ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਜਲੰਧਰ ਵਿੱਚ ਸ਼੍ਰੀਮਤੀ ਸਰੋਜਨੀ ਗੋਤਮ ਸ਼ਾਰਦਾ ਦਾ ਸਮਾਰਟ ਸਿਟੀ ਤੇ ਲੈਕਚਰ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 17 October 2015

ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਜਲੰਧਰ ਵਿੱਚ ਸ਼੍ਰੀਮਤੀ ਸਰੋਜਨੀ ਗੋਤਮ ਸ਼ਾਰਦਾ ਦਾ ਸਮਾਰਟ ਸਿਟੀ ਤੇ ਲੈਕਚਰ

ਜਲੰਧਰ 17 ਅਕਤੂਬਰ (ਬਿਊਰੋ)- ਪੀ. ਸੀ. ਐਮ. ਐਸ. ਡੀ. ਕਾਲਜ ਜਲੰਧਰ ਦੇ ਐਨ. ਐਸ. ਐਸ. ਵਿਭਾਗ ਨੇ ਸਮਾਰਟ ਸਿਟੀ ਪ੍ਰੋਜੈਕਟ ਦੇ ਅਧੀਨ ਏ.ਡੀ.ਸੀ (ਐਕਸਾਇਜ ਐਂਡ ਟੈਕਸੇਸ਼ਨ) ਦੇ ਲੈਕਚਰ ਦਾ ਆਯੌਜਨ ਕੀਤਾ। ਕਾਲਜ ਦੇ ਪ੍ਰਿੰਸੀਪਲ ਡਾ. ਕਿਰਨ ਅਰੋੜਾ ਨੇ ਸ਼੍ਰੀਮਤੀ ਸ਼ਾਰਦਾ ਜੀ ਦਾ ਫੁਲਾਂ ਨਾਲ ਸਵਾਗਤ ਕੀਤਾ। ਇਸ ਲੈਕਚਰ ਵਿੱਚ ਸਮਾਰਟ ਸਿਟੀ ਜਲੰਧਰ ਦੇ ਵਿਕਾਸ ਨੂੰ ਪੀ. ਪੀ. ਟੀ. ਦੇ ਮਾਧਿਅਮ ਨਾਲ ਆਪਣੇ ਪ੍ਰੋਜੈਕਟ ਦੇ ਉਦੇਸ਼ ਬਾਰੇ ਦੱਸਿਆ। ਸ਼੍ਰੀਮਤੀ ਸਰੋਜਨੀ ਗੋਤਮ ਸ਼ਾਰਦਾ ਜੀ ਨੇ ਵਿਦਿਆਰਥਣਾਂ ਕੋਲੋਂ ਫਾਰਮ ਭਰਵਾ ਕੇ ਜਲੰਧਰ ਨੂੰ ਸਮਾਰਟ ਸਿਟੀ ਬਣਾਉਣ ਦੇ ਸੁਝਾਅ ਲਏ ਅਤੇ ਉਹਨਾਂ ਨੂੰ ਦੈਨਿਕ ਜੀਵਨ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਦੇ ਬਾਰੇ ਪੁਛਿਆ ਅਤੇ ਉਹਨਾਂ ਦੁਆਰਾ ਪੁਛੇ ਗਏ ਸਵਾਲਾਂ ਦੇ ਜੁਆਬ ਵੀ ਦਿੱਤੇ। ਇਸ ਮੋਕੇ ਤੇ ਕੈਪਟਨ ਅੰਜਲੀ (ਅਕਸਾਇਜ ਐਂਡ ਟੈਕਸ ਨਕੋਦਰ) ਅਤੇ ਸ. ਰਣਜੀਤ ਸਿੰਘ ਅਡਮੀਸ਼ਨ ਡਿਸਟਿਕ (ਇਨਫਰਮੇਟਿਵ ਅਫਸਰ) (ਐਨ. ਆਈ. ਸੀ.) ਜਲੰਧਰ ਵੀ ਮੌਜੂਦ ਸਨ।

No comments:

Post Top Ad

Your Ad Spot