ਜੰਡੂ ਸਿੰਘਾ ਵਿੱਚ ਸੜਕ ਹਾਦਸੇ ਦੌਰਾਨ ਇੱਕ ਦੀ ਮੌਤ ਪੰਜ ਗੰਭੀਰ ਜਖਮੀਂ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Sunday, 2 August 2015

ਜੰਡੂ ਸਿੰਘਾ ਵਿੱਚ ਸੜਕ ਹਾਦਸੇ ਦੌਰਾਨ ਇੱਕ ਦੀ ਮੌਤ ਪੰਜ ਗੰਭੀਰ ਜਖਮੀਂ

ਰਾਤ 10 ਵਜੇ ਵਾਪਰਿਆ ਭਿਆਨਕ ਹਾਦਸਾ
ਜੰਡੂ ਸਿੰਘਾ ਵਿੱਚ ਹਾਦਸੇ ਦੌਰਾਨ ਨੁਕਸਾਨੀਆਂ ਕਾਰਾਂ, ਮ੍ਰਿਤਕ ਅਮਨਦੀਪ ਸਿੰਘ, ਜਖਮੀ ਨਿਤਿਨ, ਜਖਮੀ ਰਾਗਵ, ਜਖਮੀ ਗੁਰਸ਼ਰਨ ਸਿੰਘ, ਜਖਮੀ ਅੰਕੁਸ਼, ਜਖਮੀਂ ਨਿਤਿਸ਼ ਅਤੇ ਪਿੰਡ ਉੱਚਾ ਨਿਵਾਸੀ ਮ੍ਰਿਤਕ ਅਮਨਦੀਪ ਦੇ ਡੈਡੀ ਨੂੰ ਹੋਸਲਾ ਦਿੰਦੇ ਹੋਏ।
ਜੰਡੂ ਸਿੰਘਾ/ਆਦਮਪੁਰ 2 ਅਗਸਤ (ਅਮਰਜੀਤ ਸਿੰਘ ਜੀਤ)- ਹਲਕਾ ਕਰਤਾਰਪੁਰ ਦੇ ਸਭ ਤੋਂ ਵੱਡੇ ਪਿੰਡ ਜੰਡੂ ਸਿੰਘਾ ਵਿੱਚ ਮੋਜੂਦ ਨੰਦਾਂ ਫਾਰਮ ਦੇ ਸਾਹਮਣੇ ਬੀਤੀ ਰਾਤ ਕਰੀਬ 10 ਵਜੇਂ ਹੁਸ਼ਿਆਰਪੁਰ ਤੋਂ ਜਲੰਧਰ ਜਾ ਰਹੀ ਇੱਕ ਸੈਟਰੋਂ ਕਾਰ ਨੰਬਰ ਪੀਬੀ 07-ਪੀ-9393 ਨੇ ਜਲੰਧਰ ਤੋਂ ਹੁਸ਼ਿਆਰਪੁਰ ਜਾ ਰਹੀ ਸਵਿਫਟ ਡਿਜਾਇਰ ਕਾਰ ਨੰਬਰ ਪੀਬੀ 08-ਸੀਕਿਉ-9605 ਨੂੰ ਟੱਕਰਾ ਗਈ। ਜਿਸ ਨਾਲ ਸਵਿੰਫਟ ਕਾਰ ਵਿੱਚ ਸਵਾਰ ਗੁਰਬਖਸ਼ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਪਿੰਡ ਮਾਣਕੋਂ ਗੰਭੀਰ ਜਖਮੀਂ ਹੋ ਗਿਆ ਅਤੇ ਉਸਦੇ ਨਾਲ ਬੈਠੇ ਅਮਨਦੀਪ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ 26 ਸਾਲ ਪਿੰਡ ਉੱਚਾ ਦੀ ਮੋਕੇ ਤੇ ਹੀ ਮੋਤ ਹੋ ਗਈ, ਅਤੇ ਹੁਸ਼ਿਆਰਪੁਰ ਤੋਂ ਜਲੰਧਰ ਆ ਰਹੀਂ ਕਾਰ ਸੈਨਟਰੋ ਵਿੱਚ ਸਵਾਰ ਨਿਤਿਸ਼ ਅਤੇ ਨਿਤਿਨ ਦੋਵੇਂ ਪੁੱਤਰ ਸ਼ੁਸ਼ੀਲ ਕੁਮਾਰ ਵਾਸੀ ਹਾਉਸ ਨੰਬਰ 