ਪਿੰਡ ਸਦੋਵਾਲ ਗੁਰਦੁਆਰਾ ਸਾਹਿਬ ਵਿਖੇ ਕੀਤੀ ਸੋਧੇ ਸਾਧ ਦੀ ਫ਼ਿਲਮ ਦੇਖਣ ਲਈ ਅਨਾੳੂਂਸਮੈਂਟ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 29 September 2015

ਪਿੰਡ ਸਦੋਵਾਲ ਗੁਰਦੁਆਰਾ ਸਾਹਿਬ ਵਿਖੇ ਕੀਤੀ ਸੋਧੇ ਸਾਧ ਦੀ ਫ਼ਿਲਮ ਦੇਖਣ ਲਈ ਅਨਾੳੂਂਸਮੈਂਟ

ਸਿੱਖ ਏਕਤਾ ਲਹਿਰ ਨੇ ਤੁਰੰਤ ਕੀਤੀ ਸਖ਼ਤ ਕਾਰਵਾਈ ਉਕਤ ਪਿੰਡ ਦੀ ਪੰਚਾਇਤ ਨੇ ਮੰਗੀ  ਲਿਖਤੀ ਮਾਫ਼ੀ
ਸੰਦੌੜ 29 ਸਤੰਬਰ (ਹਰਮਿੰਦਰ ਸਿੰਘ ਭੱਟ)- ਨੇੜਲੇ ਪਿੰਡ ਸਦੋਵਾਲ ਜਿੱਲਾ ਬਰਨਾਲਾ ਵਿਖੇ ਬੀਤੇ ਕੱਲ ਉਦੋਂ ਸ਼ਾਂਤਮਈ ਮਾਹੌਲ ਖ਼ਰਾਬ ਹੋਇਆ ਜਦੋਂ ਪਿੰਡ ਦੇ ਹੀ ਗੁਰਦੁਆਰਾ ਸਾਹਿਬ ਬਾਬਾ ਜੀਵਨ ਸਿੰਘ ਜੀ ਵਿਖੇ ਇੱਕ ਸੋਧੇ ਸਾਧ ਦੇ ਪ੍ਰੇਮੀ ਵੱਲੋਂ ਸਾਧ ਦੀ ਦੂਜੀ ਫ਼ਿਲਮ ਨੂੰ ਦੇਖਣ ਲਈ  ਅਨਾਊਂਸਮੈਂਟ ਕੀਤੀ ਗਈ ਕਿ ਗੁਰਦੁਆਰਾ ਸਾਹਿਬ ਤੋਂ ਬਸ ਜਾ ਰਹੀ ਹੈ ਜੇਕਰ ਕਿਸੇ ਵੀ ਪ੍ਰੇਮੀ ਨੇ ਫ਼ਿਲਮ ਦੇਖਣ ਬਰਨਾਲੇ ਬਿਲਕੁਲ ਮੁਫ਼ਤ ਜਾਣਾ ਹੈ ਤਾਂ ਉਹ  ਗੁਰਦੁਆਰਾ ਸਾਹਿਬ ਪਹੁੰਚਣ ਦੀ ਕਿਰਪਾਲਤਾ ਕਰਨ। ਇਸ ਸੰਬੰਧੀ ਸਿੱਖ ਏਕਤਾ ਲਹਿਰ ਦੇ ਆਗੂ ਭਾਈ ਅੰਮ੍ਰਿਤਪਾਲ ਸਿੰਘ ਜੋਧਪੁਰੀ, ਭਾਈ ਗੁਰਵਿੰਦਰ ਸਿੰਘ ਹੇੜੀ ਕੇ, ਭਾਈ ਜਗਜੀਤ ਸਿੰਘ ਹੇੜੀ ਕੇ ਨੇ ਸਾਂਝੇ ਤੌਰ ਤੇ ਦੱਸਿਆ ਕਿ ਜਦੋਂ ਇਸ ਸੰਬੰਧੀ ਸਾਡੇ ਜਥੇ ਨੂੰ ਪਤਾ ਲੱਗਿਆ ਤਾਂ ਤੁਰੰਤ ਕਾਰਵਾਈ ਕਰਦਿਆਂ ਉਕਤ ਪਿੰਡ ਵੱਲ ਚਾਲੇ ਪਾ ਦਿੱਤੇ ਉੱਥੇ ਜਾ ਕਿ ਪਿੰਡ ਦੀ ਪੰਚਾਇਤ ਨੂੰ ਬੁਲਾ ਕਿ ਗੱਲਬਾਤ ਕੀਤੀ ਤਾਂ ਪਿੰਡ ਦੀ ਪੰਚਾਇਤ ਅਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਦੱਸਿਆ ਗਿਆ ਕਿ ਉਕਤ ਡੇਰਾ ਪ੍ਰੇਮੀ ਪ੍ਰਕਾਸ਼ ਸਿੰਘ ਪੁੱਤਰ ਕੇਹਰ ਸਿੰਘ ਨੇ ਇਹ ਅਨਾੳਂੂਸਮੈਂਟ ਬਗੈਰ ਕਮੇਟੀ ਨੂੰ ਦੱਸਿਆਂ  ਕੀਤੀ  ਗਈ ਹੈ ਉਪਰੰਤ ਉਸ ਪ੍ਰੇਮੀ ਨੂੰ ਬੁਲਾ ਕੇ ਸਖ਼ਤੀ ਨਾਲ ਤਾੜਨਾ ਕੀਤੀ ਗਈ ਜਥੇ ਦੇ ਸਿੰਘਾਂ ਦੁਆਰਾ ਸਾਧ ਦੇ ਪ੍ਰੇਮੀ ਨੂੰ ਸਖ਼ਤੀ ਨਾਲ ਤਾੜਨਾ ਕੀਤੀ ਤਾਂ ਉਸ ਪ੍ਰੇਮੀ ਵੱਲੋਂ ਮਾਫ਼ੀ ਮੰਗ ਕੇ ਖਹਿੜਾ ਛੁਡਵਾਉਣਾ ਪਿਆ ਅਤੇ ਜਥੇ ਨੇ ਗੁਰੂ ਘਰ ਦੀ ਕਮੇਟੀ ਵੱਲੋਂ ਲਿਖਤੀ ਰੂਪ ਪਿੰਡ ਦੇ ਭਾਰੀ ਗਿਣਤੀ ਵਿਚ ਨਿਵਾਸੀਆਂ ਦੀ ਹਾਜ਼ਰੀ ਵਿਚ ਅੱਗੇ ਤੋਂ ਇਹੋ ਜਿਹੀ ਕਾਰਵਾਈ ਜਿਸ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚੇ ਨਹੀਂ ਕੀਤੀ ਜਾਵੇਗੀ। ਇਸ ਮੌਕੇ ਨਛੱਤਰ ਸਿੰਘ ਸਰਪੰਚ, ਪ੍ਰਧਾਨ ਹਾਕਮ ਸਿੰਘ, ਪ੍ਰਧਾਨ ਸੁਖਦੇਵ ਸਿੰਘ, ਲਖਵੀਰ ਸਿੰਘ ਪੰਚ, ਜਗਬੀਰ ਸਿੰਘ, ਹਰਜਿੰਦਰ ਸਿੰਘ, ਜਸਬੀਰ ਕੌਰ ਪੰਚ ਪਿੰਡ ਦੇ ਆਦਿ ਜ਼ੁੰਮੇਵਾਰ ਆਗੂ ਹਾਜ਼ਰ ਸਨ।

No comments:

Post Top Ad

Your Ad Spot