ਝੂਠੀ ਕਹਾਣੀ ਘੜ ਕੇ ਬਰਗਾੜੀ ਕਾਂਡ 'ਚ ਫੜੇ ਦੋ ਅੰਮ੍ਰਿਤਧਾਰੀ ਸਿੰਘ ਬੇਕਸੂਰ-ਲੱਖਾ ਸਿੰਘ ਚੂਹੜਚੱਕ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 22 October 2015

ਝੂਠੀ ਕਹਾਣੀ ਘੜ ਕੇ ਬਰਗਾੜੀ ਕਾਂਡ 'ਚ ਫੜੇ ਦੋ ਅੰਮ੍ਰਿਤਧਾਰੀ ਸਿੰਘ ਬੇਕਸੂਰ-ਲੱਖਾ ਸਿੰਘ ਚੂਹੜਚੱਕ

ਰੁਪਿੰਦਰ ਸਿੰਘ ਖਾਲਸਾ ਪਿਛਲੇ ਲੰਮੇ ਸਮੇਂ ਤੋਂ ਸਿਖੀ ਦੀ ਚੜਦੀ ਕਲਾ ਲਈ ਅਦਾ ਕਰਦਾ ਆਇਆ ਹੈ ਅਹਿਮ ਰੋਲ
 
ਸੰਦੌੜ 22 ਅਕਤੂਬਰ (ਹਰਮਿੰਦਰ ਸਿੰਘ ਭੱਟ)- ਅਖੌਤੀ ਪੰਥਕ ਬਾਦਲ ਸਰਕਾਰ ਦੀ ਸਹਿ ਥਲੇ ਪਲ ਰਹੀ ਪੁਲਿਸ ਪ੍ਰਸਾਸਨ ਵਲੋਂ ਬਰਗਾੜੀ ਵਿਖੇ ਹੋਏ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਨਾਲ ਹੋਈ ਬੇਅਦਬੀ ਦੇ ਸੰਬੰਧ ਵਿਚ ਦੋ ਅੰਮ੍ਰਿਤਧਾਰੀ ਸਕੇ ਭਰਾਵਾਂ ਰੁਪਿੰਦਰ ਸਿੰਘ ਖਾਲਸਾ ਅਤੇ ਜਸਵਿੰਦਰ ਸਿੰਘ ਦੀ ਗ੍ਰਿਫਤਾਰੀ ਇੱਕ ਰੱਚੀ ਸ਼ਾਜਿਸ ਹੈ ਜੋ ਕਿ ਪੰਜਾਬ ਅਤੇ ਦੇਸ ਦੇ ਹੋਰ ਸੁਬਿਆਂ ਤੋ ਇਲਾਵਾ ਵਿਦੇਸ਼ਾਂ ਵਿਚ ਪ੍ਰਦਰਸਨ ਕਰ ਰਹੀ ਸਿਖ ਸੰਗਤ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਅਤੇ ਝੂਠੀਆਂ ਕਹਾਣੀਆਂ ਰੱਚ ਕੇ ਆਪਣੇ ਆਪ ਨੂੰ ਸੱਚਾ ਸਾਬਿਤ ਕਰਨਾ ਕਾਇਰਤਾ ਵਾਲਾ ਕਾਰਜ ਹੈ  ਇਹ ਸਭ ਕਰਨਾ ਅਣਖੀ ਸਿਖਾਂ ਨੂੰ ਆਪਣੇ ਹੀ ਸੂਬੇ ਵਿਚ ਗੁਲਾਮ ਕਰਨ ਦੇ ਬਰਾਬਰ ਹੈ  ਜੋ ਕਿ ਆਖਰੀ ਸਾਹਾਂ ਤੱਕ ਨਹੀਂ ਹੋਣ ਦੇਆਗੇ ਇਨਾਂ ਸਬਦਾਂ ਦਾ ਪ੍ਰਗਟਾਵਾ ਉਘੇ ਗੀਤਕਾਰ ਜੋ ਕਿ ਸੌਧੇ ਸਾਧ ਵਲੋਂ ਕੀਤੇ ਕਈ ਕੇਸਾਂ ਦੀਆਂ ਤਰੀਕਾਂ ਭੁਗਤ ਰਹੇ ਲੱਖਾ ਸਿੰਘ ਚੂਹੜਚੱਕ ਨੇ ਸੰਦੌੜ ਵਿਖੇ ਕੀਤਾ ਉਹਨਾਂ ਕਿਹਾ ਕਿ ਰੁਪਿੰਦਰ ਸਿੰਘ ਨੂੰ ਪਿਛਲੇ 3 ਸਾਲਾਂ ਤੋਂ ਜਾਣਦਾਂ ਹਾਂ ਜੋ ਕਿ ਪਿਛਲੇ ਲੰਮੇ ਸਮੇਂ ਤੋਂ ਅੰਮ੍ਰਿਤਧਾਰੀ ਸਿੰਘ ਹਨ ਸਰਕਾਰ ਦਾ ਪਿਛਲੇ 6 ਮਹੀਨੇ ਦਸਣਾ ਕੋਰਾ ਝੂਠ ਹੈ ਰੁਪਿੰਦਰ ਸਿੰਘ ਸਿਖੀ ਦੀ ਅਣਖ ਅਤੇ ਚੜਦੀ ਕਲਾ ਸਾਡੇ ਨਾਲ ਮੋਹਰੀ ਰੋਲ ਅਦਾ ਕਰਦਾ ਆਇਆ ਹੈ ਅਸਲ ਵਿਚ ਹੁਣ ਬਾਦਲ ਵੱਲੋਂ ਆਪਣੇ ਆਪ ਨੂੰ ਘਾਗ ਸਿਆਸਤਦਾਨ ਸਿੱਧ ਕਰਨ ਅਤੇ ਹਰ ਪੁੱਠੀ ਬਾਜ਼ੀ ਨੂੰ ਸਿੱਧੀ ਕਰਨ ਦਾ ਚੈਪੀਅਣ ਹੋਣ ਦੀ ਗੁਰਜ ਨੂੰ ਬਚਾਈ ਰੱਖਣ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦੀਆਂ ਲਗਭਗ ਸਾਰੀਆਂ ਘਟਨਾਵਾਂ ਨੂੰ
ਅੰਮ੍ਰਿਤਧਾਰੀ ਸਿੱਖਾਂ ਤੇ ਪਾਠੀ ਗ੍ਰੰਥੀ ਸਿੰਘਾਂ ਸਿਰ ਮੜਨ ਦੀ ਸ਼ਾਤਰ ਖੇਡ ਖੇਡੀ ਹੈ, ਇਨਸਾਫ ਤੇ ਕੌਮ ਇਸਨੂੰ ਕਿਨਾਂ ਕੁ ਪ੍ਰਵਾਨ ਕਰਦੀ ਹੈ, ਇਹ ਤਾਂ ਹਾਲੇ ਸਮੇਂ ਦੀ ਗਰਭ 'ਚ ਹੈ, ਪਰੰਤੂ ਬਾਦਲਾਂ ਦੀ ਇਹ ਖ਼ਤਰਨਾਕ ਸਾਜ਼ਿਸ਼ ਜ਼ਰੂਰ ਬੇਨਕਾਬ ਹੋ ਗਈ ਹੈ ਕਿ ਉਹ ਸਿੱਖਾਂ ਦੇ ਰੋਹ ਤੇ ਗੁੱਸੇ ਤੋਂ ਆਪੇ ਬਚਾਅ ਲਈ ਸਿੱਖਾਂ ਨੂੰ ਹੀ ਆਪਣੇ ਗੁਰੂ ਸਾਹਿਬ ਦੇ 'ਕਾਤਲ' ਸਿੱਧ ਕਰ ਰਿਹਾ ਹੈ ਪੰਜਾਬ ਪੁਲਿਸ ਦੀ ਉਸ ਵਿਸ਼ੇਸ਼ ਜਾਂਚ ਟੀਮ, ਜਿਸ ਵਿਚ ਉਹ ਉਚ ਪੁਲਿਸ ਅਫਸਰ, ਜਿਨਾਂ 'ਤੇ ਕੋਟ ਕਪੂਰੇ ਗੋਲੀ ਚਲਾਉਣ ਦੇ ਹੁਕਮ ਦੇਣ ਦੇ ਦੋਸ਼ ਸ਼ੋ੍ਰਮਣੀ ਕਮੇਟੀ ਪ੍ਰਧਾਨ ਤਕ ਲਾ ਚੁੱਕੇ ਹਨ, ਅਜੇ ਭਿਆਨਕ ਕਾਂਡ 'ਚ ਪੰਜ ਗਰਾਈ ਕਲਾਂ ਦੇ ਦੋ ਅੰਮ੍ਰਿਤਧਾਰੀ ਭਰਾਵਾਂ ਰੁਪਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ ਅਤੇ ਇਸ ਕਾਂਡ ਦੀ ਤਾਰਾਂ ਵਿਦੇਸ਼ੀ ਸਿੱਖਾਂ ਨਾਲ ਜੋੜ ਕੇ ਉਨਾਂ ਨੂੰ ਹੀ ਪੰਥ ਨੂੰ ਧੱਬਾ ਲਾਉਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਦੱਸਿਆ ਕਿ ਇਹ ਦੋਵੇਂ ਭਰਾ 1 ਜੂਨ ਤੋਂ ਜਿਸ ਦਿਨ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਿੰਡ ਜਵਾਹਰ ਸਿੰਘ ਵਾਲਾ ਤੋਂ ਚੋਰੀ ਹੋਏ ਸਨ ਉਸ ਦਿਨ ਤੋਂ ਲੈ ਕੇ ਕੋਟਕਪੂਰੇ 'ਚ ਗੋਲੀ ਚੱਲਣ ਤੱਕ ਇਸ ਸੰਘਰਸ਼ 'ਚ ਮੋਹਰੀ ਰਹੇ, ਜਿਸ ਦਿਨ ਬਰਗਾੜੀ 'ਚ ਗੁਰੂ ਸਾਹਿਬ ਦੇ ਅੰਗਾਂ ਦਾ ਕਤਲੇਆਮ ਕਰਕੇ ਉਨਾਂ ਨੂੰ ਗਲੀਆਂ ਬਜ਼ਾਰਾਂ 'ਚ ਸੁੱਟਿਆ ਗਿਆ ਸੀ। ਉਸ ਦਿਨ ਇਨਾਂ ਭਰਾਵਾਂ ਨੇ ਮੌਕੇ 'ਤੇ ਪੁੱਜੇ ਸ਼ੋ੍ਰਮਣੀ ਕਮੇਟੀ ਮੈਂਬਰ ਨੂੰ ਧੱਕਾ ਮੁੱਕੀ ਵੀ ਕੀਤੀ ਸੀ। ਜਿਸ ਦਿਨ ਕੋਟਕਪੂਰਾ ਗੋਲੀ ਕਾਂਡ ਵਾਪਰਿਆ ਉਸ ਕਾਂਡ 'ਚ ਰੁਪਿੰਦਰ ਸਿੰਘ ਵੀ ਜਖ਼ਮੀ ਹੋਇਆ ਸੀ ਅਤੇ ਫਿਰ ਅਪੋਲੋ ਹਸਪਤਾਲ 'ਚ ਜੇਰੇ ਇਲਾਜ ਵੀ ਰਿਹਾ, ਘਟਨਾਕ੍ਰਮ ਇਸ ਤਰਾਂ ਦੱਸਿਆ ਜਾ ਰਿਹਾ ਹੈ ਕਿ ਗੁਰੂ ਸਾਹਿਬ ਦੇ ਖੰਡਿਤ ਅੰਗ ਜਿਹੜੇ ਪਾਲਕੀ ਸਾਹਿਬ 'ਚ ਰੱਖੇ ਹੋਏ ਸਨ, ਉਨਾਂ ਨੂੰ ਉਸ ਮੌਕੇ ਰੁਪਿੰਦਰ ਸਿੰਘ ਨੇ ਆਪਣੇ ਕਬਜ਼ੇ 'ਚ ਲੈ ਲਿਆ ਸੀ ਅਤੇ ਇਸ ਘਟਨਾ ਸਬੰਧੀ ਉਸਨੇ ਆਸਟ੍ਰੇਲੀਆ ਤੋਂ ਫੋਨ 'ਤੇ ਵੀ ਜਾਣਕਾਰੀ ਸਾਂਝੀ ਕੀਤੀ। ਉਸ ਜਾਣਕਾਰੀ ਨੂੰ ਅਧਾਰ ਬਣਾ ਕੇ ਹੁਣ ਪੁਲਿਸ ਇਨਾਂ ਦੋਵਾਂ ਭਰਾਵਾਂ ਨੂੰ ਇਨਾਂ ਦੇ ਘਰੋਂ ਪੁਲਿਸ ਦੀਆਂ ਧਾੜਾਂ ਨੇ ਚੁੱਕ ਲਿਆ ਸੀ। ਘਰ 'ਚ ਭੰਨ ਤੋੜ ਵੀ ਕੀਤੀ ਸੀ। ਪੰਜਗਰਾਈ ਕਲਾਂ ਦਾ ਸਾਰਾ ਪਿੰਡ ਪੁਲਿਸ ਦੀ ਇਸ ਕਾਰਵਾਈ ਨੂੰ ਕੋਰਾ ਝੂਠ ਤੇ ਸਿੱਖਾਂ ਨੂੰ ਬਦਨਾਮ ਕਰਨ ਲਈ ਘੜੀ ਗਈ ਡੂੰਘੀ ਸਾਜਿਸ਼ ਪੂਰਨ ਕਹਾਣੀ ਦੱਸ ਰਿਹਾ ਹੈ।

No comments:

Post Top Ad

Your Ad Spot