ਦੀ ਵਰਕਿੰਗ ਰਿਪੋਰਟਰਜ ਐਸੋਸੀਏਸ਼ਨ ਨੇ ਫ੍ਰੀ ਵਿਸ਼ਾਲ ਮੈਡੀਕਲ ਚੈਅਕੱਪ ਲਗਾਇਆ, 510 ਮਰੀਜਾਂ ਦੀ ਹੋਈ ਤਸੱਲੀ ਬਖਸ਼ ਜਾਂਚ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Sunday, 13 September 2015

ਦੀ ਵਰਕਿੰਗ ਰਿਪੋਰਟਰਜ ਐਸੋਸੀਏਸ਼ਨ ਨੇ ਫ੍ਰੀ ਵਿਸ਼ਾਲ ਮੈਡੀਕਲ ਚੈਅਕੱਪ ਲਗਾਇਆ, 510 ਮਰੀਜਾਂ ਦੀ ਹੋਈ ਤਸੱਲੀ ਬਖਸ਼ ਜਾਂਚ

  • ਤਰਸੇਮ ਦੀਵਾਨਾਂ ਸਗੰਠਨ ਸਕੱਤਰ ਅਤੇ ਵਿਨੋਦ ਕੌਸ਼ਲ ਜਰਨਲ ਸੈਕਟਰੀ ਪੰਜਾਬ (ਇੰਡੀਆਂ) ਬੌਡੀ ਨੇ ਮੁੱਖ ਮਹਿਮਾਨ ਵੱਜੋਂ ਕੀਤੀ ਸਮਾਗਮ ਵਿੱਚ ਸ਼ਿਰਕਤ
  • ਰਣਜੀਤ ਮੱਲੀ ਸਰਪੰਚ ਜੰਡੂ ਸਿੰਘਾ ਨੇ ਕੀਤੀ ਰੀਵਨ ਕੱਟ ਕੇ ਕੀਤਾ ਕੈਂਪ ਦਾ ਸ਼ੁੱਭ ਅਰੰਭ
ਜੰਡੂ ਸਿੰਘਾ ਵਿਖੇ ਲਗਾਏ ਮੈਡੀਕਲ ਕੈਂਪ ਦਾ ਉਦਘਾਟਨ ਕਰਦੇ ਸਰਪੰਚ ਰਣਜੀਤ ਮੱਲੀ ਅਤੇ ਤਰਸੇਮ ਦੀਵਾਨਾਂ, ਵਿਨੋਦ ਕੌਸ਼ਲ ਦਾ ਸਨਮਾਨ ਕਰਦੇ ਐਸੋਸੀਏਸ਼ਨ ਦੇ ਸਮੂਹ ਮੈਂਬਰ। (ਫੋਟੋਆਂ- ਰਾਜ ਕੁਮਾਰ ਸਿੰਘ ਵਿਰਦੀ, ਵਿਰਦੀ ਡੀਜੀਟਲ ਸਟੂਡੀਉ ਪਿੰਡ ਜੋਹਲਾਂ)
ਆਦਮਪੁਰ ਜੰਡੂ ਸਿੰਘਾ 13 ਸਤੰਬਰ (ਅਮਰਜੀਤ ਸਿੰਘ ਜੀਤ, ਅਸ਼ੋਕ ਕੁਮਾਰ)- ਸਮਾਜ ਸੇਵਾ, ਅਤੇ ਆਪਣੀ ਕਲਮ ਰਾਹੀਂ ਸੱਚਾਈ ਨੂੰ ਉਜਾਗਰ ਕਰਨ ਵਾਲੀ ਅਤੇ ਲੋਕ ਸੇਵਾ ਲਈ ਹਮੇਸ਼ਾਂ ਤੱਤਪਰ ਰਹਿਣ ਵਾਲੀ ਦੀ ਵਰਕਿੰਗ ਰਿਪੋਰਟਰਜ ਐਸੋਸੀਏਸ਼ਨ ਰਜਿ. ਪੰਜਾਬ (ਇੰਡੀਆ) ਦੇ ਜਲੰਧਰ ਯੂਨਿਟ ਦੇ ਸਮੂਹ ਮੈਂਬਰਾਂ ਅਤੇ ਸ਼੍ਰੀ ਪ੍ਰਦੀਪ ਕੁਮਾਰ ਰਸੀਵਰ-ਕਮ ਨਾਇਬ ਤਹਿਸੀਲਦਾਰ ਜਲੰਧਰ 1 ਦੇ ਸਹਿਯੋਗ ਨਾਲ ਸ਼ਹੀਦ ਬਾਬਾ ਨਿਹਾਲ ਸਿੰਘ ਚੈਰੀਟੇਬਲ ਹਸਪਤਾਲ ਪਿੰਡ ਤੱਲਣ ਜਲੰਧਰ ਦੇ ਸਮੂਹ ਡਾਕਟਰ ਸਾਹਿਬਾਨਾਂ ਦੀ ਟੀਮ ਵੱਲੋਂ ਗੁਰਦੁਆਰਾ ਸ਼ਹੀਦਾਂ ਪਾਤਛਾਹੀਂ ਛੇਵੀਂ ਜੰਡੂ ਸਿੰਘਾ ਦੇ ਗਿਆਨੀ ਦਿੱਤ ਸਿੰਘ ਕੰਪਲੈਕਸ ਵਿੱਚ
ਲੋਕ ਭਲਾਈ ਹਿੱਤ ਇੱਕ ਵਿਸ਼ਾਲ ਮੈਡੀਕਲ ਚੈਅਕੱਪ ਕੈਂਪ ਲਗਾਇਆ ਗਿਆ। ਜਿਸਦਾ ਸ਼ੁੱਭ ਅਰੰਭ ਰਣਜੀਤ ਸਿੰਘ ਮੱਲੀ ਸਰਪੰਚ ਪਿੰਡ ਜੰਡੂ ਸਿੰਘਾ, ਅਤੇ ਪੰਚ ਕੁਲਵੰਤ ਕੋਰ, ਪੰਚ ਹਨੀ ਕੋਲ, ਪੰਚ ਮਨਜੀਤ ਸਿੰਘ ਮਿੰਟੂ ਸੰਘਾ, ਪੰਚ ਮਨਜੀਤ ਸਿੰਘ, ਜਗੀਰ ਕੋਰ, ਨੇ ਰੀਬਨ ਕੱਟ ਕੇ ਮੈਂਬਰਾਂ ਦੀ ਹਾਜਰੀ ਵਿੱਚ ਕੀਤਾ। ਇਸ ਮੌਕੇ ਤੇ ਡਾ. ਪ੍ਰੇਮ ਦੱਤਾ ਸੀਨੀਅਰ ਮੈਡੀਕਲ ਅਫਸਰ ਐਮ.ਬੀ.ਬੀ.ਐਸ, ਡਾ ਗੀਤਾ ਭਾਟੀਆ ਐਮ.ਡੀ. ਮੈਡੀਸਨ, ਡਾ, ਪੀਆ ਚੋਹਾਨ ਬਚਿਆਂ ਦੇ ਰੋਗਾਂ ਦੇ ਮਾਹਰ, ਡਾ. ਕਿਰਨਦੀਪ ਕੋਰ ਦੰਦਾਂ ਦੇ ਰੋਗਾਂ ਦੇ ਮਾਹਰ, ਡਾ. ਗੁਰਬਖਸ਼ ਕੋਰ ਅੋਰਤਾਂ ਦੀਆਂ ਬੀਮਾਰੀਆਂ ਦੇ ਮਾਹਰ, ਡਾ. ਸੁਖਬਿੰਦਰ ਸਿੰਘ ਕੰਨ ਨੱਕ ਗਲੇ ਦੇ ਮਾਹਰ, ਕਮਲ ਹਸਪਤਾਲ ਕਿਸ਼ਨਪੁਰਾ ਤੋਂ ਡਾ. ਸਤਪਾਲ ਗੁਪਤਾ ਹੱਡੀਆਂ ਦੇ ਰੋਗਾਂ ਦੇ ਮਾਹਰ, ਡਾ. ਅਮ੍ਰਿਤਪਾਲ ਸਿੰਘ ਅੱਖਾਂ ਦੇ ਰੋਗਾਂ ਦੇ ਮਾਹਰ, ਅਤੇ ਉਨਾਂ ਦੀ ਟੀਮ ਦੇ ਸਹਿਯੋਗੀਆਂ ਵੱਲੋਂ 510 ਮਰੀਜਾਂ ਦੀ ਹਰ ਬੀਮਾਰੀ ਦਾ ਇਲਾਜ ਕਰਕੇ ਉਨਾਂ ਨੂੰ ਦਵਾਈਆਂ ਮੁਫਤ ਦਿਤੀਆਂ। ਇਸ ਮੌਕੇ ਤੇ ਵਿਸੇਸ਼ ਤੌਰ ਤੇ ਪੁੱਜੇ ਤਰਸੇਮ ਦੀਵਾਨਾ ਸੰਗਠਨ ਸਕੱਤਰ ਅਤੇ ਵਿਨੋਦ ਕੌਸ਼ਲ ਜਨਰਲ ਸੈਕਟਰੀ ਪੰਜਾਬ (ਇੰਡੀਆਂ) ਬੌਡੀ, ਸ. ਭੁਪਿੰਦਰ ਸਿੰਘ ਸਦਰ ਕਾਨੂੰਗੋ ਜਲੰਧਰ, ਮੈਨੇਜਰ ਹਰਦੇਵ ਸਿੰਘ ਸ਼ਹੀਦ ਬਾਬਾ ਨਿਹਾਲ ਸਿੰਘ, ਸਮੂਹ ਪੱਤਰਕਾਰ ਸੰਗ ਰਜਿ ਪੰਜਾਬ ਦੇ ਪ੍ਰਧਾਨ ਰਵਿੰਦਰ ਸਿੰਘ ਰਾਜੋਵਾਲੀਆ, ਰਾਜ ਕੁਮਾਰ ਜਰਨਲ ਸਕੱਤਰ, ਰਜਨੀਸ਼ ਬੇਦੀ ਵਾਈਸ ਚੈਅਰਮੇਨ, ਸਤਵਿੰਦਰ ਸਿੰਘ ਸੈਕਟਰੀ, ਗੁਰਜੀਤ ਥੇਪੜਾ ਮੀਚ ਪ੍ਰਧਾਨ, ਚਮਨ ਲਾਲ ਸਾਬਕਾ ਸਰਪੰਚ ਕਪੂਰ ਪਿੰਡ, ਸਰਕਲ ਪਤਾਰਾ ਪ੍ਰਧਾਨ ਦਵਿੰਦਰ ਸਿੰਘ ਬੁਡਿਆਣਾ, ਲਖਵੀਰ ਸਿੰਘ ਜੋਹਲ, ਗੁਰਦੀਪ ਸਿੰਘ ਫੰਗੂੜਾ, ਸਰਪੰਚ ਬੋਲੀਨਾਂ, ਰਹਿਮਤ ਅਲੀ ਗੁੱਜਰ ਨੇਤਾ, ਗੁਰਵਿੰਦਰ ਸਿੰਘ ਸਰਪੰਚ ਕੰਗਣੀਵਾਲ, ਜੰਗਬਹਾਦੁਰ ਸਿੰਘ ਜੰਗੀ ਸੰਘਾ, ਜਸਵਿੰਦਰ ਸਿੰਘ ਸੰਘਾ, ਨਰਿੰਦਰਪਾਲ ਸਿੰਘ ਮੀਤ ਪਰਮਜੀਤ ਸਿੰਘ ਲਾਲਾ, ਅਮਰਜੀਤ ਸਿੰਘ ਸਹੋਤਾ, ਕੁਲਦੀਪ ਸਿੰਘ ਸਹੋਤਾ, ਨੇ ਸਮਾਗਮ ਵਿੱਚ ਸ਼ਿਰਕਤ ਕੀਤੀ। ਜਿਨਾਂ ਦਾ ਐਸੋਸੀਏਸ਼ਨ ਦੇ ਚੇਅਰਮੇਨ ਜਸਵਿੰਦਰ ਸਿੰਘ ਅਾਜ਼ਾਦ, ਸਰਪ੍ਰੱਸਤ ਪ੍ਰਧਾਨ ਕਰਮਵੀਰ ਸਿੰਘ, ਪ੍ਰਵੀਨ ਨਈਅਰ ਪ੍ਰਧਾਨ ਜਲੰਧਰ, ਅਸ਼ੋਕ ਕੁਮਾਰ ਮੀਤ ਪ੍ਰਧਾਨ, ਖਜਾਨਚੀ ਅਮਰਜੀਤ ਸਿੰਘ ਜੀਤ, ਜੁਆਇੰਟ ਸੈਕਟਰੀ ਹਰਮਿੰਦਰ ਹਨੀ ਕੋਲ, ਸੈਕਟਰੀ ਬਲਵੀਰ ਸਿੰਘ ਕਰਮ, ਦਲਵੀਰ ਸਿੰਘ, ਮੈਡਮ ਮੁਸਕਾਨ, ਰਵੀ ਵਰਮਾ, ਰਣਜੀਤ ਸਿੰਘ ਕੰਦੋਲਾ, ਹਰਦੀਪ ਸਿੰਘ ਆਦਮਪੁਰ, ਸਿੰਘ ਡਰੋਲੀ, ਰਾਜ ਕੁਮਾਰ ਸਿੰਘ ਜੌਹਲਾਂ, ਹਰਵਿੰਦਰ ਸਿੰਘ ਧੋਗੜੀ, ਇਕਬਾਲ ਸਿੰਘ ਉੱਭੀ, ਅਸ਼ਵਨੀ ਸ਼ਾਰਦਾ, ਅਮਰਜੀਤ ਜਲੰਧਰ, ਤੋਂ ਇਲਾਵਾ ਤਰਨਜੋਤ ਸਿੰਘ ਖਾਲਸਾ ਆਦਮਪੁਰ, ਅਕਸ਼ੈਦੀਪ ਸ਼ਰਮਾਂ ਆਦਮਪੁਰ, ਜਥੇਦਾਰ ਸਵਰਨ ਸਿੰਘ, ਮਹਿੰਦਰ ਸਿੰਘ ਅਤੇ ਹੋਰ ਪੱਤਰਕਾਰ ਭਾਈਚਾਰੇ ਨੇ ਇਨਾਂ ਪਤਵੰਤਿਆਂ ਸਿਰੇਪਾਉ ਦੇ ਕੇ ਸਨਮਾਨਿੱਤ ਕੀਤਾ। ਕੈਂਪ ਦੋਰਾਨ ਪੱਤਰਕਾਰ ਇਕਬਾਲ ਸਿੰਘ ਉੱਭੀ ਦੇ ਭਰਾ ਵੱਲੋਂ ਮਰੀਜਾਂ ਲਈ ਐਨਕਾਂ ਦੀ ਸੇਵਾ ਕੀਤੀ ਗਈ। ਇਸ ਮੌਕੇ ਪੁੱਜੇ, ਮਰੀਜਾਂ ਦੀ ਸਹੂਲਤ ਲਈ ਵਾਸਤੇ ਮਠਿਆਈਆਂ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।

No comments:

Post Top Ad

Your Ad Spot