ਦੁਸਾਂਝ ਕਲਾਂ ਦੇ ਨੌਜਵਾਨ ਨੇ ਕੀਤੀ ਆਤਮ ਹੱਤਿਆ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Sunday, 30 August 2015

ਦੁਸਾਂਝ ਕਲਾਂ ਦੇ ਨੌਜਵਾਨ ਨੇ ਕੀਤੀ ਆਤਮ ਹੱਤਿਆ

ਦੁਸਾਂਝ ਕਲਾਂ 30 ਅਗਸਤ (ਸੁਰਿੰਦਰ ਪਾਲ ਕੁੱਕੂ)- ਬੀਤੀ ਰਾਤ ਕੁਲਦੀਪ ਚੰਦ ਪੁੱਤਰ ਸਵ: ਸ਼੍ਰੀ ਬਾਗੀ ਰਾਮ ਵਾਸੀ ਦੁਸਾਂਝ ਕਲਾਂ ਨੇ ਸੱਟ ਦਾ ਦਰਦ ਨਾ ਸਹਾਰਦਿਆਂ ੨੯ ਅਗਸਤ ਦੀ ਰਾਤ ਨੂੰ ਛੱਤ ਦੇ ਗਾਡਰ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਉਸਦੀ ਪਤਨੀ ਨੇ ਦੱਸਿਆ ਕਿ ਮੈਂ ਨੀਲਮ ਰਾਣੀ ਆਪਣੇ ਪੇਕੇ ਪਿੰਡ ਮੀਰਪੁਰ ਰੱਖੜੀਆਂ ਬੰਨਣ ਗਈ ਹੋਈ ਸੀ। ਅੱਜ ਸਵੇਰੇ ਦੁਸਾਂਝ ਕਲਾਂ ਤੋਂ ਮੇਰੇ ਗੁਆਂਢ ਵਿੱਚੋਂ ਕਿਸੇ ਨੇ ਫੋਨ ਕਰਕੇ ਦਸਿਆਂ ਕਿ ਤੇਰੇ ਪਤੀ ਕੁਲਦੀਪ ਚੰਦ ਨੇ ਘਰ ਵਿੱਚ ਇਕੱਲਾ ਹੋਣ ਕਰਕੇ ਗਾਡਰ ਨਾਲ ਰੱਸਾ ਬੰਨ੍ਹ ਕੇ ਆਤਮ ਹੱਤਿਆ ਕਰ ਲਈ। ਇਸ ਦਾ ਪਤਾ ਉਦੋਂ ਲੱਗਾ ਜਦੋਂ ਦੇਬੀ ਪੁੱਤਰ ਲਛਮਣ ਦਾਸ ਨੇ ਘਰ ਆ ਕੇ ਦਰਵਾਜਾ ਖੜਕਾਇਆ ਤੇ ਅੰਦਰੋਂ ਕੋਈ ਅਵਾਜ ਨਹੀਂ ਆਈ। ਉਸ ਨੇ ਫੋਨ ਕਰਕੇ ਦੇਖਿਆ ਤਾਂ ਉਸਨੇ ਫੋਨ ਵੀ ਨਹੀਂ ਚੁੱਕਿਆ। ਉਸਨੇ ਦੱਸਿਆ ਕਿ ਉਸ ਨੇ ਮੈਨੂੰ ਮਕਾਨ ਦੀ ਛੱਤ ਬਦਲਣ ਵਾਸਤੇ ਸੱਦਿਆ ਹੋਇਆ ਸੀ ਮੈ ਇਸ ਸੰਬੰਧੀ ਆਂਢੁਗੁਆਂਢ ਨੂੰ ਦੱਸਿਆ ਤੇ ਜਦੋਂ ਅਸੀਂ ਕੋਠੇ ਉੱਪਰੋਂ ਅੰਦਰ ਜਾ ਕੇ ਦੇਖਿਆ ਤਾਂ ਉਸਨੇ ਫਾਹਾ ਲਿਆ ਹੋਇਆ ਸੀ। ਇਸ ਸਮੇਂ ਐੱਸ.ਐੱਚ.ਓ ਗੁਰਾਇਆਂ ਨੇ ਦੱਸਿਆ ਕਿ ਕੁਲਦੀਪ ਚੰਦ ਦਾ ਅੰਦਰੋਂ ਇੱਕ ਸੁਸਾਇਡ ਨੋਟ ਮਿਲਿਆ ਹੈ ਜਿਸ ਵਿੱਚ ਉਸਨੇ ਲਿਖਿਆ ਕਿ ਮੇਰੇ ਪੈਰ ਤੇ ਕਈ ਮਹੀਨਿਆ ਤੋਂ ਸੱਟ ਲੱਗੀ ਹੋਈ ਸੀ। ਮੈਂ ਬਿਜਲੀ ਬੋਰਡ ਫਗਵਾੜਾ ਵਿਖੇ ਨੌਕਰੀ ਕਰਦਾ ਹਾਂ। ਮੇਰੇ ਪੈਰ ਵਿੱਚ ਸੱਟ ਲੱਗੀ ਹੋਈ ਸੀ ਜਿਸਦਾ ਮੈਂ ਦਰਦ ਨਹੀਂ ਸਹਾਰ ਸਕਦਾ ਸੀ। ਇਸ ਕਰਕੇ ਮੈਂ ਆਤਮ ਹੱਤਿਆ ਕਰ ਰਿਹਾ ਹਾਂ। ਇਸ ਵਿੱਚ ਨਾ ਮੇਰੀ ਪਤਨੀ ਨਾ ਮੇਰੇ ਬੱਚਿਆਂ ਅਤੇ ਮੇਰੇ ਮਹਿਕਮੇ ਦਾ ਕਸੂਰ ਨਹੀਂ ਹੈ। ਪੁਲਿਸ ਨੇ ਲਾਸ਼ ਨੂੰ ਕਬਜੇ ਵਿੱਚ ਲੈ ਕੇ ਸਿਵਲ ਹਸਪਤਾਲ ਫਿਲੌਰ ਵਿਖੇ ਪੋਸਟ ਮਾਸਟਮ ਲਈ ਭੇਜ ਦਿੱਤੀ ਹੈ।

No comments:

Post Top Ad

Your Ad Spot