ਪਿਛਲੇ ਫੈਸਲੇ ਦਾ ਇਲਾਕੇ ਦੇ ਲੋਕਾਂ ਨੇ ਕੀਤਾ ਵਿਰੋਧ ਅਤੇ ਅਧਿਆਪਕ ਨੂੰ ਟਰਮੀਨੇਂਟ ਕਰਨ ਤੇ ਅੜੇ ਲੋਕ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 21 September 2015

ਪਿਛਲੇ ਫੈਸਲੇ ਦਾ ਇਲਾਕੇ ਦੇ ਲੋਕਾਂ ਨੇ ਕੀਤਾ ਵਿਰੋਧ ਅਤੇ ਅਧਿਆਪਕ ਨੂੰ ਟਰਮੀਨੇਂਟ ਕਰਨ ਤੇ ਅੜੇ ਲੋਕ

ਮਤਾ ਪਾਸ ਕਰਨ ਉਪਰੰਤ ਇਲਾਕਾ ਨਿਵਾਸੀ, ਪ੍ਰਿੰਸੀਪਲ ਬਹਾਦਰ ਸਿੰਘ ਨੂੰ ਅਧਿਆਪਕ ਨੂੰ ਟਰਮੀਨੇਂਟ ਕਰਨ ਖਿਲਾਫ ਮੰਗ ਪੱਤਰ ਦਿੰਦੇ ਇਲਾਕਾ ਨਿਵਾਸੀ
ਦੁਸਾਂਝ ਕਲਾਂ 21 ਸਤੰਬਰ (ਸੁਰਿੰਦਰ ਪਾਲ ਕੁੱਕੂ)- ਪਿੰਡ ਦੁਸਾਂਝ ਕਲਾਂ ਵਿਖੇ ਪਿਛਲੇ ਦਿਨੀ ਗੁਰੂ ਹਰਿ ਰਾਇ ਖਾਲਸਾ ਸੀਨੀ.ਸੈਕੰ.ਸਕੂਲ ਦੇ ਇੱਕ ਅਧਿਆਪਕ ਵਲੋਂ ਵਿਦਿਆਰਥਣ ਨਾਲ ਛੇੜੁਛਾੜ ਕਰਨ ਦਾ ਮਾਮਲਾ ਜੰਤਕ ਹੋਇਆ ਸੀ। ਜਿਸ ਦੇ ਸਿੱਟੇ ਵਜੋਂ ਇਲਾਕਾ ਨਿਵਾਸੀਆਂ ਨੇ ਸਕੂਲ ਵਿਖੇ ਇਕੱਠੇ ਹੋ ਕੇ ਸਕੂਲ ਪ੍ਰਸ਼ਾਸਨ ਦੇ ਖਿਲਾਫ ਮੋਰਚਾ ਖੋਲਿਆ ਸੀ। ਸਕੂਲ ਦੇ ਪ੍ਰਿੰਸੀਪਲ ਵਲੋਂ ਲੋਕਾਂ ਦੀ ਮੰਗ ਨੂੰ ਡੀ.ਪੀ.ਆਈ. (ਸੈਕੰਡਰੀ) ਮੋਹਾਲੀ ਨੂੰ ਇਸ ਅਧਿਆਪਕ ਯਸ਼ਪਾਲ ਦੇ ਖਿਲਾਫ ਬਣ ਦੀ ਕਾਨੂੰਨੀ ਕਾਰਵਾਈ ਕਰਨ ਦੀ ਸਿਫਾਰਸ਼ ਕੀਤੀ ਸੀ। ਪਰ ਡੀ.ਪੀ.ਆਈ. ਵਲੋਂ ਕੋਵੀ ਵੀ ਕਾਰਵਾਈ ਨਾ ਕਰਨ ਤੇ ਸਕੂਲ ਮੈਨੇਜਮੈਂਟ ਕਮੇਟੀ ਵਲੋਂ ਅਤੇ ਲੜਕੀ ਦੇ ਪਿੰਡ ਦੀ ਗ੍ਰਾਮ ਪੰਚਾਇਤ ਮੈਂਬਰਾਂ ਅਤੇ ਹੋਰ ਪਤਵੰਤਿਆਂ ਵਲੋਂ 19 ਸਤੰਬਰ ਨੂੰ ਇੱਕ ਨਿੱਜੀ ਕੋਠੀ ਜੋ ਕਿ ਫਗਵਾੜਾ ਵਿੱਚ ਹੈ। ਉੱਥੇ ਦੋਨੋਂ ਧਿਰਾਂ ਨੂੰ ਇਕੱਠਿਆਂ ਬਿਠਾ ਕੇ ਫੈਸਲਾ ਕੀਤਾ ਗਿਆ। ਜਿਸ ਵਿੱਚ ਨਾ ਤਾਂ
ਦੁਸਾਂਝ ਕਲਾਂ ਦਾ ਸਰਪੰਚ ਅਤੇ ਨਾ ਹੀ ਕੋਈ ਗ੍ਰਾਮ ਪੰਚਾਇਤ ਮੈਂਬਰ ਅਤੇ ਨਾ ਕੋਈ ਮੈਨੇਜਮੈਂਟ ਕਮੇਟੀ ਮੈਂਬਰ ਇਸ ਫੈਸਲੇ ਵਿੱਚ ਮੌਜੂਦ ਸੀ। ਜਿਸ ਕਾਰਨ ਦੁਸਾਂਝ ਕਲਾਂ ਇਲਾਕੇ ਵਿੱਚ ਇੱਕ ਤਰਫਾ ਫੈਸਲੇ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਿਸ ਕਾਰਨ ਅੱਜ ਇਲਾਕੇ ਭਰ ਦੇ ਪਤਵੰਤੇ ਵਿਅਕਤੀਆਂ ਦੀ ਅਹਿਮ ਮੀਟਿੰਗ ਦੁਸਾਂਝ ਕਲਾਂ ਦੇ ਕਮੈਂਟਰੀ ਹਾਲ ਵਿਖੇ ਹੋਈ। ਜਿਸ ਵਿੱਚ ਇਲਾਕੇ ਭਰ ਦੇ ਮੁੱਖ ਸਖਸ਼ੀਅਤਾਂ ਨੇ ਆਪਣੁੇਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਇਹ ਫੈਸਲਾ ਲਿਆ ਗਿਆ ਕਿ ਜੋ ਵਿਦਿਆਰਥਣ ਨਾਲ ਯਸ਼ਪਾਲ ਸੀ ਇਹ ਮੰਦਭਾਗੀ ਹਰਕਤ ਕੀਤੀ। ਬਾਅਦ ਵਿੱਚ ਗਲਤੀ ਮੰਨੀ ਗਈ। ਇਹ ਸਾਨੂੰ ਮਨਜੂਰ ਨਹੀਂ ਹੈ।ਇਲਾਕੇ ਭਰ ਦੇ ਮੋਹਤਬਾਰ ਵਿਅਕਤੀਆਂ ਵਲੋਂ ਵਿਭਾਗ ਅਤੇ ਮੈਨੇਜਮੈਂਟ ਕਮੇਟੀ ਤੋਂ ਇਹ ਮੰਗ ਕੀਤੀ ਗਈ ਹੈ ਮਾ: ਯਸ਼ਪਾਲ ਨੂੰ ਸਕੂਲ ਚੋਂ ਟਰਮੀਨੇਂਟ ਕੀਤਾ ਜਾਵੇ। ਜੇਕਰ ਮਾ: ਯਸ਼ਪਾਲ ਨੂੰ ਟਰਮੀਨੇਂਟ ਨਾ ਕੀਤਾ ਗਿਆ ਤਾਂ ਸਕੂਲ ਪ੍ਰਬੰਧਕ ਕਮੇਟੀ ਨੂੰ ਆਉਣ ਵਾਲੇ ਸੰਘਰਸ਼ ਦੀ ਜਿੰਮੇਵਾਰ ਹੋਵੇਗੀ। ਪਤਵੰਤਿਆਂ ਵਲੋਂ ਇਹ ਮੰਗ ਹੈ ਜੇਕਰ ਦੋ ਦਿਨਾਂ ਅੰਦਰ ਯਸ਼ਪਾਲ ਨੂੰ ਟਰਮੀਨੇਂਟ ਨਹੀਂ ਕੀਤਾ ਜਾਂਦਾ ਇਲਾਕੇ ਭਰ ਦੇ ਮੋਹਤਬਾਰ ਅਤੇ ਪਤਵੰਤਿਆਂ ਵਲੋਂ ਸਕੂਲ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਸੰਦੀਪ ਕੁਮਾਰ ਕੋਟ ਗਰੇਵਾਲ, ਸਰਪੰਚ ਬਲਵੀਰ ਸਿੰਘ, ਮਾ: ਸ਼ਿੰਗਾਰਾ ਸਿੰਘ, ਮਾ: ਰਸ਼ਪਾਲ ਦੁਸਾਂਝ, ਸੁੱਖਰਾਮ ਪੰਚ, ਮੰਗਤ ਰਾਮ ਪੰਚ, ਦਲਜੀਤ ਸਿੰਘ ਪੰਚ,  ਸੁਖਵਿੰਦਰ ਸਿੰਘ ਪੰਚ ਕੋਟ ਗਰੇਵਾਲ, ਪ੍ਰਵੀਨ ਸਿੰਘ ਗੋਰਾਇਆਂ, ਮਨਜੀਤ ਸਿੰਘ, ਜਸਪਾਲ ਸਿੰਘ, ਪਰਮਜੀਤ, ਬਲਜੀਤ ਸਿੰਘ, ਮੰਗਤ ਰਾਮ, ਸੁਰਿੰਦਰ ਪਾਲ, ਪਲਵਿੰਦਰ ਭੁਰਾ, ਮੱਖਣ ਸਿੰਘ, ਮਨਜੋਤ ਰਾਏ, ਗੋਲਡੀ, ਅਮਰ ਨਾਥ, ਪੱਪਾ, ਪੀਟਾ ਇੰਦਣਾ, ਰਾਮ ਲੁਭਾਇਆ ਕਾਲੇ, ਪਲਵਿੰਦਰ ਸਿੰਘ ਜੁਗਨੂੰ, ਸਰਵਣ ਰਾਮ, ਸਰਬਜੀਤ ਸਿੰਘ, ਪਲਵਿੰਦਰ ਸਿੰਘ ਦੁਸਾਂਝ, ਸਤਨਾਮ ਸਿੰਘ, ਮੱਖਣ ਸਿੰਘ, ਆਦਿ ਹਾਜਰ ਸਨ।

No comments:

Post Top Ad

Your Ad Spot