ਪੰਜਾਬੀ ਫਾਊਂਡੇਸ਼ਨ ਨਿਊਜ਼ੀਲੈਂਡ ਨੇ ਪਰਿਵਾਰਾਂ ਸੰਗ 'ਫਾਦਰ'ਜ਼ ਡੇਅ' ਮਨਾਇਆ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 8 September 2015

ਪੰਜਾਬੀ ਫਾਊਂਡੇਸ਼ਨ ਨਿਊਜ਼ੀਲੈਂਡ ਨੇ ਪਰਿਵਾਰਾਂ ਸੰਗ 'ਫਾਦਰ'ਜ਼ ਡੇਅ' ਮਨਾਇਆ

  • ਨਵੀਂ ਪਿਰਤ-ਸਤਿਕਾਰਕ ਰਿਸ਼ਤੇ ਕਰਨੇ ਹਨ ਗੂੜੇ
  • ਬੱਚਿਆਂ ਨੇ ਆਪਣੇ-ਆਪਣੇ ਪਿਤਾ ਜੀ ਬਾਰੇ ਦਿੱਤੇ ਵਿਚਾਰ
ਆਕਲੈਂਡ-8 ਸਤੰਬਰ (ਹਰਜਿੰਦਰ ਸਿੰਘ ਬਸਿਆਲਾ)- ਬੀਤੇ ਦਿਨੀਂ ਪੰਜਾਬੀ ਫਾਊਂਡੇਸ਼ਨ ਨਿਊਜ਼ੀਲੈਂਡ ਜੋ ਕਿ ਜਿੱਥੇ ਪਿਛਲੇ ਸਾਲ ਧਾਰਮਿਕ ਅਤੇ ਸੇਧ ਦਿੰਦੀਆਂ ਫਿਲਮਾਂ ਦਾ ਫੈਸਟੀਵਲ ਕਰਵਾ ਚੁੱਕੀ ਹੈ ਅਤੇ ਹੁਣ ਫਿਰ ਅਗਲੇ ਮਹੀਨੇ ਕਰਵਾ ਰਹੀ ਹੈ, ਨੇ ਇਕ ਨਵੀਂ ਪਿਰਤ ਪਾ ਕੇ ਸਤਿਕਾਰਕ ਰਿਸ਼ਤਿਆਂ ਨੂੰ ਹੋਰ ਗੂੜੀ ਕਰਨ ਦੀ ਉਮੀਦ ਜਗਾਈ। ਕੁਝ ਪਰਿਵਾਰਾਂ ਨੇ ਮਿਲ ਕੇ ਸਾਂਝੇ ਰੂਪ ਵਿਚ 'ਫਾਦਰ'ਜ਼ ਡੇਅ' ਮਨਾਇਆ। ਖਾਣੇ ਦੇ ਉਤੇ ਪਹੁੰਚੇ ਬੱਚਿਆਂ ਨੂੰ ਜਦੋਂ ਆਪਣੇ-ਆਪਣੇ ਪਿਤਾ ਜੀ ਬਾਰੇ ਵਿਚਾਰ ਦੇਣ
ਲਈ ਆਖਿਆ ਗਿਆ ਤਾਂ ਉਨਾਂ ਆਪਣੇ-ਆਪਣੇ ਪਿਤਾ ਜੀ ਬਾਰੇ ਉਹ ਸਤਿਕਾਰ ਵਿਖਾਇਆ ਕਿ ਮਾਪਿਆਂ ਦੀਆਂ ਅੱਖਾਂ ਦੇ ਵਿਚੋਂ ਪਿਆਰ ਨਾਲ ਲਵਰੇਜ਼ ਹੰਝੂ ਡਿਗੇ। ਇਸ ਵਾਰ ਇਹ ਇਕ ਛੋਟਾ ਸਮਾਗਮ ਅਤੇ ਮਨ ਵਿਚ ਆਏ ਇਕਦਮ ਵਿਚਾਰ ਦੀ ਉਪਜ ਸੀ, ਪਰ ਆਉਣ ਵਾਲੇ ਸਾਲਾਂ ਦੇ ਵਿਚ ਇਹ ਪਿਰਤ ਵਧਾ ਕੇ ਮਾਡਰਨ ਯੁੱਗ ਦੇ ਵਿਚ ਫਿੱਕੇ ਪੈ ਰਹੇ ਸਤਿਕਾਰਕ ਰਿਸ਼ਤਿਆਂ ਨੂੰ ਲੰਮੇਰੀ ਉਮਰ ਦੇ ਲਈ ਗੂੜਾ ਕੀਤਾ ਜਾਵੇਗਾ। ਸ. ਮਨਜੀਤ ਸਿੰਘ ਬਿੱਲਾ ਅਤੇ ਸ. ਜਗਦੀਪ ਸਿੰਘ ਬਿੱਲਾ ਹੋਰਾਂ ਇਸ ਸਾਰੇ ਸਮਾਗਮ ਨੂੰ ਹੋਸਟ ਕੀਤਾ ਅਤੇ ਪਹੁੰਚੇ ਪਰਿਵਾਰਾਂ ਦਾ ਧੰਨਵਾਦ ਕੀਤਾ।

No comments:

Post Top Ad

Your Ad Spot