ਨਿਊਜ਼ੀਲੈਂਡ ਵਿੱਚ 22 ਸਾਲਾ ਪਰਮਿਤਾ ਰਾਣੀ ਦੇ ਕਤਲ ਦਾ ਮਾਮਲਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Sunday, 23 August 2015

ਨਿਊਜ਼ੀਲੈਂਡ ਵਿੱਚ 22 ਸਾਲਾ ਪਰਮਿਤਾ ਰਾਣੀ ਦੇ ਕਤਲ ਦਾ ਮਾਮਲਾ

ਕਤਲ ਦਾ ਦੋਸ਼ੀ ਮੰਦੀਪ ਸਿੰਘ ਤੇ ਹਾਸ਼ੀਏ ਵਿਚ ਪਰਮਿਤਾ ਰਾਣੀ
ਗ੍ਰਿਫਤਾਰ ਚੱਲ ਰਹੇ ਪਤੀ ਨੇ ਆਖਿਰ ਆਪਣਾ ਗੁਨਾਹ ਕਬੂਲਿਆ-ਸਤੰਬਰ ਮਹੀਨੇ ਹੋਵੇਗੀ ਸਜ਼ਾ
 
ਔਕਲੈਂਡ 23 ਅਗਸਤ (ਹਰਜਿੰਦਰ ਸਿੰਘ ਬਸਿਆਲਾ)- ਬੀਤੀ 22 ਮਈ ਨੂੰ ਔਕਲੈਂਡ ਸ਼ਹਿਰ ਵਿਚ ਏ. ਡਬਲਿਊ ਆਈ. ਇੰਟਰਨੈਸ਼ਨਲ ਕਾਲਜ ਦੇ ਵਿਚ ਇਕ 22 ਸਾਲਾ ਪੰਜਾਬੀ ਕੁੜੀ ਪਰਮਿਤਾ ਰਾਣੀ ਦਾ ਕਤਲ ਹੋ ਗਿਆ ਸੀ। ਇਹ ਦੋਸ਼ ਉਸਦੇ ਪਤੀ ਮੰਦੀਪ ਸਿੰਘ (29) ਉਤੇ ਲੱਗਾ ਹੋਇਆ ਸੀ ਅਤੇ ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰ ਲਿਆ ਸੀ। ਉਸ ਨੇ ਪਰਮਿਤਾ ਰਾਣੀ ਦੇ ਦੋਸਤ ਪਰਮਿੰਦਰ ਸੰਧੂ (22) ਉਤੇ ਵੀ ਕਾਤਲਾਨਾ ਹਮਲਾ ਕੀਤਾ ਸੀ। ਅਦਾਲਤ ਦੇ ਵਿਚ ਪਹਿਲਾਂ ਮੰਦੀਪ  ਸਿੰਘ ਨੇ ਕਤਲ ਦਾ ਗੁਨਾਹ ਨਹੀਂ ਸੀ ਕਬੂਲਿਆ ਪਰ ਬੀਤੇ ਦਿਨੀਂ ਜਦੋਂ ਉਸਨੂੰ ਇਸ ਮਾਮਲੇ ਵਿਚ ਅਦਾਲਤ ਦੇ ਵਿਚ ਪੇਸ਼ ਕੀਤਾ ਗਿਆ ਤਾਂ ਉਸਨੇ ਹੈਰਾਨੀਜਨਕ ਤਬਦੀਲੀ ਲੈਂਦਿਆਂ ਆਪਣਾ ਗੁਨਾਹ ਕਬੂਲ ਕਰ ਲਿਆ। ਮੰਦੀਪ ਸਿੰਘ ਨੂੰ ਹੁਣ ਸਤੰਬਰ ਮਹੀਨੇ ਸਜ਼ਾ ਸੁਣਾਈ ਜਾਣੀ ਹੈ ਅਤੇ ਉਦੋਂ ਤੱਕ ਇਸਨੂੰ ਪੁਲਿਸ ਹਿਰਾਸਤ ਦੇ ਵਿਚ ਰੱਖਿਆ ਜਾਵੇਗਾ। ਅਦਾਲਤ ਦੀ ਸੁਣਵਾਈ ਦੌਰਾਨ ਲਗਾਤਾਰ ਰੋ ਰਿਹਾ ਸੀ ਮੰਦੀਪ ਸਿੰਘ।

No comments:

Post Top Ad

Your Ad Spot