ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਜਲੰਧਰ ਵਿੱਚ ਸਨਮਾਨ ਸਮਾਰੋਹ ਦਾ ਆਯੋਜਨ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 16 September 2015

ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਜਲੰਧਰ ਵਿੱਚ ਸਨਮਾਨ ਸਮਾਰੋਹ ਦਾ ਆਯੋਜਨ

ਜਲੰਧਰ 16 ਸਤੰਬਰ (ਬਿਊਰੋ)- ਪੀ. ਸੀ. ਐਮ. ਐਸ. ਡੀ. ਕਾਲਜ ਜਲੰਧਰ ਵਿੱਚ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਸਮਾਰੋਹ ਦੇ ਮੁੱਖ ਮਹਿਮਾਨ ਸ਼੍ਰੀ ਕਮਲ ਕਿਸ਼ੋਰ ਯਾਦਵ (ਆਈ. ਏ. ਐਸ.) ਡਿਪਟੀ ਕਮਿਸ਼ਨਰ ਜਲੰਧਰ ਸਨ। ਮੁੱਖ ਮਹਿਮਾਨ ਦਾ ਪ੍ਰਬੰਧਕੀ ਕਮੇਟੀ ਦੇ ਮੈਂਬਰ ਸ਼੍ਰੀ ਪ੍ਰੀਤਮ ਚੰਦ ਬੁਧੀਆ, ਸ਼੍ਰੀ ਕਮਲ ਕੁਮਾਰ ਬੁਧੀਆ ਤੇ ਸ਼੍ਰੀ ਵਿਨੋਦ ਦਾਦ ਜੀ ਵੀ ਇਸ ਪ੍ਰੋਗਰਾਮ ਵਿੱਚ ਮੋਜੂਦ ਸਨ। ਕਾਲਜ ਦੀ ਪ੍ਰਬੰਧਕੀ ਕਮੇਟੀ, ਕਾਲਜ ਦੇ ਪ੍ਰਿੰਸੀਪਲ ਡਾ. ਕਿਰਨ ਅਰੋੜਾ ਤੇ ਸਮਾਰੋਹ ਦੇ ਇੰਚਾਰਜ ਪ੍ਰੋ. ਊਸ਼ਾ ਸ਼ਾਹੀ ਨੇ ਫੁੱਲਾਂ ਨਾਲ ਮੁੱਖ ਮਹਿਮਾਨ ਜੀ ਦਾ ਸਵਾਗਤ ਕੀਤਾ। ਕਾਲਜ ਦੀ ਹੈਡ ਗਰਲ ਸੋਨਾਲੀ, ਯੂਥ ਕਲੱਬ ਦੀ ਪ੍ਰਧਾਨ ਕੁਮਾਰੀ ਜੈਸਮੀਨ ਨੇ ਵੀ ਮੁੱਖ ਮਹਿਮਾਨ ਜੀ ਦਾ ਫੁੱਲਾਂ ਨਾਲ ਸਵਾਗਤ ਕੀਤਾ। ਮੁੱਖ ਮਹਿਮਾਨ ਦੁਆਰਾ ਜਿਉਤੀ ਜਗਾ ਕੇ
ਪ੍ਰੋਗਰਾਮ ਦਾ ਆਗਾਜ ਕੀਤਾ ਗਿਆ। ਸੰਗੀਤ ਵਿਭਾਗ ਦੀਆਂ ਵਿਦਿਆਰਥਣਾਂ ਨੇ ਗਰੁਪ ਭਜਨ, ਗਜ਼ਲ ਤੇ ਲੋਕ ਨ੍ਰਿਤ ਦੁਆਰਾ ਸਭ ਦਾ ਮਨੋਰੰਜਨ ਕੀਤਾ। ਇਸ ਮੌਕੇ ਤੇ ਕੁਲ 145 ਵਿਦਿਆਰਥਣਾ ਨੂੰ ਮੁੱਖ ਮਹਿਮਾਨ ਜੀ ਵਲੋਂ ਸਨਮਾਨਿਤ ਕੀਤਾ ਗਿਆ। ਮੁੱਖ ਮਹਿਮਾਨ ਜੀ ਨੇ ਅਾਪਣੇ ਭਾਸ਼ਨ ਵਿਚ ਵਿਦਿਆਰਥਣਾਂ ਦੀ ਸਫਲਤਾ ਲਈ ਅਧਿਆਪਕਾਂ ਦੀ ਪ੍ਰਸ਼ੰਸਾ ਕੀਤੀ। ਉਹਨਾਂ ਨੇ ਵਿਦਿਆਰਥਣਾਂ ਨੂੰ ਆਪਣੇ ਕੰਮ ਵਿਚ ਮਿਹਨਤ, ਲਗਨ ਤੇ ਦ੍ਰਿੜ੍ਰਤਾ ਲਿਆਉਣ ਲਈ ਕਿਹਾ, ਜੇ ਅਸੀਂ ਆਪਣੇ ਕੰਮ ਵਿੱਚ ਸਮਰਪੱਣ, ਮਿਹਨਤ ਦੀ ਭਾਵਨਾ ਰਖਾਂਗੇ ਤਾਂ ਅਸੀਂ ਸਫਲਤਾ ਤੱਕ ਪਹੁੰਚ ਸਕਦੇ ਹਾਂ। ਇਸ ਮੌਕੇ ਤੇ ਤਿੰਨ ਜਰਨਲ ਵੀ ਰਿਲੀਜ਼ ਕੀਤੇ। ਕੰਪਿਊਟਰ ਤੇ ਕਾਮਰਸ ਦਾ ਆਉਟਰੀਚ, ਸੋਸ਼ਲ ਸਾਇੰਸਜ਼ ਦਾ ਸੋਸ਼ਲਿਸਟ ਗਲੈਕਸੀਆਂ ਤੇ ਭਾਸ਼ਾ ਦਾ ਕੋਰਨੋਕੋਪੀਆ। ਪ੍ਰਬੰਧਕੀ ਕਮੇਟੀ ਤੇ ਪ੍ਰਿੰਸੀਪਲ ਡਾ. ਕਿਰਨ ਅਰੋੜਾ ਨੇ ਮੁਖ ਮਹਿਮਾਨ ਨੂੰ ਯਾਦ ਚਿੰਨ ਭੇਂਟ ਕੀਤਾ। ਪ੍ਰਬੰਧਕੀ ਕਮੇਟੀ ਦੇ ਮੈਂਬਰ ਸ਼੍ਰੀ ਵਿਨੋਦ ਦਾਦਾ ਜੀ ਨੇ ਸਭ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਪ੍ਰੋ. ਗੀਤਾ ਕਹੋਲ ਜੀ ਨੇ ਬਾਖੂਬੀ ਕੀਤਾ।

No comments:

Post Top Ad

Your Ad Spot