ਨੌਂਜਵਾਨਾ ਨੂੰ ਉਕਸਾ ਰਹੇ ਨੇ ਬੀ.ਐਸ.ਐਨ.ਐਲ ਦੇ ਐਸ.ਐਮ.ਐਸ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Sunday, 9 August 2015

ਨੌਂਜਵਾਨਾ ਨੂੰ ਉਕਸਾ ਰਹੇ ਨੇ ਬੀ.ਐਸ.ਐਨ.ਐਲ ਦੇ ਐਸ.ਐਮ.ਐਸ

ਅੱਡਾ ਚੌਲਾਂਗ 9 ਅਗਸਤ (ਕੁਲਵੀਰ ਜੌੜਾ)- ਦਿਨੋਂ-ਦਿਨ ਪੱਛਮੀ ਸੱਭਿਆਚਾਰ ਸਾਡੇ ਉੱਤੇ ਭਾਰੀ ਹੁੰਦਾ ਜਾ ਰਿਹਾ ਹੈ। ਇੱਕ ਪਾਸੇ ਨੌਂਜਵਾਨ ਨਸ਼ਿਆਂ ਦਾ ਸ਼ਿਕਾਰ ਹੋ ਰਹੇ ਹਨ ਅਤੇ ਦੂਜੇ ਪਾਸੇ ਮੋਬਾਇਲ ਫੋਨ ਨਾਲ ਦਿਨ ਰਾਤ ਚਿੰਬੜੇ ਰਹਿੰਦੇ ਹਨ। ਇਹਨਾ ਸ਼ਬਦਾਂ ਦਾ ਪ੍ਰਗਟਾਵਾ ਯੂਥ ਅਕਾਲੀ ਦਲ ਸਰਕਲ ਚੌਲਾਂਗ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਨਰਵਾਲ ਨੇ ਇੱਕ ਮੀਟਿੰਗ ਵਿੱਚ ਕੀਤਾ ਉਹਨਾ ਕਿਹਾ ਕਿ ਦੂਰ ਸੰਚਾਰ ਕੰਪਨੀਆਂ ਵਲੋਂ ਗ੍ਰਾਹਕਾਂ ਤੋਂ ਕਿਸੇ ਨਾ ਕਿਸੇ ਤਰ੍ਹਾਂ ਪੈਸੇ ਵਸੂਲਣ ਲਈ ਐਸ.ਐਮ.ਐਸ.ਆਉਦੇ ਹੀ ਰਹਿੰਦੇ ਹਨ ਪਰ ਬੀ.ਐਸ.ਐਨ.ਐਲ. ਦੇ ਐਸ.ਐਮ.ਐਸ.ਪੜ੍ਹ ਕੇ ਤਾਂ ਹੈਰਾਂਨੀ ਹੀ ਹੁੰਦੀ ਹੈ। ਇਹਨਾ ਵਿੱਚੋਂ ਕੁੱਝ ਕੁ ਐਸ.ਐਮ.ਐਸ. ਇਸ ਤਰ੍ਹਾਂ ਹਨ-'ਬੜੇ ਦਿਨ ਹੋ ਗਏ ਆਪ ਬਾਤ ਹੀ ਨਹੀ ਕਰ ਰਹੇ,ਮੈਂ ਬਹੁਤ ਬੋਰ ਹੋ ਰਹੀ ਹੂ ਅਭੀ ਕਾਲ ਕਰੇਂ 12630088, ਮੋਨੀਕਾ 21 ਸਾਲ ਮੇਰੇ ਸਾਥ ਸ਼ਰਾਰਤੀ ਨਟਖਟ ਬਾਤੇਂ ਕਰੇਂ 59797 ਇਸ ਤਰ੍ਹਾਂ ਕਦੀ ਮੈਂ ਅਨਾਮਿਕਾ, ਨੇਹਾਂ ਆਦਿ ਨਾਮ ਗ੍ਰਾਹਕਾ ਨੂੰ ਉਕਸਾਉਣ ਵਿੱਚ ਲੱਗੇ ਹੋਏ ਹਨ। ਅਤੇ ਸੱਤ ਰੁਪਏ ਪ੍ਰਤੀ ਮਿੰਟ ਦੇ ਹਿਸਾਬ ਨਾਲ ਮੋਟੀਆਂ ਰਕਮਾਂ ਬਟੋਰੀਆਂ ਜਾ ਰਹੀਆਂ ਹਨ ਇਸ ਮੌਕੇ ਡਾ ਹਰਿੰਦਰਪਾਲ ਸਿੰਘ ਸਰਪੰਚ ਪਿੰਡ ਬਘਿਆੜੀ ਨੇ ਕਿਹਾ ਕਿ ਜੇਕਰ ਅਸੀ ਨੌਂਜਵਾਨ ਪੀੜੀ ਨੂੰ ਨਸ਼ਿਆਂ ਤੋਂ ਬਚਾਉਣ ਦੇ ਉਪਰਾਲੇ ਕਰ ਰਹੇ ਹਾਂ ਤਾਂ ਇਸਦੇ ਨਾਲ ਹੀ ਨੌਂਜਵਾਨਾ ਨੂੰ ਮੋਬਾਇਲ ਦੀ ਦੁਰਵਰਤੋਂ ਤੋਂ ਵੀ ਰੋਕਣਾ ਚਾਹੀਦਾ ਹੈ ਤਾਂ ਜੋ ਉਹ ਚੰਗੀ ਸਿੱਖਿਆ ਲੈ ਕੇ ਦੇਸ਼ ਦੇ ਵਿਕਾਸ ਵਿੱਚ ਹਿੱਸਾ ਪਾਉਣ। ਅਮਰਜੀਤ ਸਿੰਘ ਖੋਖਰ ਨੇ ਕਿਹਾ ਕਿ ਇਸ ਤਰ੍ਹਾਂ ਦੇ ਐਸ.ਐਮ.ਐਸ. ਨੌਂਜਵਾਨਾ ਨੂੰ ਗੁਮਰਾਹ ਕਰ ਰਹੇ ਹਨ ਇਸ ਤੇ ਰੋਕ ਲਗਾਉਣੀ ਚਾਹੀਦੀ ਹੈ। ਮੀਟਿੰਗ ਵਿੱਚ ਮੌਜੂਦ ਪ੍ਰਸ਼ੋਤਮ ਸੈਣੀ ਨੇ ਕਿਹਾ ਕਿ ਇਹ ਸਾਡੇ ਸੱਭਿਆਚਾਰ ਦੇ ਬਿਲਕੁਲ ਉਲਟ ਹੈ ਅਸੀ ਵਿਦੇਸ਼ੀ ਤਰੀਕੇ ਅਪਣਾ ਕੇ ਆਪਣੇ ਸੱਭਿਆਚਾਰ ਨੂੰ ਆਪ ਖਰਾਬ ਕਰ ਰਹੇਂ ਹਾਂ ਉਹਨਾ ਕਿਹਾ ਕਿ ਬੱਚੇ ਮਾਂ-ਬਾਪ ਕੋਲੋਂ ਕਿਸੇ ਨਾ ਕਿਸੇ ਤਰੀਕੇ ਪੈਸੇ ਲੇ ਕੇ ਜਿੱਥੇ ਇਹਨਾ ਕੰਪਨੀਆਂ ਦਾ ਢਿੱਠ ਭਰ ਰਹੇ ਹਨ ਉੱਥੇ ਆਪਣਾ ਕੁੱਝ ਬਣਨ ਵਾਲਾ ਸਨਿਹਰੀ ਸਮਾਂ ਵੀ ਬਰਬਾਦ ਕਰ ਰਹੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਰਮਜੀਤ ਸਿੰਘ ਪੰਮਾ, ਪ੍ਰਤਾਪ ਸਿੰਘ,ਜਗਤਾਰ ਸਿੰਘ ਸਰਪੰਚ ਕਲਿਆਣਪੁਰ, ਅਵਤਾਰ ਸਿੰਘ ਖੋਖਰ ਸਾਬਕਾ ਸਰਪੰਚ, ਬੂਟਾ ਸਿੰਘ ਜਹੂਰਾ, ਸੰਜੀਵ ਚੌਲਾਂਗ, ਸੁਖਦੇਵ ਸਿੰਘ ਕੰਗ ਆਦਿ ਹਾਜਰ ਸਨ।

No comments:

Post Top Ad

Your Ad Spot