ਪੀ.ਸੀ.ਐਮ.ਐਸ.ਡੀ. ਕਾਲਜ ਵਿੱਚ ਹਿੰਦੀ ਦਿਵਸ ਦੇ ਸੰਬੰਧ ਵਿੱਚ ਮੌਲਿਕ ਲੇਖਨ ਮੁਕਾਬਲਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 15 September 2015

ਪੀ.ਸੀ.ਐਮ.ਐਸ.ਡੀ. ਕਾਲਜ ਵਿੱਚ ਹਿੰਦੀ ਦਿਵਸ ਦੇ ਸੰਬੰਧ ਵਿੱਚ ਮੌਲਿਕ ਲੇਖਨ ਮੁਕਾਬਲਾ

ਜਲੰਧਰ 15 ਸਤੰਬਰ (ਬਿਊਰੋ)- ਪੀ. ਸੀ. ਐਮ. ਐਸ. ਡੀ. ਕਾਲਜ ਜਲੰਧਰ ਵਿੱਚ ਹਿੰਦੀ ਵਿਭਾਗ ਦੀ ਹਿੰਦੀ ਸਾਹਿਤਧਾਰਾ ਦੁਆਰਾ ਹਿੰਦੀ ਦਿਵਸ ਦੇ ਸੰਬੰਧ ਵਿੱਚ ਮੋਲਿਕ ਲੇਖਨ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਕਵਿਤਾ, ਕਹਾਣੀ ਨਿਬੰਧ ਲੇਖਨ ਵਿੱਚ ਲਗਭਗ 55 ਵਿਦਿਆਰਥਣਾਂ ਨੇ ਉਤਸ਼ਾਹ ਪੂਰਵਕ ਹਿੱਸਾ ਲਿਆ। ਇਸ  ਮੋਕੇ ਤੇ ਪੰਜਾਬ ਦੇ ਸੰਦਰਭ ਵਿੱਚ ਪੰਡਿਤ ਸ਼ਰਧਾ ਰਾਮ ਫਿਲੋਰੀ ਦੀ ਹਿੰਦੀ ਭਾਸ਼ਾ ਨੂੰ ਦੇਵ ਦੇ ਪ੍ਰਤੀ ਨਮਨ ਕੀਤਾ। 'ਆਉਣ ਵਾਲਾ ਸਮਾਂ ਹਿੰਦੀ ਦਾ ਹੋਵੇਗਾ' ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦਾ ਕੱਥਨ ਸਾਡੇ ਲਈ ਸੁਭ ਵਚਨ ਸਿਧ ਹੋਵੇਗਾ, ਇਹ ਉਮੀਦ ਕੀਤੀ ਗਈ। ਇਸ ਸਮਾਰੋਹ ਵਿੱਚ
ਕਾਲਜ ਦੇ ਪ੍ਰਿੰਸੀਪਲ ਡਾ. ਕਿਰਨ ਅਰੋੜਾ ਨੁੰ ਮੁਖ ਮਹਿਮਾਨ ਦੇ ਰੂਪ ਵਿੱਚ ਫੂਲਾਂ ਦਾ ਗੁਲਦਸਤਾ ਭੇਂਟ ਕੀਤਾ ਗਿਆ। ਪ੍ਰਿੰਸੀਪਲ ਡਾ. ਕਿਰਨ ਅਰੋੜਾ ਨੇ ਹਿੰਦੀ ਸਾਹਿਤਧਾਰਾ ਦੀਆਂ ਉਹਦੇਧਾਰ ਵਿਦਿਆਰਥਣਾਂ ਨੂੰ ਬੈਜਿਜ ਦੇ ਕੇ ਸਨਮਾਨਿਤ ਕੀਤਾ। ਉਹਨਾਂ ਨੇ ਵਿਦਿਆਰਥਣਾਂ ਨੂੰ ਹਿੰਦੀ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੋਕੇ ਸਟਾਫ ਸੈਕਟਰੀ ਸ਼੍ਰੀਮਤੀ ਤ੍ਰਿਪਤਾ ਹਾਂਡਾ, ਹਿੰਦੀ ਵਿਭਾਗ ਦੇ ਮੁਖੀ ਡਾ. ਨੀਨਾ ਮਿਤਲ ਅਤੇ ਡਾ. ਸੁਨੀਤਾ ਸ਼ਰਮਾ ਵੀ ਮੋਜੂਦ ਸਨ।

No comments:

Post Top Ad

Your Ad Spot