ਸਾਫ ਤੇ ਸੋਹਣੇ ਜਲੰਧਰ ਦੇ ਨਿਰਮਾਣ ਲਈ ਪੀ.ਸੀ.ਐਮ.ਐਸ.ਡੀ. ਕਾਲਜ ਜੁੜਿਆ 92.7 ਐਫ.ਐਮ. ਨਾਲ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 15 October 2015

ਸਾਫ ਤੇ ਸੋਹਣੇ ਜਲੰਧਰ ਦੇ ਨਿਰਮਾਣ ਲਈ ਪੀ.ਸੀ.ਐਮ.ਐਸ.ਡੀ. ਕਾਲਜ ਜੁੜਿਆ 92.7 ਐਫ.ਐਮ. ਨਾਲ

ਜਲੰਧਰ 15 ਅਕਤੂਬਰ (ਬਿਊਰੋ)- ਪੀ.ਸੀ.ਐਮ.ਐਸ.ਡੀ. ਕਾਲਜ ਜਲੰਧਰ ਦੇ ਐਨ.ਐਸ.ਐਸ. ਵਿਭਾਗ ਨੇ 92.7 ਬਿਗ ਐਫ.ਐਮ. ਦੁਆਰਾ ਲਏ ਗਏ ਪ੍ਰੋਜੈਕਟ ਸਾਫ ਅਤੇ ਸੋਹਣੇ ਜਲੰਧਰ ਨਾਲ ਜੁੜਨ ਦਾ ਫੈਸਲਾ ਕੀਤਾ। ਇਸ ਨੂੰ ਸਾਕਾਰ ਰੂਪ ਦੇਣ ਲਈ ਨਗਰ ਨਿਗਮ ਜਲੰਧਰ ਦਾ ਵੀ ਸਹਿਯੋਗ ਲਿਆ ਗਿਆ। ਇਸ ਪ੍ਰੋਜੈਕਟ ਦੇ ਅੰਤਰਗਤ ਪਹਿਲਾਂ 2 ਅਕਤੂਬਰ ਨੂੰ ਜਲੰਧਰ ਦੇ ਬੀ.ਐਮ.ਸੀ. ਚੌਕ ਨੂੰ ਸਾਫ ਕੀਤਾ ਗਿਆ ਅਤੇ ਇਸ ਪ੍ਰੋਜੈਕਟ ਦੀ ਦੂਜੀ ਕੜੀ ਦੇ ਤਹਿਤ ਬੀ.ਐਮ.ਸੀ. ਚੌਕ ਦੀਆਂ ਮੁੱਖ ਦੀਵਾਰਾਂ ਨੂੰ ਖੇਡ ਅਤੇ ਸੰਗੀਤ ਜਗਤ ਦੇ ਵਿਸ਼ੇਸ਼ਗਾਂ ਦੀਆਂ ਤਸਵੀਰਾਂ ਨਾਲ ਸਜਾਇਆ ਗਿਆ। ਜਿਸਦਾ ਉਦਘਾਟਨ ਜਲੰਧਰ ਦੇ ਡਿਪਟੀ ਕਮਿਸ਼ਨਰ ਸ਼੍ਰੀ ਕਮਲ ਕਿਸ਼ੋਰ ਯਾਦਵ ਨੇ ਕੀਤਾ। ਇਸ ਮੌਕੇ ਤੇ ਕਮਿਸ਼ਨਰ ਨਗਰ ਨਿਗਮ ਸਰਦਾਰ ਖਹਿਰਾ ਜੀ, ਏ.ਡੀ.ਸੀ. ਮਿਸਟਰ ਗਿਰੀਸ਼ ਅਤੇ ਕੁਮਾਰ ਅਮਿਤ, ਮੇਅਰ ਸੁਨੀਲ ਜੋਤੀ ਮੋਜੂਦ ਸਨ। ਐਸ.ਡੀ. ਕਾਲਜ ਦੇ ਐਨ.ਐਸ.ਐਸ. ਯੂਨਿਟ ਦੇ ਪ੍ਰੋਗਰਾਮ ਅਫਸਰ ਸ਼੍ਰੀਮਤੀ ਸੁਰਿੰਦਰ ਨਰੂਲਾ, ਡਾ. ਨੀਲਮ ਗੁਪਤਾ, ਸ਼੍ਰੀਮਤੀ ਸੁਸ਼ਮਾ ਸ਼ਰਮਾ, ਡਾ. ਸੁਨੀਤਾ ਸ਼ਰਮਾ ਵੀ ਮੋਜੂਦ ਸਨ।

No comments:

Post Top Ad

Your Ad Spot