ਪ੍ਰੇਮਚੰਦ ਮਾਰਕੰਡਾ ਐਸ.ਡੀ. ਕਾਲਜ ਜਲੰਧਰ ਵਲੋਂ 'ਵੇਵਜ-ਫੈਨਟੇਸੀਜ ਐਂਡ ਫਿਕਸ਼ਨ' ਫਰੈਸ਼ਰ ਪਾਰਟੀ ਦਾ ਆਯੋਜਨ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 26 August 2015

ਪ੍ਰੇਮਚੰਦ ਮਾਰਕੰਡਾ ਐਸ.ਡੀ. ਕਾਲਜ ਜਲੰਧਰ ਵਲੋਂ 'ਵੇਵਜ-ਫੈਨਟੇਸੀਜ ਐਂਡ ਫਿਕਸ਼ਨ' ਫਰੈਸ਼ਰ ਪਾਰਟੀ ਦਾ ਆਯੋਜਨ

ਜਲੰਧਰ 26 ਅਗਸਤ (ਬਿਊਰੋ)- ਪ੍ਰੇਮਚੰਦ ਮਾਰਕੰਡਾ ਐਸ.ਡੀ. ਕਾਲਜ ਜਲੰਧਰ ਦੇ ਕਾਮਰਸ ਦੇ ਪੋਸਟ ਗਰੈਜੁਏਟ ਵਿਭਾਗ ਵਲੋਂ ਐਮ. ਕਾਮ ਦੇ ਵਿਦਿਆਰਥੀਆਂ ਵਲੋਂ 'ਵੇਵਜ-ਫੈਨਟੇਸੀਜ ਐਂਡ ਫਿਕਸ਼ਨ' ਫਰੈਸ਼ਰ ਪਾਰਟੀ ਦਾ ਆਯੋਜਨ ਕੀਤਾ ਗਿਆ। ਕਾਲਜ ਦੇ ਪ੍ਰਿੰਸੀਪਲ ਡਾ. ਕਿਰਨ ਅਰੋੜਾ ਇਸ ਪਾਰਟੀ ਦੇ ਮੁੱਖ ਮਹਿਮਾਨ ਸਨ। ਇਸ ਸਮਾਰੋਹ ਦਾ ਆਰੰਭ ਮੁਖ ਮਹਿਮਾਨ ਨੇ ਜੋਤੀ ਜਗਾ ਕੇ ਕੀਤਾ। ਐਮ.ਕਾਮ. ਸਮੈਸਟਰ ਤੀਜੇ ਦੀ ਸਵਾਤੀ ਮਲਹੋਤਰਾ ਨੇ ਸਵਾਗਤੀ ਭਾਸ਼ਨ ਦਿੱਤਾ। ਐਮ. ਕਾਮ ਸਮੈਸਟਰ ਪਹਿਲੇ ਦੀਆਂ ਵਿਦਿਆਰਥਣਾਂ ਦੁਆਰਾ ਮਾਡਲਿੰਗ ਕੀਤੀ ਗਾਈ। ਜਿਸ ਵਿੱਚ ਅਕਾਂਕਸ਼ਾ (ਮਿਸ ਫਰੈਸ਼ਰ 2015), ਪੱਲਵੀ
(ਮਿਸ ਗਾਰਜੀਅਸ), ਨੇਹਾ (ਮਿਸ ਚਾਰਮਿੰਗ), ਨਿਸ਼ਾ (ਮਿਸ ਪਾਪੁਲਰ), ਜੋਤੀ ਪੁਜਾਰਾ (ਬੈਸਟ ਵਾਕ) ਜਸਮੀਤ (ਬੈਸਟ ਡਰੈਸ) ਅਤੇ ਕੰਚਨ (ਬੈਸਟ ਸਮਾਇਲ) ਚੁਣੀਆ ਗਈਆਂ। ਬੀ.ਕਾਮ. ਪ੍ਰੋਫੈਸ਼ਨਲ ਸਮੈਸਟਰ ਪੰਜਵੇਂ ਦੀਆਂ ਵਿਦਿਆਰਥਣਾਂ ਨੇ ਗਰੁਪ ਡਾਂਸ ਪੇਸ਼ ਕੀਤਾ। ਐਮ. ਬੀ. ਈ. ਆਈ. ਟੀ. ਦੀ ਕਰਿਸ਼ਮਾ ਨੇ ਆਪਣੇ ਗੀਤ ਨਾਲ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ। ਪ੍ਰਿੰਸੀਪਲ ਮੈਡਮ ਡਾ. ਕਿਰਨ ਅਰੋੜਾ ਨੇ ਵਿਦਿਆਰਥਣਾਂ ਦੁਆਰਾ ਪੇਸ਼ ਪ੍ਰਤਿਭਾ ਦੀ ਸ਼ਲਾਘਾ ਕਰਦਿਆਂ ਉਹਨਾਂ ਨੂੰ ਸੁਨਹਿਰੇ ਭਵਿਖ ਲਈ ਆਸ਼ੀਰਵਾਦ ਦਿੱਤਾ।

No comments:

Post Top Ad

Your Ad Spot