ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਸਲਾਹਕਾਰਾਂ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟੀ ਭਰੇ ਨਤੀਜੇ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 7 September 2015

ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਸਲਾਹਕਾਰਾਂ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟੀ ਭਰੇ ਨਤੀਜੇ

  • 2009 ਤੋਂ ਗੈਰ ਲਾਇਸੰਸ ਧਾਰਕਨ ਨਹੀਂ ਦੇ ਸਕਦੇ ਪ੍ਰਵਾਸ ਵਾਸਤੇ ਸਲਾਹ
  • ਪੰਜਾਬ ਦੇ ਵਿਚ ਜਲੰਧਰ ਤੇ ਅੰਮ੍ਰਿਤਸਰ ਦੇ ਵਿਚ ਹੀ ਇਕ-ਇਕ ਲਾਇਸੰਸ ਧਾਰਕ
  • ਪੂਰੇ ਭਾਰਤ ਦੇ ਵਿਚ ਹਨ ਸਿਰਫ 23 ਦੇ ਕਰੀਬ ਲਾਇਸੰਸ ਧਾਰਕ
  • ਚੰਡੀਗੜ, ਪਟਿਆਲਾ, ਪੰਚਕੂਲਾ, ਮੋਹਾਲੀ, ਲੁਧਿਆਣਾ ਦੇ ਲਾਇਸੰਸ ਧਾਰਕਾਂ ਦੇ ਲਾਇਸੰਸਾਂ ਮੁੱਕੀ ਹੋਈ ਹੈ ਮਿਆਦ

