। ਉਨ੍ਹਾ ਦੋਸੀਆਂ ਨੂੰ ਤਰੁੰਤ ਗ੍ਰਿਫ਼ਤਾਰ ਕਰਕੇ ਸਖਤ ਤੋ ਸਖਤ ਸਜ਼ਾਵਾਂ ਦਿੱਤੀਆਂ ਜਾਣ ਉਨ੍ਹਾ ਨੇ ਸਰਕਾਰ ਨੂੰ ਸਖਤ ਲਹਿਜੇ ਵਿਚ ਕਿਹਾ ਕਿ ਸਰਕਾਰ ਬੇਅਦਬੀ ਕਰਨ ਵਾਲੇ ਸਹੀ ਦੋਸੀਆਂ ਨੂੰ ਗ੍ਰਿਫ਼ਤਾਰ ਕਰੇ ਨਾ ਕਿ ਬੇਗੁਨਾਹਾਂ ਨੂੰ ਫ਼ੜ ਕੇ ਸਿੱਖ ਸੰਗਤਾਂ ਨੂੰ ਗੁੰਮਰਾਹ  ਕਰਨ ਦੀ ਕੋਸ਼ਿਸ ਕਰੇ। ਉਨ੍ਹਾ ਕਿਹਾ ਕਿ ਜਿਨ੍ਹਾ ਚਿਰ ਸਰਕਾਰ  ਕੋਈ ਠੋਸ ਕਾਰਬਾਈ ਨਹੀ ਕਰਦੀ ਉਨਾ ਚਿਰ ਸਾਡਾ ਸੰਘਰਸ ਇਸੇ ਤਰਾ ਜਾਰੀ ਰਹੇਗਾ। ਇਸ ਮੌਕੇ ਦੁਸਾਂਝ ਕਲਾਂ ਤੋ ਇਲਾਵਾ ਇਲਾਕੇ ਦੀਆਂ ਸੰਗਤਾ ਵੀ ਹਾਜਰ ਸਨ। ਜਿਨ੍ਹਾ ਵਿਚ ਹਰਮਿੰਦਰ ਸਿੰਘ ਫ਼ਗਵਾੜਾ, ਗੁਰਵਿੰਦਰ ਸਿੰਘ ਬਾੜੋਵਾਲ, ਜਸਵਿੰਦਰ ਸਿੰਘ ਲੰਬੜਦਾਰ, ਹਰਦੀਪ ਸਿੰਘ ਨਾਨੋਮਜਾਰਾ, ਦਵਿੰਦਰ ਸਿੰਘ, ਅਮਰਜੀਤ ਸਿੰਘ, ਬਲਵੀਰ ਸਿੰਘ, ਅਵਤਾਰ ਸਿੰਘ ਪਾਲਾ ਇੰਦਣਾ, ਜਸਪਾਲ ਸਿੰਘ ਦੁਸਾਝ ਕਲਾਂ, ਮੰਗਾ ਸਿੰਘ, ਰਣਜੀਤ ਸਿੰਘ, ਸੁਖਵਿੰਦਰ ਸਿੰਘ ਸੁੱਖਾ, ਜਗਮੋਹਣ ਸਿੰਘ, ਅਮਰਜੀਤ ਸਿੰਘ, ਜੋਗਾ ਸਿੰਘ ਨਾਨੋ ਮਜਾਰਾ, ਬਲਵਿੰਦਰ ਸਿੰਘ, ਬਲਵੀਰ ਸਿੰਘ, ਕੀਰਤਨ ਕੌਰ, ਬਲਵੀਰ ਕੌਰ, ਕੁਲਵੀਰ ਕੌਰ, ਰਸ਼ਪਾਲ ਕੌਰ ਅਤੇ ਬਹੁਤ ਸਾਰੇ ਸ਼ਿੰਘ ਹਾਜ਼ਰ ਸਨ।

No comments:

Post Top Ad

Your Ad Spot