ਅਭੁੱਲ ਯਾਦਾਂ ਛੱਡ ਗਿਆ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਹਿਬ ਦਾ ਸਾਵਣ ਮੇਲਾ 2015 - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 3 August 2015

ਅਭੁੱਲ ਯਾਦਾਂ ਛੱਡ ਗਿਆ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਹਿਬ ਦਾ ਸਾਵਣ ਮੇਲਾ 2015

  • ਗੁਰਮੀਤ ਬਾਵਾ ਨੂੰ 'ਧੀ ਪੰਜਾਬ ਦੀ' ਐਵਾਰਡ
  • ਖੁਸ਼ਬੂ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ
ਗੁਰਮੀਤ ਬਾਵਾ ਨੂੰ 'ਧੀ ਪੰਜਾਬ ਦੀ' ਐਵਾਰਡ ਨਾਲ ਸਨਮਾਨਿਤ ਕਰਦੇ ਹੋਏ ਪ੍ਰਧਾਨ ਸੰਤੋਖ ਸਿੰਘ ਗੁਰਾਇਆ, ਪ੍ਰਿੰ: ਸੇਵਾ ਸਿੰਘ ਕੌੜਾ, ਗਾਇਕਾ ਖੁਸ਼ਬੂ ਕੌਰ, ਦੀਪ ਦਵਿੰਦਰ, ਸਕੱਤਰ ਸ਼ੇਲਿੰਦਰਜੀਤ ਸਿੰਘ ਰਾਜਨ, ਬਚਿੰਤ ਕੌਰ, ਪ੍ਰਿ: ਦਿਲਬਾਗ ਸਿੰਘ ਮਾਨ, ਮੀਤ ਮੈਨੇਜਰ ਮੌਹਣ ਸਿੰਘ ਕੰਗ ਅਤੇ ਪ੍ਰਤਾਪ ਸਿੰਘ।
ਬਾਬਾ ਬਕਾਲਾ ਸਾਹਿਬ 3 ਅਗਸਤ (ਗੁਰਪ੍ਰੀਤ)- ਸਾਹਿਤਕ ਜਗਤ ਵਿਚ ਆਪਣੀ ਵੱਖਰੀ ਪਹਿਚਾਣ ਬਣਾ ਚੁੱਕੀ ਸਾਹਿਤਕ ਸੰਸਥਾ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵਲੋਂ ਕਰਵਾਇਆ ਗਿਆ 'ਸਾਵਣ ਮੇਲਾ' ਅਭੁੱਲ ਯਾਦਾਂ ਛੱਡ ਗਿਆ।ਇਸ ਮੌਕੇ ਪੰਜਾਬ ਦੀ ਉੱਘੀ ਗਾਇਕਾ ਗੁਰਮੀਤ ਬਾਵਾ ਨੂੰ "ਧੀ ਪੰਜਾਬ ਦੀ" ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਗੁਰਮੀਤ ਬਾਵਾ ਨੇ ਆਪਣੀ ਗਾਇਕੀ ਦੇ ਜੌਹਰ ਵੀ ਦਿਖਾਏ। ਪੰਜਾਬ ਦੀ ਨਾਮਵਰ ਗਾਇਕਾ ਖੁਸ਼ਬੂ ਕੌਰ ਨੂੰ ਸਭਾ ਵਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਕਵੀ ਦਰਬਾਰ ਵਿਚ ਗਾਇਕ  ਸਾਗਰ ਚੀਮਾਂ, ਹਰਿੰਦਰ ਸੋਹਲ, ਇੰਦਰ ਸੰਧੂ, ਮੱਖਣ ਭੈਣੀਵਾਲਾ, ਹਰਜੀਤ ਸਤਾਰਾ, ਸ਼ੈਰੀ ਸੁਰਜੀਤ, ਲਖਵਿੰਦਰ ਕੋਟੀਆ, ਪਰਮਜੀਤ ਸਿਤਾਰਾ, ਅਰਜਿੰਦਰ ਬੁਤਾਲਵੀ ਨੇ ਵੀ ਆਪਣੀ ਗਾਇਕੀ ਦੇ ਜੌਹਰ ਦਿਖਾਏ। ਇਸ ਮੌਕੇ ਪ੍ਰਧਾਨਗੀ ਮੰਡਲ ਵਿਚ ਪ੍ਰਸਿੱਧ  ਕਹਾਣੀਕਾਰ ਬਚਿੰਤ ਕੌਰ, ਦੀਪ ਦਵਿੰਦਰ ਮੀਤ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ , ਪ੍ਰਿ: ਦਿਲਬਾਗ ਸਿੰਘ ਮਾਨ, ਮੈਨੇਜਰ ਭਾਈ ਮੁਖਤਾਰ ਸਿੰਘ, ਮੀਤ ਮੈਨੇਜਰ ਮੋਹਣ ਸਿੰਘ ਕੰਗ, ਸਵਰਨ ਕੌਰ ਬੱਲ (ਮਾਝਾ ਸੱਥ ਬੁਤਾਲਾ), ਭੁਪਿੰਦਰ ਸਿੰਘ ਸੰਧੂ ਮੀਤ ਪ੍ਰਧਾਨ ਸਾਹਿਤ ਅਕੇਡਮੀ ਲਧਿਆਣਾ, ਕ੍ਰਿਪਾਲ ਬਾਵਾ, ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਸਰਪ੍ਰਸਤ ਪ੍ਰਿੰ: ਸੇਵਾ ਸਿੰਘ ਕੌੜਾ, ਪ੍ਰਿੰ: ਰਘਬੀਰ ਸਿੰਘ ਸੋਹਲ, ਪ੍ਰਧਾਨ ਸੰਤੋਖ ਸਿੰਘ ਗੁਰਾਇਆ, ਰਘਬੀਰ ਸਿੰਘ ਤੀਰ (ਤਰਨ ਤਾਰਨ), ਧਰਮਿੰਦਰ ਔਲਖ (ਚੋਗਾਵਾਂ) ਅਤੇ ਪਰਮਿੰਦਰਜੀਤ ਸਿੰਘ ਸਰਪੰਚ ਬਾਬਾ ਬਕਾਲਾ ਸਾਹਿਬ ਸੁਸ਼ੋਭਿਤ ਸਨ।ਮੰਚ ਸੰਚਾਲਣ ਦੀ ਸੇਵਾ ਸ਼ੇਲਿੰਦਰਜੀਤ ਸਿੰਘ ਰਾਜਨ ਨਿਭਾ ਰਹੇ ਸਨ। ਕਵੀ ਦਰਬਾਰ ਮੌਕੇ ਡਾ: ਪਰਮਜੀਤ ਸਿੰਘ ਬਾਠ, ਹਰਮੀਤ ਸਿੰਘ ਆਰਟਿਸਟ, ਮਾ: ਨਵਦੀਪ ਬਦੇਸ਼ਾ, ਵਿਸ਼ਾਲ, ਪ੍ਰਿੰ: ਗੁਰਬਾਜ ਸਿੰਘ ਛੀਨਾ, ਜਗਤਾਰ ਸਿੰਘ ਗਿੱਲ, ਮਾ: ਧਰਮ ਸਿੰਘ ਧਿਆਨਪੁਰੀ, ਸੁੱਖਾ ਸਿੰਘ ਭੁੱਲਰ, ਸਤਰਾਜ ਜਲਾਲਾਂਬਾਦੀ, ਬਲਵਿੰਦਰ ਸਰਘੀ, ਭੀਮ ਸੈਨ ਰਈਆ, ਜਸਪ੍ਰੀਤ ਕਲਿਆਣ, ਸਾਰੰਗਪ੍ਰੀਤ ਕਲਿਆਣ, ਰਿਤੂ ਵਾਸੂਦੇਵ, ਸੰਤੋਖ ਸਿੰਘ ਰਾਹੀ, ਦਿਲਬਾਗ ਸਿੰਘ ਬੁੱਟਰ, ਚਰਨਜੀਤ ਸਿੰਘ ਅਜਨਾਲਾ, ਦਲਜੀਤ ਸਿੰਘ ਮਹਿਤਾ, ਮਲਕੀਤ ਸਿੰਘ ਕਲੇਰ, ਸਲਵਿੰਦਰ ਸਿੰਘ ਮੱਤੇਵਾਲ, ਤਰਸੇਮ ਸਿੰਘ ਕਾਲੇਕੇ, ਅਮਨਦੀਪ ਸਿੰਘ ਕਾਲੇਕੇ, ਨੇ ਕਾਵਿ ਰਚਨਾਵਾਂ ਪੜ੍ਹੀਆਂ।ਇਸ ਮੌਕੇ ਸੁੱਖਰਾਜ ਸਿੰਘ ਭੁੱਲਰ, ਸਤਿੰਦਰਬੀਰ ਸਿੰਘ ਏ.ਡੀ.ਓ ਖੇਤੀਬਾੜੀ, ਹਰਜੀਤ ਸਿੰਘ ਗਿੱਲ ਚੌਣ ਅਧਿਕਾਰੀ, ਬਲਵਿੰਦਰ ਸਿੰਘ ਅਠੌਲਾ, ਪ੍ਰਤਾਪ ਸਿੰਘ ਸਾਬਕਾ ਮੈਂਬਰ, ਕੁਲਵੰਤ ਸਿੰਘ ਰੰਧਾਵਾ ਰੇਸਟੋਰੈਂਟ, ਅਜ਼ਾਦਬੀਰ ਸਿੰਘ ਸਰਪੰਚ ਖਾਨਪੁਰ, ਸੂਰਤਾ ਸਿੰਘ ਸਰਪੰਚ ਖੇੜਾ ਥਾਣੇਵਾਲ, ਸਤਿਨਾਮ ਸਿੰਘ ਘੋਨਾ, ਸੰਨਪ੍ਰੀਤ ੰਿਸੰਘ, ਮਨੋਹਰ ਧਾਲੀਵਾਲ, ਅਮਨਪ੍ਰੀਤ ਸਿੰਘ ਅਠੌਲਾ, ਜੁਗਰਾਜ ਸਿੰਘ ਕਲੇਰ ਡਾਇਰੈਕਟਰ, ਬੀਬੀ ਪਰਮਜੀਤ ਕੌਰ ਮੈਂਬਰ ਬਲਾਕ ਸੰਮਤੀ, ਪ੍ਰਿ: ਇੰਦਰਜੀਤ ਕੌਰ ਸੋਹਲ, ਮੈਡਮ ਰਾਜਿੰਦਰ ਕੌਰ ਬਾਠ, ਮੈਡਮ ਗੁਰਨਾਮ ਕੌਰ, ਪ੍ਰੋ: ਹਰਮੇਸ਼ ਕੌਰ ਯੋਧੇ, ਪ੍ਰਦੀਪ ਕੌਰ ਭੁੱਲਰ, ਕਿਰਨਦੀਪ ਕੌਰ ਬਦੇਸ਼ਾ ਅਤੇ ਬਲਜੀਤ ਕੌਰ ਹਾਜ਼ਰ ਸਨ। 'ਤੀਆਂ ਦੇੇ ਤਿੳੇੁੇਹਾਰ' ਮੌਕੇ ਸਕੂਲੀ ਵਿਦਿਅਰਥਣਾਂ ਦਾ ਗਿੱਧਾ ਆਕਰਸ਼ਣ ਦਾ ਕੇਂਦਰ ਰਿਹਾ। ਆਖੀਰ ਵਿੱਚ ਸਭਾ ਦੇ ਜਨਰਲ ਸਕੱਤਰ ਸ਼ੇਲਿੰਦਰਜੀਤ ਸਿੰਘ ਰਾਜਨ ਨੇ 'ਸਾਵਣ ਮੇਲੇ' 'ਤੇ ਆਏ ਕਵੀਆਂ ਅਤੇ ਸਾਹਿਤਕ ਪ੍ਰੇਮੀਆਂ ਦਾ ਧੰਨਵਾਦ ਕੀਤਾ।

No comments:

Post Top Ad

Your Ad Spot