ਆਕਲੈਂਡ 7 ਸਤੰਬਰ (ਹਰਜਿੰਦਰ ਸਿੰਘ ਬਸਿਆਲਾ)- ਨਿਊਜ਼ੀਲੈਂਡ ਇਮੀਗ੍ਰੇਸ਼ਨ ਵਿਭਾਗ ਨੇ ਸਥਾਨਕ ਪੱਧਰ ਉਤੇ ਅਤੇ ਵਿਸ਼ਵ ਦੇ ਕਿਸੇ ਵੀ ਕੋਨੇ ਦੇ ਵਿਚ ਨਿਊਜ਼ੀਲੈਂਡ ਦੇ ਵਿਚ ਪ੍ਰਵਾਸ ਲਈ ਦਿੱਤੀਆਂ ਜਾਣ ਵਾਲੀਆਂ ਅਰਜ਼ੀਆਂ ਦੇ ਲਈ ਸਿਰਫ ਲਾਇਸੰਸ ਧਾਰਕ ਇਮੀਗ੍ਰੇਸ਼ਨ ਸਲਾਹਕਾਰਾਂ ਨੂੰ ਹੀ ਮਾਨਤਾ ਦਿੱਤੀ ਹੋਈ ਹੈ, ਬਸ਼ਰਤੇ ਕਿ ਅਰਜ਼ੀਦਾਤਾ ਸਿੱਧੇ ਰੂਪ ਵਿਚ ਅਰਜ਼ੀ ਲਾ ਸਕਦਾ ਹੈ। ਇਕ ਤਾਜ਼ਾ ਸਰਵੇ ਦੇ ਵਿਚ ਪਾਇਆ ਗਿਆ ਹੈ ਕਿ 10 ਦੇ ਵਿਚੋਂ ਜਿਹੜੇ 8 ਨੇ ਇਮੀਗ੍ਰੇਸ਼ਨ ਸਲਾਹਕਾਰਾਂ ਦੀ ਸੇਵਾ ਲਈ ਉਹ ਇਮੀਗ੍ਰੇਸ਼ਨ ਸਲਾਹਕਾਰ ਦੇ ਕੰਮ-ਕਾਜ਼ ਅਤੇ ਸਮੁੱਚੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਪਾਏ ਗਏ। ਉਨਾਂ ਨੇ ਸਹਾਇਤਾ ਭਰਪੂਰ ਸਰਵਿਸ ਦਿੱਤੀ, ਮੁਹਾਰਿਤ ਅਤੇ ਈਮਾਨਦਾਰੀ ਨਾਲ ਕਾਗਜ਼ ਪੱਤਰ ਭਰੇ ਅਤੇ ਸਾਰੇ ਕੰਮ ਦੇ ਵਿਚ ਤੇਜ਼ੀ ਆਈ। ਨਿਊਜ਼ੀਲੈਂਡ ਦੇ ਪੱਕੇ ਪ੍ਰਵਾਸ ਵਾਸਤੇ ਲਗਦੀਆਂ ਅਰਜ਼ੀਆਂ ਦੇ ਵਿਚੋਂ 80% ਲੋਕਾਂ ਨੇ ਲਾਇਸੰਸ ਧਾਰਕ ਇਮੀਗ੍ਰੇਸ਼ਨ ਸਲਾਹਕਾਰਾਂ ਦੀ ਹੀ ਸੇਵਾ ਲਈ ਹੈ। ਇਸਦੇ ਬਾਵਜੂਦ ਅਜੇ ਵੀ ਲੋਕ ਜਾਅਲੀ ਏਜੰਟਾਂ ਦੇ ਹੱਥੇ ਚੜ ਰਹੇ ਹਨ।
ਪੂਰੇ ਭਾਰਤ ਦੇ ਵਿਚ ਜੇਕਰ ਵੇਖੀਏ ਤਾਂ ਇਸ ਵੇਲੇ ਨਿਊਜ਼ੀਲੈਂਡ ਵਾਸਤੇ 23 ਦੇ ਕਰੀਬ ਏਜੰਟਾਂ ਕੋਲ ਲਾਇਸੰਸ ਚਾਲੂ ਹਾਲਤ ਦੇ ਵਿਚ ਹਨ। ਇਮੀਗ੍ਰੇਸ਼ਨ ਦੀ ਵੈਬਸਾਈਟ ਮੁਤਾਬਿਕ ਇਸ ਵੇਲੇ ਪੰਜਾਬ ਦੇ ਵਿਚ ਸਿਰਫ ਸੇਖੜੀ ਇਮੀਗ੍ਰੇਸ਼ਨ, ਅੰਮ੍ਰਿਤਸਰ ਅਤੇ ਓਬਕੋ ਮਾਈਗ੍ਰੇਸ਼ਨ, ਜਲੰਧਰ ਦੇ ਕੋਲ ਹੀ ਨਿਊਜ਼ੀਲੈਂਡ ਪੱਕੇ ਭੇਜਣ ਦੀ ਅਰਜ਼ੀ ਲਾਉਣ ਵਾਸਤੇ ਇਮੀਗ੍ਰੇਸ਼ਨ ਅਡਵਾਈਜ਼ਰ ਦਾ ਲਾਇਸੰਸ ਹੈ, ਪਰ ਜੇਕਰ ਭਾਰਤੀ ਤੇ ਪੰਜਾਬ ਦੀਆਂ ਅਖਬਾਰਾਂ ਦੇ ਵਿਚ ਨਿਗਾ ਮਾਰੀ ਜਾਵੇ ਤਾਂ ਸੈਂਕੜਿਆਂ ਦੀ ਗਿਣਤੀ ਦੇ ਵਿਚ ਇਸ਼ਤਿਹਾਰ ਅਵਾਜਾਂ ਮਾਰਦੇ ਨਜ਼ਰ ਆਉਂਦੇ ਹਨ। ਚੰਡੀਗੜ, ਮੋਹਾਲੀ, ਪਟਿਆਲਾ, ਲੁਧਿਆਣਾ ਅਤੇ ਪੰਚਕੂਲਾ ਆਦਿ ਦੇ ਕੁਝ ਏਜੰਟਾਂ ਕੋਲ ਪਹਿਲਾਂ ਲਾਇਸੰਸ ਸਨ ਪਰ ਹੁਣ ਉਨਾਂ ਦੀ ਮਿਆਦ ਖਤਮ ਹੋ ਚੁੱਕੀ ਹੈ। ਮੋਹਾਲੀ ਦੇ ਇਕ ਏਜੰਟ ਦਾ ਲਾਇਸੰਸ ਰੀਨਿਊ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਇਹ ਸਾਰੀ ਜਾਣਕਾਰੀ ਇਮੀਗ੍ਰੇਸ਼ਨ ਅਡਵਾਈਜ਼ਰਜ਼ ਅਥਾਰਟੀ ਦੀ ਵੈਬਸਾਈਟ ਉਤੇ ਉਪਲਬਧ ਹੈ। ਇਨੀਂ ਦਿਨੀਂ ਨਿਊਜ਼ੀਲੈਂਡ ਦੇ ਜਾਅਲੀ ਵੀਜ਼ੇ ਵੀ ਇੰਡੀਆ ਦੇ ਵਿਚ ਲੱਗ ਰਹੇ ਹਨ ਇਮੀਗ੍ਰੇਸ਼ਨ ਵਿਭਾਗ ਵੱਲੋਂ ਲੋਕਾਂ ਨੂੰ ਅਗਾਹ ਕੀਤਾ ਗਿਆ ਹੈ ਕਿ ਧੋਖੇ ਤੋਂ ਬਚਣ ਲਈ ਲਾਇਸੰਸ ਧਾਰਕਾਂ ਨੂੰ ਹੀ ਸਲਾਹ ਲਈ ਵਰਤਿਆ ਜਾਵੇ।

No comments:

Post Top Ad

Your Ad Spot