285, ਰਾਗਵ ਪੁੱਤਰ ਬਰਿੱਜ ਭੂਸ਼ਨ ਵਾਸੀ ਧੋਬੀਘਾਟ, ਅੰਕੁਸ਼ ਪੁੱਤਰ ਰਾਜੇਸ਼ ਕੁਮਾਰ ਵਾਸੀ ਬਸੀ ਖਵਾਜੂ ਸਾਰੇ ਵਾਸੀ ਹੁਸ਼ਿਆਰਪੁਰ ਗੰਭੀਰ ਜਖਮੀ ਹੋ ਗਏ। ਇਨਾਂ ਸਾਰੇ ਪੰਜੇਂ ਜਖਮੀਆਂ ਨੂੰ ਰਾਮਾ ਮੰਡੀ ਦੇ ਜੋਹਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿਥੇ ਪਤਾ ਚਲਿਆ ਹੈ। ਕਿ ਨਿਤਿਸ਼ ਅਤੇ ਅੰਕੁਸ਼ ਦੀ ਬਾਂਹ ਅਤੇ ਲੱਤ ਟੁੱਟੀ ਹੈ, ਬਾਕੀ ਤਿੰਨ ਦੀ ਜਖਮੀਂ ਹਨ। ਮੋਕੇ ਪੁੱਜੀ ਜੰਡੂ ਸਿੰਘਾ ਪੁਲਿਸ ਨੇ ਕਾਰਵਾਈ ਸ਼ੁਰੂ ਕੀਤੀ ਅਤੇ ਦੋਵੇਂ ਵਾਹਨਾਂ ਨੂੰ ਆਪਣੇ ਕਬਜੇ ਵਿੱਚ ਲੈ ਲਿਆ ਹੈ। ਇਸ ਦੁੱਖ ਦੀ ਘੜੀ ਵਿੱਚ ਹਸਪਤਾਲ ਵਿਖੇ ਸਮੁੱਚੇ ਪਿੰਡ ਉਚਾ ਵਾਸੀਆਂ ਦੇ ਨਾਲ ਨਾਲ ਕੋਸਲਰ ਬਲਵੀਰ ਸਿੰਘ ਬਿੱਟੂ ਢਿੱਲਵਾਂ, ਸਰਪੰਚ ਚਮਨ ਲਾਲ, ਮੈਂਬਰ ਪੰਚਾਇਤ ਸੁਖਵੀਰ ਸਿੰਘ ਸੋਡੀ ਉੱਚਾ, ਅਤੇ ਹੋਰ ਪਤਵੰਤਿਆਂ ਪਿੰਡ ਵਾਸੀਆਂ ਨੇ ਅਮਨਦੀਪ ਸਿੰਘ ਦੀ ਮੋਤ ਤੇ ਸਮੂਹ ਪਰਿਵਾਰ ਨਾਲ ਗਹਿੱਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਯਾਰਾਂ ਦਾ ਯਾਰ ਸੀ ਅਮਨਦੀਪ- ਜੰਡੂ ਸਿੰਘਾ ਵਿੱਚ ਇਸ ਹੋਏ ਹਾਦਸੇ ਦੌਰਾਨ ਮਾਰੇ ਗਏ, ਅਮਨਦੀਪ ਸਿੰਘ ਵਾਸੀ ਪਿੰਡ ਉੱਚਾ ਦੇ ਜੋਹਲ ਹਸਪਤਾਲ ਵਿਖੇ ਪੁੱਜੇ, ਮੂਸਾਪੁਰ ਤੋਂ ਦੋਸਤ ਮਨਜੀਤ, ਅਤੇ ਫਗਵਾੜਾ ਤੋਂ ਸਰਬਜੀਤ ਨੇ ਕਿਹਾ ਕਿ ਅਮਨਦੀਪ ਬਹੁਤ ਹੀ ਚੰਗੇ ਸੁਭਾਅ ਦਾ ਦੋਸਤ ਅਤੇ ਯਾਰਾਂ ਦਾ ਯਾਰ ਸੀ, ਹਰ ਵੇਲੇ ਮਿੱਠਾ ਬੋਲਣਾ ਹੀ ਉਸਦੀ ਆਦਤ ਸੀ। ਉਨਾਂ ਕਿਹਾ ਸਾਨੂੰ ਅਤੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਹੈ।

No comments:

Post Top Ad

Your Ad Spot