ਪੀ.ਸੀ.ਐਮ.ਐਸ.ਡੀ. ਕਾਲਜ ਦੇ ਐਨ.ਐਸ.ਐਸ. ਵਿਭਾਗ ਵਲੋਂ ਸਵੱਛ ਭਾਰਤ ਅਭਿਆਨ ਆਯੋਜਿਤ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 2 October 2015

ਪੀ.ਸੀ.ਐਮ.ਐਸ.ਡੀ. ਕਾਲਜ ਦੇ ਐਨ.ਐਸ.ਐਸ. ਵਿਭਾਗ ਵਲੋਂ ਸਵੱਛ ਭਾਰਤ ਅਭਿਆਨ ਆਯੋਜਿਤ

ਜਲੰਧਰ 2 ਅਕਤੂਬਰ (ਗੁਰਕੀਰਤ ਸਿੰਘ ਆਜ਼ਾਦ)- ਗਾਂਧੀ ਜਯੰਤੀ ਨੂੰ ਸਮਰਪਿਤ 'ਬਿੱਗ ਗਾਂਧੀਗਿਰੀ'  ਦੇ ਤਹਿਤ ਪੀ.ਸੀ.ਐਮ.ਐਸ.ਡੀ. ਕਾਲਜ ਦੇ ਐਨ.ਐਸ.ਐਸ. ਵਿਭਾਗ ਅਤੇ 92.7 ਰੇਡੀਓ ਨੇ ਮਿਲ ਕੇ ਸਵੱਛ ਭਾਰਤ ਅਤੇ ਸੁੰਦਰ ਭਾਰਤ ਲਈ ਅਭਿਆਨ ਸ਼ੁਰੂ ਕੀਤਾ। ਜਲੰਧਰ ਨੂੰ ਮਿਲ ਕੇ ਸੁੰਦਰ ਬਨਾਉਣ ਲਈ ਪ੍ਰਣ ਕੀਤਾ। ਇਹ ਪ੍ਰੋਗਰਾਮ ਜਲੰਧਰ ਦੇ ਬੀ.ਐਮ.ਸੀ. ਚੌਕ ਵਿੱਚ ਬਣੇ ਹੋਏ ਪਿੱਲਰਾਂ ਨੂੰ ਸੁੰਦਰ ਬਨਾਉਣ ਤੋਂ ਸ਼ੁਰੂ ਕੀਤਾ ਗਿਆ। ਇਸ ਮੌਕੇ 'ਤੇ ਵਿਸ਼ੇਸ਼ ਤੌਰ 'ਤੇ ਡਿਪਟੀ ਕਮਿਸ਼ਨਰ ਜਲੰਧਰ ਸ਼੍ਰੀ ਕਮਲ ਕਿਸ਼ੋਰ ਯਾਦਵ ਅਤੇ ਏ.ਡੀ.ਸੀ. (ਜਨਰਲ) ਸ਼੍ਰੀ ਗਿਰੀਸ਼ ਜੀ ਹਾਜ਼ਰ ਸਨ। ਕਾਲਜ ਦੇ ਪ੍ਰਿੰਸੀਪਲ ਡਾ. ਕਿਰਨ ਅਰੋੜਾ ਦੀ ਅਗਵਾਈ ਵਿੱਚ ਇਸ ਕਾਲਜ ਦੇ ਐਨ.ਐਸ.ਐਸ. ਵਿਭਾਗ ਦੇ ਪ੍ਰੋਗਰਾਮ ਅਫਸਰ ਸੁਰਿੰਦਰ ਕੌਰ ਨਰੂਲਾ, ਸੁਸ਼ਮਾ ਸ਼ਰਮਾ, ਮੈਡਮ ਮੰਨਤ, ਮਿਸਟਰ ਵਿਸ਼ਾਲ, ਮਨਜੀਤ, ਮਨਜਿੰਦਰ ਅਤੇ ਕਾਲਜ ਦੇ ਵਾਲੰਟੀਅਰ ਹਾਜ਼ਰ ਸਨ। ਇਸ ਮੌਕੇ ਤੇ ਵੱਖ-ਵੱਖ ਪਿੱਲਰਾਂ ਤੇ ਲੱਗੇ ਹੋਏ ਪੋਸਟਰ ਵਾਲੰਟੀਅਰਾਂ ਵਲੋਂ ਉਤਾਰੇ ਗਏ।

No comments:

Post Top Ad

Your Ad Spot