ਗਾਇਕਾ ਖੁਸ਼ਬੂ ਕੌਰ ਦੇ ਸਿੰਗਲ ਟਰੈਕ 'ਮਿਰਜ਼ਾ' ਦਾ ਪੋਸਟਰ ਰਿਲੀਜ਼ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 3 August 2015

ਗਾਇਕਾ ਖੁਸ਼ਬੂ ਕੌਰ ਦੇ ਸਿੰਗਲ ਟਰੈਕ 'ਮਿਰਜ਼ਾ' ਦਾ ਪੋਸਟਰ ਰਿਲੀਜ਼

'ਮਿਰਜ਼ਾ' ਦਾ ਵਰਲਡ ਪ੍ਰੀਮੀਅਰ ਜਲਦੀ ਹੀ
 
'ਮਿਰਜ਼ਾ' ਗੀਤ ਦਾ ਪੋਸਟਰ ਰਿਲੀਜ਼ ਕਰਨ ਮੌਕੇ ਗਾਇਕਾ ਖੁਸ਼ਬੂ ਕੌਰ, ਦੀਪ ਦਵਿੰਦਰ ਮੀਤ ਪ੍ਰਧਾਨ, ਸ਼ੇਲਿੰਦਰਜੀਤ ਸਿੰਘ ਰਾਜਨ, ਸੰਤੋਖ ਸਿੰਘ ਗੁਰਾਇਆ, ਪ੍ਰਿੰ: ਸੇਵਾ ਸਿੰਘ ਕੌੜਾ, ਧਰਵਿੰਦਰ ਔਲਖ, ਡਾ: ਪਰਮਜੀਤ ਸਿੰਘ ਬਾਠ ਅਤੇ ਹੋਰ।
ਬਾਬਾ ਬਕਾਲਾ ਸਾਹਿਬ 3 ਅਗਸਤ (ਗੁਰਪ੍ਰੀਤ)- ਪੰਜਾਬ ਦੀ ਨਾਮਵਰ ਗਾਇਕਾ ਖੁਸ਼ਬੂ ਕੌਰ ਦਾ ਜ਼ਲਦੀ ਹੀ ਆ ਰਿਹਾ ਸਿੰਗਲ ਟਰੈਕ 'ਮਿਰਜ਼ਾ' ਦਾ ਪੋਸਟਰ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ  ਦੇ ਅਹੁਦੇਦਾਰਾਂ ਵਲੋਂ ਜਾਰੀ ਕੀਤਾ ਗਿਆ। ਗਾਇਕਾ ਖੁਸ਼ਬੂ ਕੌਰ ਨੂੰ 'ਕੁਰਬਾਨੀ' ਧਾਰਮਿਕ ਗੀਤ ਦੀ ਸਫਲਤਾ ਅਤੇ ਸਾਫ ਸੁੱਥਰੀ ਗਾਇਕੀ ਲਈ ਸਭਾ ਵਲੋਂ ਸਨਮਾਨਿਤ ਵੀ ਕੀਤਾ ਗਿਆ।ਪੰਜਾਬ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਖੁਸ਼ਬੂ ਕੌਰ ਨੇ ਦੱਸਿਆ ਕਿ 'ਮਿਰਜ਼ਾ' ਗੀਤ ਨੂੰ ਮਸ਼ਹੂਰ ਗੀਤਕਾਰ ਚਰਨ ਲਿਖਾਰੀ ਦੁਆਰਾ ਲਿਖਿਆ ਹੈ ਜਦਕਿ ਮਿਊਜ਼ਕ ਦੇਸੀ ਕਰਿਊ ਅਤੇ ਵੀਡੀਉ ਮਸ਼ਹੂਰ ਵੀਡੀਉਗ੍ਰਾਫਰ ਰਿੰਪੀ-ਪ੍ਰਿੰਸ ਦੁਆਰਾ ਕੀਤੀ ਗਈ ਹੈ। ਉਹਨਾਂ ਦੱਸਿਆ ਕਿ 'ਮਿਰਜ਼ਾ' ਜਲਦੀ ਹੀ ਸਾਰੇ ਮੋਹਰੀ ਪੰਜਾਬੀ ਚੈਨਲਾਂ ਦਾ ਸਿੰਗਾਰ ਬਣੇਗਾ।ਇਸ ਮੌਕੇ ਦੀਪ ਦਵਿੰਦਰ ਮੀਤ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ, ਸਭਾ ਦੇ ਸਰਪ੍ਰਸਤ ਪ੍ਰਿੰ: ਸੇਵਾ ਸਿੰਘ ਕੌੜਾ, ਪ੍ਰਿੰ: ਰਘਬੀਰ ਸਿੰਘ ਸੋਹਲ, ਪ੍ਰਧਾਨ ਸੰਤੋਖ ਸਿੰਘ ਗੁਰਾਇਆ, ਜਨਰਲ ਸਕੱਤਰ ਸ਼ੇਲਿੰਦਰਜੀਤ ਸਿੰਘ ਰਾਜਨ, ਡਾ: ਪਰਮਜੀਤ ਸਿੰਘ ਬਾਠ, ਸੁੱਖਰਾਜ ਸਿੰਘ ਭੁੱਲਰ, ਸਤਿੰਦਰਬੀਰ ਸਿੰਘ ਏ.ਡੀ.ਓ., ਮਾ: ਨਵਦੀਪ ਬਦੇਸ਼ਾ, ਗੀਤਕਾਰ ਸਾਹਿਬ ਛਾਪਿਆਂਵਾਲੀ, ਗਾਇਕ ਇੰਦਰ ਸੰਧੂ, ਧਰਵਿੰਦਰ ਔਲਖ, ਸੁੱਖਾ ਸਿੰਘ ਭੁੱਲਰ, ਸਤਰਾਜ ਜਲਾਲਾਂਬਾਦੀ,  ਜਸਪ੍ਰੀਤ ਕਲਿਆਣ, ਬਲਵਿੰਦਰ ਸਿੰਘ ਅਠੌਲਾ, ਪ੍ਰਤਾਪ ਸਿੰਘ ਸਾਬਕਾ ਮੈਂਬਰ, ਕੁਲਵੰਤ ਸਿੰਘ ਰੰਧਾਵਾ ਰੇਸਟੋਰੈਂਟ, ਡਾ: ਮਨੋਹਰ ਧਾਲੀਵਾਲ ਬਿਆਸ, ਅਜ਼ਾਦਬੀਰ ਸਿੰਘ ਸਰਪੰਚ ਖਾਨਪੁਰ, ਸੂਰਤਾ ਸਿੰਘ ਸਰਪੰਚ ਖੇੜਾ ਥਾਣੇਵਾਲ, ਪ੍ਰਿੰ: ਇੰਦਰਜੀਤ ਕੌਰ ਸੋਹਲ, ਪ੍ਰੋ: ਹਰਮੇਸ਼ ਕੌਰ ਯੋਧੇ, ਮੈਡਮ ਰਾਜਿੰਦਰ ਕੌਰ ਬਾਠ, ਪ੍ਰਦੀਪ ਕੌਰ ਭੁੱਲਰ, ਕਿਰਨਦੀਪ ਕੌਰ ਬਦੇਸ਼ਾ, ਮੈਡਮ ਗੁਰਨਾਮ ਕੌਰ ਹਾਜ਼ਰ ਸਨ।

No comments:

Post Top Ad

Your Ad Spot