ਅਧਿਆਪਕ ਦਾ ਪਵਿੱਤਰ ਰਿਸ਼ਤਾ ਹੋਇਆ ਸ਼ਰਮਸ਼ਾਰ, ਵਿਦਿਆਰਥਣ ਨਾਲ ਅਧਿਆਪਕ ਨੇ ਕੀਤੀਆਂ ਅਸ਼ਲੀਲ ਹਰਕਤਾਂ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 16 September 2015

ਅਧਿਆਪਕ ਦਾ ਪਵਿੱਤਰ ਰਿਸ਼ਤਾ ਹੋਇਆ ਸ਼ਰਮਸ਼ਾਰ, ਵਿਦਿਆਰਥਣ ਨਾਲ ਅਧਿਆਪਕ ਨੇ ਕੀਤੀਆਂ ਅਸ਼ਲੀਲ ਹਰਕਤਾਂ

ਦੁਸਾਂਝ ਕਲਾਂ 16 ਸਤੰਬਰ (ਸੁਰਿੰਦਰ ਪਾਲ ਕੁੱਕੂ)- ਇੱਕ ਪਾਸੇ ਸਤੰਬਰ ਮਹੀਨਾ ਅਧਿਆਪਕ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ ਤਾਂ ਕਿ ਅਧਿਆਪਕ ਦਾ ਵਿਦਿਆਰਥੀਆਂ ਵਲੋਂ ਸਤਿਕਾਰ ਵਧਾਇਆ ਜਾ ਸਕੇ। ਜੋ ਕਿ ਅਧਿਆਪਕ ਵਿਦਿਆਰਥੀਆਂ ਦਾ ਰਾਹ ਦਸੇਰਾ ਹੁੰਦਾ ਹੈ। ਪਰ ਜੇ ਅਧਿਆਪਕ ਹੀ ਵਿਦਿਆਰਥਣਾਂ ਨਾਲ ਬਦੁਚਲਣ ਵਰਗੀਆਂ ਅਸ਼ਲੀਲ ਹਰਕਤਾਂ ਕਰਨ ਲੱਗ ਜਾਵੇ ਤਾਂ ਇਹ ਪਾਕੁਪਵਿੱਤਰ ਰਿਸ਼ਤਾ ਤਾਰੁੋਤਾਰ ਹੋ ਜਾਂਦਾ ਹੈ।ਗੁਰੁ ਹਰਿ ਰਾਇ ਖਾਲਸਾ ਸੀਨੀ.ਸੈਕੰ.ਸਕੂਲ ਦੁਸਾਂਝ ਕਲਾਂ ਵਿਖੇ ਮਾਹੌਲ ਉਂਦੋਂ ਤਣਾਪੂਰਨ ਹੋ ਗਿਆ। ਜਦੋਂ ਇਸ ਸਕੂਲ ਦੇ ਇੱਕ ਅਧਿਆਪਕ ਵਲੋਂ ਲਾਗਲੇ ਪਿੰਡ ਦੀ ਲੜਕੀ ਨੂੰ ਛੇੜੁਛਾੜ ਕਰਨ ਦੀ ਇਲਾਕੇ ਭਰ ਦੇ ਲੋਕਾਂ ਨੂੰ ਜਾਣਕਾਰੀ ਮਿਲੀ। ਮੌਕੇ ਤੇ ਇਕੱਠੇ ਹੋਏ ਲੋਕਾਂ ਨੇ ਦੱਸਿਆ ਕਿ ਨਜਦੀਕੀ ਪਿੰਡ ਦੀ ਲੜਕੀ ਜੋ ਕਿ ਦਸਵੀਂ ਜਮਾਤ
ਵਿੱਚ ਪੜਦੀ ਹੈ ਅਤੇ ਹੈਂਡਬਾਲ ਦੀ ਖਿਡਾਰਨ ਹੈ। ਜੋ ਕਿ ਮਿਤੀ ੯ ਸਤੰਬਰ ਨੂੰ ਸਕੂਲ ਦੀ ਟੀਮ ਦੇ ਨਾਲ ਜਲੰਧਰ ਵਿਖੇ ਖੇਡਣ ਲਈ ਸਕੂਲ ਅਧਿਆਪਕ ਯਸ਼ਪਾਲ ਦੀ ਅਗਵਾਈ ਵਿੱਚ ਗਈਆਂ ਸਨ। ਲੜਕੀ ਨੇ ਦੱਸਿਆ ਕਿ ਉੱਥੇ ਜਦੋਂ ਖਾਣਾ ਖਾਣ ਤੋਂ ਬਾਅਦ ਵਚੇ ਪੈਸੇ ਮਾਸਟਰ ਯਸ਼ਪਾਲ ਨੂੰ ਵਾਪਸ ਕੀਤੇ ਤਾਂ ਅਧਿਆਪਕ ਨੇ ਲੜਕੀ ਦਾ ਹੱਥ ਫੜ ਲਿਆ ਅਤੇ ਆਉਂਦੇ ਹੋਏ ਵੀ ਗੱਡੀ ਵਿੱਚ ਲੜਕੀਆਂ ਨਾਲ ਅਸ਼ਲੀਲ ਹਰਕਤਾਂ ਕਰਦਾ ਰਿਹਾ। ਇਹ ਸਾਰੀ ਘਟਨਾ ਦੀ ਜਾਣਕਾਰੀ ਲੜਕੀ ਨੇ ਆਪਣੇ ਘਰਦਿਆਂ ਨੂੰ ਦਿੱਤੀ ਤੇ ਦੂਜੇ ਦਿਨ ਸਕੂਲ ਦੇ ਪਿ੍ਰੰੰਸੀਪਲ ਬਹਾਦਰ ਸਿੰਘ ਨੂੰ ਵੀ ਲਿਖਤੀ ਸ਼ਿਕਾਇਤ ਕੀਤੀ। ਅੱਜ 9 ਦਿਨ ਬੀਤ ਜਾਣ ਦੇ ਬਾਵਜੂਦ ਵੀ ਸਕੂਲ ਦੇ ਪ੍ਰਿੰਸੀਪਲ ਵਲੋਂ ਕੋਈ ਕਾਰਵਾਈ ਨਾ ਕਰਨ ਦੇ ਕਾਰਨ ਇਲਾਕੇ ਭਰ ਦੇ ਲੋਕਾਂ ਨੇ ਇਕੱਠੇ ਹੋ ਕੇ ਸਕੂਲ ਵਿਖੇ ਰੋਸ ਪ੍ਰਗਟਾਇਆ ਅਤੇ ਸਕੂਲ ਪ੍ਰਸ਼ਾਸਨ ਵਿਰੁੱਧ ਮੁਰਦਾਬਾਦ ਦੇ ਨਾਹਰੇ ਲਗਾਏ। ਇਸ ਮੌਕੇ ਹਾਜਰ ਲੋਕਾਂ ਨੇ ਦੱਸਿਆ ਕਿ ਇਸ ਅਧਿਆਪਕ ਦੀਆਂ ਹੋਰ ਵੀ ਬਹੁਤ ਸਾਰੀਆਂ ਸ਼ਿਕਾਇਤਾਂ ਆ ਚੁੱਕੀਆਂ ਹਨ। ਇਸ ਸਮੇਂ ਆਮ ਆਦਮੀ ਪਾਰਟੀ ਦੀ ਅਗਵਾਈ ਵਿੱਚ ਨਾਹਰੇਬਾਜੀ ਕਰਦਿਆਂ ਇਹ ਰੋਸ ਮਾਰਚ ਪੁਲਿਸ ਚੌਂਕੀ ਦੁਸਾਂਝ ਕਲਾਂ ਤੱਕ ਗਿਆ ਅਤੇ ਅਧਿਆਪਕ ਖਿਲਾਫ ਬਣਦੀ ਕਾਰਵਾਈ ਕਰਕੇ ਇਸ ਮਾਸਟਰ ਨੂੰ ਸਸਪੈਂਡ ਕਰਨ ਦੀ ਮੰਗ ਕੀਤੀ। ਇਸ ਮੌਕੇ ਸਕੂਲ ਪ੍ਰਿੰਸੀਪਲ ਬਹਾਦਰ ਸਿੰਘ ਨੇ ਦੱਸਿਆ ਕਿ ਸਕੂਲ ਮੈਨੇਜਮੈਂਟ ਕਮੇਟੀ ਵਲੋਂ ਮਤਾ ਪਾ ਕੇ ਬਣਦੀ ਕਾਰਵਾਈ ਲਈ ਡੀ.ਓ.ਦਫਤਰ ਨੂੰ ਅੱਜ ਭੇਜ ਦਿੱਤਾ ਜਾਵੇਗਾ। ਇਸ ਮੌਕੇ ਭਰਪੂਰ ਸਿੰਘ, ਹਰਜਿੰਦਰ ਸਿੰਘ ਲੰਭੜਦਾਰ, ਸੁੱਖ ਰਾਮ ਦੁਸਾਂਝ, ਗੁਰਦਿਆਲ ਕੌਰ, ਗੇਜੋ, ਕਸ਼ਮੀਰੋ, ਬਲਜੀਤ ਕੌਰ, ਪਰਮਜੀਤ ਕੌਰ, ਦੇਬੋ, ਪ੍ਰਗਾਸੋ, ਤਰਸੇਮ ਕੌਰ ਅਤੇ ਹੋਰ ਇਲਾਕੇ ਦੇ ਲੋਕ ਹਾਜਰ ਸਨ। ਇਸ ਸਮੇਂ ਲੋਕਾਂ ਨੇ ਕਿਹਾ ਕਿ ਸਮਾਜ ਅੰਦਰ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਦੱਬੀਆਂ ਦਬਾਈਆਂ ਰਹਿ ਜਾਂਦੀਆਂ ਹਨ ਪਰ ਜੋ ਇਸ ਲੜਕੀ ਨੇ ਹਿੰਮਤ ਕਰਕੇ ਇਸ ਅਧਿਆਪਕ ਦੇ ਜੁਰਮ ਨੂੰ ਜੱਗ ਜਾਹਰ ਕਰਨ ਦੀ ਹਿੰਮਤ ਕੀਤੀ ਹੈ। ਇਸ ਲਈ ਇਸਦਾ ਸਨਮਾਨ ਕਰਨਾ ਬਣਦਾ ਹੈ ਕਿਉਂਕਿ ਇਸ ਨਾਲ 16 ਵਿਦਿਆਰਥਣਾਂ ਹਾਜਰ ਸਨ। ਇਸ ਨਾਲ ਧੀਆਂ ਦੇ ਹੌਂਸਲੇ ਬੁਲੰਦ ਹੋਣਗੇ ਅਤੇ ਮੁਸ਼ਟੰਡਿਆਂ ਨੂੰ ਨੱਥ ਪਾਈ ਜਾ ਸਕੇਗੀ।

No comments:

Post Top Ad

Your Ad Spot