ਭਿਆਨਕ ਸੜਕ ਹਾਦਸੇ ਵਿਚ ਦੋ ਵਿਅਕਤੀਆਂ ਦੀ ਮੌਤ ਅਤੇ 10 ਜ਼ਖਮੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 17 September 2015

ਭਿਆਨਕ ਸੜਕ ਹਾਦਸੇ ਵਿਚ ਦੋ ਵਿਅਕਤੀਆਂ ਦੀ ਮੌਤ ਅਤੇ 10 ਜ਼ਖਮੀ

ਹਾਦਸੇ ਦੌਰਾਨ ਚੱਕਨਾਂ ਚੂਰ ਹੋਈਆ ਗੱਡੀਆਂ ਅਤੇ ਰੋਂਦੇ ਹੋਏ ਮਾਪੇ, ਅਤੇ ਹਸਪਤਾਲ ਵਿੱਚ ਜੇਰੇ ਇਲਾਜ ਜਖਮੀਂ
ਹੁਸ਼ਿਆਰਪੁਰ ਆਦਮਪੁਰ ਜੰਡੂ ਸਿੰਘਾ 17 ਸਤੰਬਰ (ਅਮਰਜੀਤ ਸਿੰਘ, ਤਰਸੇਮ ਦੀਵਾਨਾ)- ਅੱਜ ਸਵੇਰੇ ਕਰੀਬ 8 ਵਜੇ ਹੁਸ਼ਿਆਰਪੁਰ ਜਲੰਧਰ ਮਾਰਗ ਨਸਰਾਲਾ ਨਜਦੀਕ ਹੋਏ ਇਕ ਭਿਆਨਕ ਸੜਕ ਹਾਦਸੇ ਵਿਚ ਦੋ ਵਿਅਕਤੀਆਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਜਲੰਧਰ ਤੋ ਹੁਸ਼ਿਆਰਪੁਰ ਆ ਰਹੀ ਕਰਤਾਰ ਬੱਸ ਨੰਬਰ ਪੀ ਬੀ 02-ਏ ਟੀ 9779 ਦੀ ਟੱਕਰ ਹੁਸ਼ਿਆਰਪੁਰ ਤੋਂ ਜਾ ਰਹੇ ਗਟਕੇ ਨਾਲ ਭਰੇ ਟਿੱਪਰ ਪੀ ਬੀ 08-ਬੀ ਟੀ 9437 ਨਾਲ ਏਨੀ ਜਬਰਦਸਤ ਸੀ ਕਿ ਬੱਸ ਦੀ ਪੂਰੀ ਛੱਤ ਟੁੱਟ ਕੇ ਟਿਪਰ ਦੇ ਉੱਪਰ ਜਾ ਡਿਗੀ। ਪ੍ਰੱਤਖ ਦਰਸ਼ੀਆਂ ਅਨੁਸਾਰ ਬੱਸ ਬਹੁਤ ਸਪੀਡ ਤੇ ਸੀ ਅਤੇ ਉਹ ਇਕ ਕਾਰ ਨੂੰ ਓਵਰਟੇਕ ਕਰ ਰਹੀ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਫੋਰਡ ਫੀਗੇੋ ਕਾਰ ਨੂੰ ਚਲਾ ਰਹੀ ਗਰਸਵੀਨ ਭੰਡਾਰੀ ਜਲੰਧਰ ਨੇ ਬੜੀ ਹੁਸ਼ਿਆਰੀ ਨਾਲ ਕਾਰ ਨੂੰ ਖਤਾਨਾਂ ਵਿਚ ਉਤਾਰ ਦਿਤਾ। ਕਾਰ ਵਿਚ ਉਸ ਦੀਆਂ
ਦੋ ਲੜਕੀਆਂ ਮੁਸਕਾਨ 15 ਅਤੇ ਪਰਲ 10 ਸਾਲ ਸਨ ਨੂੰ ਖਰੋਚ ਤੱਕ ਨਹੀ ਆਈ। ਸਿਵਲ ਹਸਪਤਾਲ ਤੋਂ ਮਿਲੀ ਜਾਣਕਾਰੀ ਅਨੁਸਾਰ 11 ਜਖਮੀਆਂ ਵਿਚੋਂ ਤਿੰਨਾਂ ਨੂੰ ਜਲੰਧਰ ਦੇ ਇਕ ਨਿਜੀ ਹਸਪਤਾਲ ਵਿਚ ਭੇਜ ਦਿੱਤਾ ਗਿਆ ਜਿਨਾਂ ਵਿਚੋਂ ਬਸ ਦੇ ਡਰਾਈਵਰ ਦੀ ਜਲੰਧਰ ਜਾ ਕੇ ਜੱਖਮਾਂ ਦੀ ਤਾਬ ਨੂੰ ਨਾ ਝੱਲਦੇ ਹੋਏ ਮੌਤ ਹੋ ਗਈ। ਮਰਨ ਵਾਲਿਆਂ ਵਿਚ ਅਪੂਰਵਾ 23, 211 ਮਾਡਲ ਟਾਉਨ ਜਲੰਧਰ ਹੁਸ਼ਿਆਰਪੁਰ ਦੇ ਸਰਬਾਨੰਦ ਗਿਰੀ ਕਾਲਜ ਵਿਚ ਵਕਾਲਤ ਦੀ ਪੜਾਈ ਕਰ ਰਹੀ ਸੀ। ਮ੍ਰਿੱਤਕਾ ਦੇ ਮਾਪਿਆਂ ਦਾ ਵਿਰਲਾਪ ਦੇਖਿਆ ਨਹੀ ਜਾ ਰਿਹਾ ਸੀ। ਪ੍ਰੱਤਖ ਦਰਸ਼ੀ ਨੇ ਆਪਣਾ ਨਾਂਮ ਨਾ ਛਾਪਣ ਦੀ ਸ਼ਰਤ ਤੇ ਦਸਿਆ ਕਿ ਬੱਸ ਦੀ ਰਫਤਾਰ ਏਨੀ ਜਿਆਦਾ ਸੀ ਕਿ ਜਦੋਂ ਹਾਦਸਾ ਹੋਇਆ ਕਿ ਇੰਝ ਲਗਾ ਕਿ ਜਿਵੇ ਕੋਈ ਧਮਾਕਾ ਹੋਇਆ ਹੋਵੇ ਅਤੇ ਐਕਸੀਡੈਂਟ ਦੇ ਧਮਾਕੇ ਦੀ ਆਵਾਜ ਬਹੁਤ ਦੂਰ ਤੱਕ ਸੁਣਾਈ ਦਿੱਤੀ। ਮੌਕੇ ਤੇ ਹਾਜਰ ਲੋਕਾਂ ਦਾ ਕਹਿਣਾ ਸੀ ਕਿ ਬੱਸ ਵਿਚ 45 ਤੋਂ 50 ਦੇ ਵਿਚਕਾਰ ਸਵਾਰੀਆਂ ਸਨ ਪਰ ਜਖਮੀ ਹੋਏ ਵਿਅਕਤੀ ਨੇ ਦਸਿਆ ਕਿ ਬੱਸ ਵਿਚ 15-16  ਸਵਾਰੀਆਂ ਸਨ ਜਿਸ ਕਾਰਨ ਪੱਤਰਕਾਰ ਵੀ ਭੰਬਲ ਭੂਸੇ ਵਿਚ ਪਏ ਰਹੇ, ਕਿ ਬੱਸ ਵਿਚ ਕੁਲ ਕਿੰਨੀਆਂ ਸਵਾਰੀਆਂ ਸਨ। ਇਸ ਹਾਦਸੇ ਵਿਚ ਜਖਮੀ ਹੋਏ ਵਿਅਕਤੀਆਂ ਵਿਚ ਪਰਮਿੰਦਰ ਸਿੰਘ ਪੁਤਰ ਅਮਰੀਕ ਸਿੰਘ ਤਲਵਾੜਾ, ਰਛਪਾਲ ਸਿੰਘ ਪੁਤਰ ਹਾਕਮ ਸਿੰਘ ਧਾਲੀਵਾਲ, ਨਵਨੀਤ ਕੌਰ ਪੁਤਰੀ ਜੁਗਿੰਦਰ ਸਿੰਘ ਡਵਿੰਡਾ ਅਹਿਰਾਣਾ ਹੁਸ਼ਿਆਰਪੁਰ, ਬਲਵਿੰਦਰ ਸਿੰਘ ਪੁਤਰ ਸ਼ੰਬੂ ਕਾਂਗੜਾ, ਸੰਤ ਪ੍ਰਕਾਸ਼ ਚੰਬਾ ਬਡਾਲਾ ਚੌਕ ਜਲੰਧਰ, ਸਰਵਣ ਦਾਸ ਪੁਤਰ ਦਲੀਪ ਚੰਦ ਦਕੋਹਾ ਜਲੰਧਰ, ਹਰਦੈਆ ਰਾਮ ਪੁਤਰ ਭਗਵਤੀ ਪ੍ਰਸ਼ਾਦ ਜਲੰਧਰ, ਰਾਮ ਲਾਲ ਪੁਤਰ ਉਦੇ ਸਿੰਘ ਊਨਾ ਹਿਮਾਚਲ ਪ੍ਰਦੇਸ਼, ਮੁਕੰਦੀ ਸਿੰਘ ਪੁਤਰ ਜਸਵਿੰਦਰ ਸਿੰਘ ਧਾਲੀਵਾਲ, ਹਰਪ੍ਰੀਤ ਸਿੰਘ ਪੁਤਰ ਦਿਆਲ ਸਿੰਘ ਜੰਡੂਸਿੰਘਾ। ਮੌਕੇ ਤੇ ਪਹੁੰਚੇ ਐਸ ਐਸ ਪੀ ਧੰਨਪ੍ਰੀਤ ਕੌਰ, ਡੀ ਐਸ ਪੀ ਹਰਵਿੰਦਰ ਡੱਲੀ ਅਤੇ ਡੀ ਐਸ ਪੀ ਸੁਖਅੰਮ੍ਰਿਤ ਪ੍ਰੀਤ ਸਿੰਘ ਅਤੇ ਜਖਮੀਆਂ ਦਾ ਹਾਲ ਚਾਲ ਜਾਨਣ ਲਈ ਡਿਪਟੀ ਕਮਿਸ਼ਨਰ ਅੰਨਦਿਤਾ ਮਿਸ਼ਰਾ ਅਤੇ ਨਗਰ ਨਿਗਮ ਦੇ ਮੇਅਰ ਸ਼ਿਵ ਸੂਦ, ਵਿਧਾਇਕ ਸੁੰਦਰ ਸ਼ਾਮ ਅਰੋੜਾ ਅਦਿ ਪਹੁੰਚੇ।

No comments:

Post Top Ad

Your Ad Spot