ਪੀ. ਸੀ. ਐਮ. ਐਸ. ਡੀ. ਕਾਲਜ ਜਲ਼ੰਧਰ ਵਿੱਚ ਯੂਥ ਕੱਲਬ ਨੇ ਦੋ ਰੋਜਾ ਟੇਲੈਂਟ ਹੰਟ 2015 ਦਾ ਆਯੋਜਨ ਕੀਤਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 22 August 2015

ਪੀ. ਸੀ. ਐਮ. ਐਸ. ਡੀ. ਕਾਲਜ ਜਲ਼ੰਧਰ ਵਿੱਚ ਯੂਥ ਕੱਲਬ ਨੇ ਦੋ ਰੋਜਾ ਟੇਲੈਂਟ ਹੰਟ 2015 ਦਾ ਆਯੋਜਨ ਕੀਤਾ

ਜਲੰਧਰ 22 ਅਗਸਤ (ਬਿਊਰੋ)- ਪੀ. ਸੀ. ਐਮ. ਐਸ. ਡੀ. ਕਾਲਜ ਜਲ਼ੰਧਰ ਵਿੱਚ ਯੂਥ ਕੱਲਬ ਵਲੋਂ ਦੋ ਰੋਜਾ ਟੇਲੈਂਟ ਹੰਟ 2015 ਦਾ ਆਯੋਜਨ ਕੀਤਾ ਗਿਆ । ਇਸ ਮੋਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਯੂਥ ਵੈਲਫੈਅਰ ਡਿਪਾਰਟਮੈਂਟ ਦੇ ਡਾਇਰੈਕਟਰ  ਡਾ. ਜਗਜੀਤ ਕੋਰ ਮੁਖ ਮਹਿਮਾਨ ਦੇ ਰੂਪ ਵਿੱਚ ਹਾਜਰ ਸਨ। ਕਾਲਜ ਦੇ ਪ੍ਰਿੰਸੀਪਲ ਡਾ. ਕਿਰਨ ਅਰੋੜਾ, ਯੂਥ ਕਲੱਬ ਕੋ-ਆਰਡੀਨੇਟਰ ਪ੍ਰੋ. ਗੀਤਾ ਕਹੋਲ ਤੇ ਕਾਲਜ ਹੈਡ ਗਰਲ ਕੁਮਾਰੀ ਸੋਨਾਲੀ ਅਤੇ ਯੂਥ ਕਲੱਬ ਪ੍ਰੈਜੀਡੈਂਟ ਕੁਮਾਰੀ ਜੈਸਮੀਨ ਨੇ ਮੁਖ ਮਹਿਮਾਨ ਦਾ ਫੁਲਾਂ ਨਾਲ ਸੁਆਗਤ ਕੀਤਾ। ਮੁੱਖ ਮਹਿਮਾਨ ਦੂਆਰਾ ਜੋਤੀ ਪ੍ਰਹਵਲਿਤ ਰਾਹੀਂ ਪ੍ਰੋਗਰਾਮ ਦਾ ਆਗਾਜ ਕੀਤਾ ਗਿਆ ਤੇ ਸੈਂਟਰਲ ਐਸੋਸੀਏਸ਼ਨ ਅਤੇ ਯੂਥ ਕਲੱਬ ਪਦ-ਅਧਿਕਾਰੀ ਵਿਦਿਆਰਥੀਆਂ ਨੂੰ ਬੈਜਿਜ ਦੇ ਕੇ ਸਨਮਾਨਿਤ ਕੀਤਾ ਗਿਆ। ਦੋ ਰੋਜਾ ਟੈਲਂਟ ਹੰਟ ਦੇ ਪਹਿਲੇ ਦਿਨ ਸਾਹਿਤਕ ਪ੍ਰਤੀਯੋਗਿਤਾਵਾਂ (ਭਾਸ਼ਨ, ਵਾਦ ਵਿਵਾਦ, ਕਵਿਤਾ - ਉਚਾਰਣ) ਹੋਮ ਸਾਇੰਸ ਵਿਭਾਗ ( ਫੁਲਕਾਰੀ ਰੰਗੋਲੀ, ਮੇਕਅਪ ਨਾਲ ਸੰਬੰਧਿਤ) ਤੇ ਫਾਈਨ ਆਰਟਸ ਵਿਭਾਗ ਦਆਿਂ ਪ੍ਰਤੀਯੋਗਿਤਾਵਾਂ ਕਰਵਾਇਆਂ ਗਾਈਆਂ ਟੈਲੇਂਟ ਹੰਟ ਦੇ ਦੂਸਰੇ ਦਿਨ ਗਜਲ, ਗੀਤ ਭਜਨ, ਸੂਫੀ ਕਲਾਮ, ਫੋਕ ਸਾਂਗ, ਫੈਨਸ ਡਿਰੈਸਮ ਸਕਿਟ, ਮੋਨੋਐਕਟਿੰਗ, ਸੋਲੋ ਡਾਂਸ ਤੇ ਗਰੁਪ ਡਾਂਸ ਡੂਅਟ ਡਾਂਸ ਆਦਿ ਮੁਕਾਬਲੇ ਕਰਵਾਏ ਗਏ। ਮੁਖ ਮਹਿਮਾਨ ਡਾ. ਜਗਜੀਤ ਕੋਰ ਨੇ ਵਿਦਿਆਰਥਣਾਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਵਿਦਿਆਰਥਣਾਂ ਲਈ ਪੜਾਈ ਦੇ ਨਾਲ ਸਭਿਆਚਾਰਕ ਗਤੀ ਵਿਧੀਆਂ ਵਿੱਚ ਭਾਗ ਲੈਣ ਜਰੂਰੀ ਹੈ। ਇਹਦੇ ਵਿੱਚ ਭਾਗ ਲੈਣ ਵਾਲੇ ਵਿਦਿਆਰਥੀ ਆਤਮ-ਵਿਸ਼ਵਾਸ ਨਾਲ ਭਰਪੂਰ ਹੂੰਦੇ ਹਨ।  ਸਾਹਿਤਕ ਮੁਕਾਬਲਿਆਂ ਵਾਲੇ ਵਿਦਿਆਰਥੀ ਸਮਾਜ ਦੀਆਂ ਸਮਸਿਆਵਾਂ ਪ੍ਰਤੀ ਵਧੇਰੇ ਜਾਗਰੁਕ ਹੂੰਦੇ ਹਨ। ਵੱਖ ਵੱਖ ਕਾਲਜਾਂ ਵਿੱਚ ਭਾਗ ਲੈਣ ਵਾਲੇ ਨੋਜਵਾਨ ਵਿਦਿਆਰਥੀਆਂ ਦੇ ਕਾਰਨ ਯੂਨਿਵਰਸਿਟੀ ਦਾ ਨਾਮ ਬੁਲੰਦਿਆਂ ਨੂੰ ਛੂ ਰਿਹਾ ਹੈ। ਕਾਲਜ ਦੇ ਪ੍ਰਿੰਸੀਪਲ ਜੀ ਨੇ ਉਨਾਂ ਨੂੰ ਸਮਰਿਤੀ ਚਿੰਨ ਭੇਂਟ ਕੀਤਾ। ਪ੍ਰੋ. ਗੀਤਾ ਕਹੋਲ ਨੇ ਸਾਰਿਆਂ ਦਾ ਧੰਨਵਾਦ ਕੀਤਾ।

No comments:

Post Top Ad

Your Ad Spot