ਆਕਲੈਂਡ ਵਿਚ ਕਈ ਮਹੀਨਿਆਂ ਬਾਅਦ ਘਰਾਂ ਦੀ ਕੀਮਤ ਹੇਠਾਂ ਵੱਲ ਨੂੰ ਆਉਣੀ ਸ਼ੁਰੂ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 3 September 2015

ਆਕਲੈਂਡ ਵਿਚ ਕਈ ਮਹੀਨਿਆਂ ਬਾਅਦ ਘਰਾਂ ਦੀ ਕੀਮਤ ਹੇਠਾਂ ਵੱਲ ਨੂੰ ਆਉਣੀ ਸ਼ੁਰੂ

ਅਗਸਤ ਮਹੀਨੇ ਦੇ ਅੰਕੜਿਆਂ ਅਨੁਸਾਰ ਐਸਤਨ ਕੀਮਤ 6000 ਡਾਲਰ ਪ੍ਰਤੀ ਘਰ ਘਟੀ
ਔਕਲੈਂਡ-3 ਸਤੰਬਰ (ਹਰਜਿੰਦਰ ਸਿੰਘ ਬਸਿਆਲਾ)- ਪਿਛਲੇ ਕਈ ਮਹੀਨਿਆਂ ਤੋਂ ਆਕਲੈਂਡ ਖੇਤਰ ਦੇ ਵਿਚ ਘਰਾਂ ਦੀਆਂ ਵਧੀਆਂ ਕੀਮਤਾਂ ਨੂੰ ਸ਼ਾਇਦ ਠੱਲ ਪੈਣ ਵਾਲੀ ਹੈ। ਬਾਰਫੂਟ ਐਂਡ ਥਾਮਸਨ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਆਕਲੈਂਡ ਦੇ ਵਿਚ ਪਹਿਲਾਂ ਘਰਾਂ ਦੀ ਕੀਮਤ ਔਸਤਨ 8,27,359 ਡਾਲਰ ਹੋ ਗਈ ਸੀ, ਜੋ ਕਿ ਅਗਸਤ ਦੇ ਅੰਕੜਿਆਂ ਅਨੁਸਾਰ ਇਹ ਕੀਮਤ ਹੁਣ 8,21,079 ਰਹਿ ਗਈ ਹੈ। ਪਿਛਲੇ 6 ਮਹੀਨਿਆਂ ਤੋਂ ਆਕਲੈਂਡ ਸਿਟੀ ਖੇਤਰ ਦੇ ਵਿਚ ਕੀਮਤਾਂ ਦਾ ਗ੍ਰਾਫ ਲਗਾਤਾਰ ਉਪਰ ਜਾ ਰਿਹਾ ਸੀ ਅਤੇ ਇਹ ਪਹਿਲੀ ਵਾਰ ਹੋਇਆ ਹੈ ਕਿ ਕੀਮਤ ਹੇਠਾਂ ਵੱਲ ਨੂੰ ਤੁਰੀ ਹੈ। ਅਗਸਤ ਮਹੀਨੇ ਘਰਾਂ ਦੀ ਵਿਕਰੀ 1314 ਹੋਈ ਹੈ ਜਦ ਕਿ ਇਹ ਜੁਲਾਈ ਦੇ ਵਿਚ 1388 ਸੀ। ਅਗਸਤ ਮਹੀਨੇ ਜੋ ਲਿਸਟਿੰਗ ਹੋਈ ਸੀ ਉਹ 2123 ਸੀ ਜੋ ਕਿ ਪਿਛਲੇ 10 ਮਹੀਨਿਆਂ ਦੇ ਵਿਚ ਸਭ ਤੋਂ ਜਿਆਦਾ ਰਹੀ।

No comments:

Post Top Ad

Your Ad Spot