ਸੀਟੀ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਵਿਦਿਆਰਥੀਆਂ ਨੇ ਟੂਰਿਜ਼ਮ ਵਿੱਚ ਵਾਧਾ ਕਰਨ ਦੀ ਕਸਮ ਲਈ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 26 September 2015

ਸੀਟੀ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਵਿਦਿਆਰਥੀਆਂ ਨੇ ਟੂਰਿਜ਼ਮ ਵਿੱਚ ਵਾਧਾ ਕਰਨ ਦੀ ਕਸਮ ਲਈ

  • ਟੂਰਿਜ਼ਮ ਅਤੇ ਕਮਯੂਨਿਟੀ ਡਿਵੇਲਪਮੇਂਟ ਥੀਮ 'ਤੇ ਵਰਲਡ ਟੂਰਿਜ਼ਮ ਡੇ ਦਾ ਆਯੋਜਨ ਕੀਤਾ ਗਿਆ
  • ਸੀਟੀਆਈਐਚਐਮ ਦੇ ਵਿਦਿਆਰਥੀਆਂ ਨੇ ਵਿਸ਼ਵ ਦੇ ਕਈ ਟੂਰਿਜ਼ਮ ਮਾਡਲ ਪੇਸ਼ ਕੀਤੇ

ਜਲੰਧਰ 26 ਸਤੰਬਰ (ਬਿਊਰੋ)- ਟੂਰਿਜ਼ਮ ਅਤੇ ਕਮਯੂਨਿਟੀ ਡਿਵੇਲਪਮੇਂਟ ਥੀਮ ਦੇ ਤਹਿਤ ਸੀਟੀ ਇੰਸਟੀਚਿਊਟ ਆਫ ਹੋਟਲ ਮੈਨੇਜਮੇਂਟ ਵਲੋਂ ਵਰਲਡ ਟੂਰਿਜ਼ਮ ਡੇ ਦਾ ਆਯੋਜਨ ਮਕਸੂਦਾ ਕੈਂਪਸ ਵਿਖੇ ਕੀਤਾ ਗਿਆ। ਜਿਥੇ ਵਿਦਿਆਰਥੀਆਂ ਨੇ ਇੱਕ ਜ਼ਿੰਮੇਵਾਰ ਦੇਸ਼ਵਾਸੀ ਬਨਣ ਦੇ ਨਾਲ-ਨਾਲ ਟੂਰਿਜ਼ਮ ਨੂੰ ਪ੍ਰਮੋਟ ਕਰਨ ਦੀ ਕਮਸ ਲਈ।
ਹਫ਼ਤਾ ਭਰ ਚਲੇ ਇਸ ਆਯੋਜਨ ਵਿੱਚ ਵਰਲਡ ਟੂਰਿਜ਼ਮ ਡੇ ਨੂੰ ਕੈਂਪਸ ਵਿੱਚ ਕਈ ਗਤਿਵਿਧੀਆਂ ਵਜੋਂ ਮਨਾਇਆ ਗਿਆ। ਜਿਸਦਾ ਮੰਤਵ ਵਿਦਿਆਰਥੀਆਂ ਨੂੰ ਆਪਣੇ ਦੇਸ਼ ਵਿੱਚ ਟੂਰਿਜ਼ਮ ਦੇ ਕੰਮਾਂ ਨੂੰ ਵਾਧਾ ਦੇਣ ਦੇ ਨਾਲ-ਨਾਲ ਕਾਬਿਲ ਟੂਰਿਜ਼ਮ ਸੰਸਥਾਵਾਂ ਅਤੇ ਮੁਲਾਜ਼ਮਾਂ ਦਾ ਨਿਰਮਾਨ ਕਰਨ ਦੀ ਲੋੜ ਹੈ। ਇਸ ਮੌਕੇ ਡਰੇਸ ਸ਼ੋਕੇਸਿੰਗ, ਟੂਰਿਜ਼ਮ ਸਮਾਰਕਾਂ ਦੀ ਸਕੈਚ ਮੇਕਿੰਗ, ਲੇਖ ਪ੍ਰਤਿਯੋਗਿਤਾ, ਕਮਯੂਨਿਟੀ ਡਿਵੇਲਪਮੇਂਟ ਦੀ ਥੀਮ 'ਤੇ ਪੇਪਰ ਪ੍ਰੇਜ਼ੇਟੇਸ਼ਨ, ਮਾਡਲ ਮੇਕਿੰਗ, ਲੋਕ ਗੀਤ, ਲੋਕ ਨਾਚ ਅਤੇ ਵੱਖ-ਵੱਖ ਰਾਜਾਂ ਦੇ ਹੱਥੀ ਕੀਤੇ ਕਾਰਜ ਪੇਸ਼ ਕੀਤੇ ਗਏ।
ਇਸ ਆਯੋਜਨ ਦਾ ਮੁੱਖ ਕੇਂਦਰ ਡੇਂਸਟੀਨੇਸ਼ਨ ਸੈਲਿੰਗ ਪ੍ਰਤਿਯੋਗਿਤਾ ਰਹੀਂ। ਜਿਸਦੇ ਤਹਿਤ ਕਈ ਦੇਸ਼ਾਂ ਅਤੇ ਰਾਜਾਂ ਦੇ ਟੂਰਿਜ਼ਮ
ਸਰੀਖੇ ਵਿਸ਼ੇਸ਼ ਪਹਿਲੂਆਂ ਨੂੰ ਪੇਸ਼ ਕੀਤਾ ਗਿਆ। ਇਸ ਪ੍ਰਤਿਯੋਗਿਤਾ ਵਿੱਚ ਮਿਜ਼ੋਰਮ ਦੇ ਜੋਨਾਥਨ ਨੇ ਪਹਿਲਾ ਸਥਾਨ ਹਾਸਿਲ ਕੀਤਾ। ਇਸ ਵਿੱਚ ਵਿਦਿਆਰਥੀਆਂ ਨੇ ਬਿਹਾਰ, ਹਿਮਾਚਲ ਪ੍ਰਦੇਸ਼, ਪੰਜਾਬ, ਅਸਮ, ਮਿਜ਼ੋਰਮ, ਮਨਿਪੁਰ, ਨੇਪਾਲ ਆਦਿ ਰਾਜਾਂ ਦੇ ਰਵਾਇਤੀ ਕਪੜੀਆਂ ਵਿੱਚ ਤਿਆਰ ਹੋਏ ਸਨ।
ਉੱਥੇ ਹੀ ਇਸ ਆਯੋਜਨ ਦਾ ਸਮਾਪਨ ਕਸਮ ਲੈਣ ਸਮਾਰੋਹ ਦੇ ਨਾਲ ਹੋਇਆ। ਸੀਟੀ ਇੰਸਟੀਚਿਊਟ ਆਫ ਹੋਟਲ ਮੈਨੇਜਮੇਂਟ ਦੇ ਪ੍ਰਿੰਸੀਪਲ, ਸ਼੍ਰੀ ਰੋਹਿਤ ਸਰੀਨ ਨੇ ਕਿਹਾ ਕਿ ਹਰ ਸਾਲ ਭਾਰਤ ਵਿੱਚ ਟੂਰਿਜ਼ਮ ਦੀ ਦਰ ਵਿੱਚ ਤੇਜੀ ਆ ਰਹੀ ਹੈ। ਅਹਿਜਾ ਮੰਨਿਆ ਜਾ ਰਿਹਾ ਹੈ ਕਿ 2015 ਤੱਕ ਭਾਰਤ 10 ਪ੍ਰਤਿਸ਼ਤ ਤੱਕ ਇਹ ਤੇਜੀ ਦਰਜ ਕਰਵਾਏਗਾ।
ਸੀਟੀ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਚੇਅਰਮੈਨ, ਸ. ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਟੂਰਿਜ਼ਮ ਵਿੱਚ ਵਾਧਾ ਹੋਣਾ ਅੱਜ ਦੇ ਸਮੇਂ ਦੀ ਲੋੜ ਹੈ। ਜੋ ਕਿ ਬਿਨਾਂ ਸਫ਼ਲ ਟੂਰਿਜ਼ਮ ਮੁਲਾਜ਼ਿਮਾਂ ਅਤੇ ਸਾਧਨਾਂ ਦੇ ਬਿਨਾ ਨਹੀਂ ਹੋ ਸਕਦਾ। ਜੇਕਰ ਇਹ ਕਮੀਆਂ ਪੂਰੀ ਹੋ ਜਾਂਦੀਆਂ ਹਨ ਤਾਂ ਭਾਰਤ ਸਹੀ ਤਰੀਕੇ ਨਾਲ ਤਰੱਕੀ ਕਰੇਗਾ। ਉਹਨਾਂ ਨੇ ਵਿਦਿਆਰਥੀਆਂ ਨੂੰ ਆਪਣੀ ਜਿੰਮੇਵਾਰੀ ਸਮਝਦੇ ਹੋਏ ਸਮਾਜ ਵਿੱਚ ਟੂਰਿਜ਼ਮ ਦੇ ਸਾਧਨਾਂ ਵਿੱਚ ਬੇਹਤਰ ਸੰਭਾਨਾਵਾਂ ਪੇਸ਼ ਕਰਨ ਦੀ ਅਪੀਲ ਕੀਤੀ। ਸ. ਚੰਨੀ ਨੇ ਦੇਸ਼ਵਾਸਿਆਂ ਨੂੰ ਵੀ ਆਪਣੀ ਜਿੰਮੇਵਾਰੀ ਸਮਝਣ ਦੇ ਲਈ ਕਿਹਾ।

No comments:

Post Top Ad

Your Ad Spot