ਸੋਸ਼ਲ ਵੈਲਫੇਅਰ ਕਲਚਰਲ ਅਤੇ ਸਪੋਰਟਸ ਐਸੋਸੀਏਸ਼ਨ (ਰਜਿ.) ਮੋਹਾਲੀ ਵੱਲੋਂ ਸਥਾਨਕ ਫੇਜ-1, ਉਦਯੋਗਿਕ ਖੇਤਰ ਵਿਖੇ ਲਗਾਏ ਗਏ 100 ਬੂਟੇ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 8 August 2015

ਸੋਸ਼ਲ ਵੈਲਫੇਅਰ ਕਲਚਰਲ ਅਤੇ ਸਪੋਰਟਸ ਐਸੋਸੀਏਸ਼ਨ (ਰਜਿ.) ਮੋਹਾਲੀ ਵੱਲੋਂ ਸਥਾਨਕ ਫੇਜ-1, ਉਦਯੋਗਿਕ ਖੇਤਰ ਵਿਖੇ ਲਗਾਏ ਗਏ 100 ਬੂਟੇ

ਸਾਹਿਬਜਾਦਾ ਅਜੀਤ ਸਿੰਘ ਨਗਰ 8 ਅਗਸਤ (ਪ੍ਰੀਤਮ ਲੁਧਿਆਣਵੀ)- ਮਨੁੱਖਤਾ ਦੀ ਭਲਾਈ ਹਿੱਤ ਸਮਾਜ ਸੇਵਾ ਦੇ ਕੰਮਾਂ ਵਿਚ ਜੁੱਟੀ ਸੰਸਥਾਂ ਸੋਸ਼ਲ ਵੈਲਫੇਅਰ ਕਲਚਰਲ ਅਤੇ ਸਪੋਰਟਸ ਐਸੋਸੀਏਸ਼ਨ (ਰਜਿ.) ਮੋਹਾਲੀ ਵੱਲੋਂ ਅੱਜ ਸਥਾਨਕ ਫੇਜ-1, ਉਦਯੋਗਿਕ ਖੇਤਰ ਵਿਖੇ ਲਗਭਗ 100 ਬੂਟੇ ਲਗਾਏ ਗਏ। ਬੂਟੇ ਲਗਾਉਣ ਦੇ ਕੰਮ ਦੀ ਸੁਰੂਆਤ ਜਿਲ੍ਹਾ ਕਾਂਗਰਸ ਕਮੇਟੀ ਮੋਹਾਲੀ ਦੇ ਪ੍ਰਧਾਨ ਅਤੇ ਹਲਕਾ ਵਿਧਾਇਕ ਸ. ਬਲਬੀਰ ਸਿੰਘ ਸਿੱਧੂ ਨੇ ਖੁਦ ਆਪਣੇ ਕਰ ਕਮਲਾ ਨਾਲ ਬੂਟਾ ਲਗਾ ਕੇ ਕੀਤੀ। ਇਸ ਮੌਕੇ ਬੋਲਦਿਆ ਵਿਧਾਇਕ ਸ. ਸਿੱਧੂ ਨੇ ਐਸੋਸੀਏਸ਼ਨ ਦੇ ਇਸ ਉਪਰਾਲੇ ਦੀ ਜੋਰਦਾਰ ਸ਼ਬਦਾ ਵਿਚ ਸ਼ਲਾਘਾ ਕਰਦਿਆਂ ਕਿਹਾ ਕਿ ਦਿਨ ਪ੍ਰਤੀਦਿਨ ਦੂਸਿਤ ਹੁੰਦੇ ਜਾ ਰਹੇ ਸਾਡੇ ਵਾਤਾਵਰਣ ਨੂੰ ਸਾਫ ਰੱਖਣ ਲਈ ਬੂਟੇ ਲਗਾਉਣੇ ਬਹੁਤ ਜਰੂਰੀ ਹੋ ਚੁੱਕੇ ਹਨ ਕਿਉਂਕਿ ਸਮਾਜ ਵਿਚ ਵੱਡੇ ਪੱਧਰ ਤੇ ਰੁੱਖਾਂ ਦੀ ਕੱਟਾਈ ਹੋਣ ਕਾਰਨ ਵਾਤਾਵਰਣ ਅੰਦਰ ਭਾਰੀ ਬਦਲਾਵ ਆਉਂਦੇ ਜਾ ਰਹੇ ਹਨ ਅਤੇ ਜੇਕਰ ਸਮਾਂ ਰਹਿੰਦੇ ਹੋਏ ਮਨੁੱਖ ਨੇ ਰੁੱਖਾ ਦੀ ਮਹੱਤਤਾ ਵੱਲ ਧਿਆਨ ਨਾ ਦਿੱਤਾ ਤਾਂ ਆਉਂਦੇ ਸਮੇਂ ਵਿਚ ਮਨੁੱਖਤਾਂ ਨੂੰ ਭਾਰੀ ਪ੍ਰੇਸਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਹਰੇਕ ਮਨੁੱਖ ਨੂੰ ਆਪਣੇ ਜਨਮ ਦਿਨ ਦੇ ਮੌਕੇ ਇੱਕ ਇੱਕ ਬੂਟਾ ਜਰੂਰ ਲਗਾਉਣਾ ਚਾਹੀਦਾ ਹੈ ਤਾਂ ਕਿ ਦੁਨੀਆਂ ਅੰਦਰ ਘੱਟ ਰਹੀ ਰੁੱਖਾਂ ਦੀ ਗਿਣਤੀ ਨੂੰ ਬਰਾਬਰ ਕੀਤਾ ਜਾ ਸਕੇ। ਉਨ੍ਹਾਂ ਐਸੋਸੀਏਸ਼ਨ ਨੂੰ ਸਮਾਜ ਸੇਵੀ ਕੰਮਾਂ ਲਈ ਆਪਣੇ ਵੱਲੋਂ ਪੂਰਨ ਸਹਿਯੋਗ ਦੇਣ ਦਾ ਵੀ ਐਲਾਨ ਕੀਤਾ। ਸੰਸਥਾ ਦੇ ਪ੍ਰਧਾਨ ਐਸ.ਡੀ.ਸ਼ਰਮਾ ਅਤੇ ਜਨ ਸਕੱਤਰ ਬੀ.ਐਸ. ਗਰੇਵਾਲ ਸਮੇਤ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਅਤੇ ਆਹੁਦੇਦਾਰਾਂ ਨੇ ਵਿਧਾਇਕ ਸ੍ਰੀ ਸਿੱਧੂ ਦਾ ਇਸ ਸਮਾਗਮ ਵਿਚ ਪਹੁੰਚਣ ਲਈ ਧੰਨਵਾਦ ਕੀਤਾ ਅਤੇ ਐਲਾਨ ਕੀਤਾ ਕਿ ਉਨ੍ਹਾ ਦੀ ਸੰਸਥਾਂ ਵੱਲੋਂ ਵਾਤਾਵਰਣ ਨੂੰ ਸੁੱਧ ਰੱਖਣ ਦੇ ਮੰਤਵ ਲਈ ਆਉਂਦੇ ਦਿਨਾਂ ਵਿਚ ਹਲਕਾ ਮੋਹਾਲੀ ਅੰਦਰ ਰੁੱਖ ਲਗਾਓ ਮੁੰਹਿਮ ਕੀਤੀ ਜਾਵੇਗੀ। ਜਿਸ ਤਹਿਤ ਹਲਕੇ ਦੇ ਪਿੰਡਾਂ ਅਤੇ ਮੋਹਾਲੀ ਸ਼ਹਿਰ ਵਿਚ ਜਿਥੇ ਬੂਟੇ ਲਗਾਏ ਜਾਣਗੇ ਉਥੇ ਹੀ ਆਮ ਲੋਕਾਂ ਨੂੰ ਪੌਦੇ ਮੂਫਤ ਵੰਡੇ ਜਾਣਗੇ। ਇਸ ਮੌਕੇ ਸੋਸ਼ਲ ਵੈਲਫੇਅਰ ਕਲਚਰਲ ਅਤੇ ਸਪੋਰਟਸ ਐਸੋਸੀਏਸ਼ਨ (ਰਜਿ.) ਮੋਹਾਲੀ ਦੀ ਚੇਅਰਮੈਨ ਸ੍ਰੀਮਤੀ ਸਤਪਾਲ ਕੋਰ ਤੂਰ, ਵਾਈਜ ਚੇਅਰਮੈਨ ਸੁਖਦੇਵ ਸਿੰਘ ਵੜੈਚ, ਮੀਤ ਪ੍ਰਧਾਨ ਇੰਦਰਜੀਤ ਸਿੰਘ ਖੋਖਰ, ਵਿੱਤ ਸਕੱਤਰ ਜਸਵਿੰਦਰ ਸਿੰਘ, ਸਕੱਤਰ ਤਰਸੇਮ ਸਿੰਘ ਖੋਖਰ, ਸੁਨੀਲ ਕੁਮਾਰ ਐਮ.ਸੀ. ਖਾਨਪੁਰ, ਡਾ. ਬਲਵਿੰਦਰ ਸਿੰਘ ਮੋਲੀ ਬੈਦਵਾਨ, ਰਜਿੰਦਰ ਸਿੰਘ ਧਰਮਗੜ੍ਹ, ਗੁਰਦੇਵ ਸਿੰਘ ਚੋਹਾਨ, ਚੌਧਰੀ ਹਰੀਪਾਲ ਚੋਲਟਾ ਕਲਾਂ, ਮਨਮੋਹਨ ਸਿੰਘ, ਗੁਰਪਾਲ ਸਿੰਘ, ਅਮਰਦੀਪ ਸਿੰਘ ਬੱਲਾ, ਗੁਰਸਾਹਿਬ ਸਿੰਘ ਆਦਿ ਹਾਜਰ ਸਨ।

No comments:

Post Top Ad

Your Ad Spot