ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ, ਜਲੰਧਰ ਵਿਖੇ ਸਟੂਡੈਂਟਸ ਕੌਂਸਲ ਇਲੈਕਸ਼ਨ ਕਰਵਾਏ ਗਏ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 21 August 2015

ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ, ਜਲੰਧਰ ਵਿਖੇ ਸਟੂਡੈਂਟਸ ਕੌਂਸਲ ਇਲੈਕਸ਼ਨ ਕਰਵਾਏ ਗਏ

ਜਲੰਧਰ 21 ਅਗਸਤ (ਬਿਊਰੋ)- ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ, ਜਲੰਧਰ ਵਿਖੇ ਸਟੂਡੈਂਟਸ ਕੌਂਸਲ ਇਲੈਕਸ਼ਨ ਕਰਵਾਏ ਗਏ। ਜਿਸ ਅਧੀਨ ਉਮੀਦਵਾਰਾਂ ਦੁਆਰਾ 17 ਅਗਸਤ ਨੂੰ ਚੋਣਾਂ ਲਈ ਆਪਣੇ ਨਾਮ ਦਰਜ਼ ਕਰਵਾਏ ਗਏ ਤੇ 18 ਅਗਸਤ ਨੂੰ ਇਸ ਦੀ ਸਮਾਪਤੀ ਹੋਈ। 20 ਅਗਸਤ ਨੂੰ ਉਮੀਦਵਾਰਾਂ ਦੁਆਰਾ ਆਪਣੇ ਸਮਰਥਕਾਂ ਨਾਲ ਰਲ ਕੇ ਕਾਲਜ ਅੰਦਰ ਪ੍ਰਚਾਰ ਕੀਤਾ ਗਿਆ। 21 ਅਗਸਤ ਦੀ ਸਵੇਰੇ 9:00 ਵਜੇ ਵੋਟਿੰਗ ਦੀ ਸ਼ਰੂਆਤ ਹੋਈ। ਜਿਸ ਵਿਚ ਵਿਦਿਆਰਥਣਾਂ ਨੇ
ਵੱਧ ਚੜ੍ਹ ਕੇ ਭਾਗ ਲਿਆ। ਹਰੇਕ ਵਿਭਾਗ ਵਿਚੋਂ ਹੈੱਡ ਗਰਲ ਦੀ ਚੋਣ ਕੀਤੀ ਗਈ। ਆਰਟਸ ਵਿਭਾਗ ਵਿਚੋਂ ਬੀ.ਏ ਭਾਗ ਪੰਜਵਾਂ ਦੀ ਵਿਦਿਆਰਥਣ  ਕਾਮਰਸ ਵਿਭਾਗ ਵਿਚੋਂ ਬੀ.ਕਾਮ. ਸਮੈਸਟਰ ਪੰਜਵਾਂ ਦੀ ਵਿਦਿਆਰਥਣਅਤੇ ਕੰਪਿਊਟਰ ਸਾਇੰਸ ਵਿਭਾਗ ਵਿਚੋਂ ਦੀ ਹੈਡ ਗਰਲ ਵਜੋਂ ਚੋਣ ਕੀਤੀ ਗਈ। ਇਸੇ ਪ੍ਰਕਾਰ ਹਰੇਕ ਕਲਾਸ ਵਿਚੋਂ ਦੋ ਸੀ.ਆਰ ਦੀ ਚੋਣ ਕੀਤੀ ਗਈ। ਪ੍ਰੈਜੀਡੈਂਟ ਦੇ ਅਹੁਦੇ ਲਈ ਪ੍ਰਿਆ ਐਮ.ਕਾਮ ਨੁੰ ਚੁਣਿਆ ਗਿਆ। ਕਾਲਜ ਦੀਆਂ ਕੁਲ 1600 ਵਿਦਿਆਰਥਣਾਂ ਵਿਚੋਂ 1500 ਨੇ ਵੋਟ ਪਾਈ। ਅੰਤ ਵਿਚ ਕਾਲਜ ਦੇ ਪ੍ਰਿੰਸੀਪਲ ਡਾ.(ਸ਼੍ਰੀਮਤੀ) ਕੁਲਦੀਪ ਕੌਰ ਧਾਲੀਵਾਲ ਜੀ ਦੁਆਰਾ ਚੁਣੇ ਗਏ ਮੈਬਰਾਂ ਨੂੰ ਵਧਾਈ ਦਿੱਤੀ ਗਈ ਅਤੇ ਆਪਣੀਆਂ ਜ਼ਿੰਮਵਾਰੀਆਂ ਨੂੰ ਮਿਹਨਤ ਤੇ ਲਗਨ ਨਾਲ ਨਿਭਾਉਣ ਦੀ ਪ੍ਰੇਰਨਾ ਦਿੱਤੀ।

No comments:

Post Top Ad

Your Ad Spot