ਜਿਲਾ ਗੁਰਦਾਸਪੁਰ ਦੇ ਸਮੂਹ ਕਵੀਸ਼ਰ ਜਥਿਆ ਵੱਲੋ ਗੁਰਿੰਦਰਪਾਲ ਸਿੰਘ ਬੈਂਕਾ ਨੂੰ ਪ੍ਰਧਾਨ ਮੰਨਿਆ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 16 July 2015

ਜਿਲਾ ਗੁਰਦਾਸਪੁਰ ਦੇ ਸਮੂਹ ਕਵੀਸ਼ਰ ਜਥਿਆ ਵੱਲੋ ਗੁਰਿੰਦਰਪਾਲ ਸਿੰਘ ਬੈਂਕਾ ਨੂੰ ਪ੍ਰਧਾਨ ਮੰਨਿਆ

ਕਾਦੀਆ 16 ਜੁਲਾਈ (ਗੁਰਪ੍ਰੀਤ ਸਿੰਘ ਗੋਪੀ)- ਅੱਜ ਰਿਆੜਕੀ ਜੋਨ ਦੇ ਸਾਰੇ ਕਵੀਸ਼ਰਾਂ ਦੀ ਮੀਟਿੰਗ ਗੁਰਦੁਆਰਾ ਰਾਜਾ ਰਾਮ ਜੀ ਵਿਖੇ ਹੋਈ। ਜਿਸ ਵਿਚ ਸਾਰੇ ਕਵੀਸ਼ਰ ਨੇ ਰਿਆੜਕੀ ਜੋਨ ਦੇ ਅਹੁਦੇਦਾਰਾ ਦੀ ਚੋਣ ਕੀਤੀ ਅਤੇ ਮਤਾ ਪਾਸ ਕੀਤਾ ਕਿ ਰਿਆੜਕੀ ਜੋਨ ਦੇ ਸਾਰੇ ਕਵੀਸ਼ਰ ਗੁਰੁ ਗੋਬਿੰਦਰ ਸਿੰਘ ਸਭਾ ਕਵਿਸ਼ਰ ਦੇ ਨਾਲ ਜੁੜੇ ਹਨ ਅਤੇ ਸਭਾ ਦੇ ਨਾਲ ਰਲਕੇ ਸਾਰਾ ਕੰਮ ਕਰਨਗੇ। ਜਿਸ ਗੁਰੁ ਗੋਬਿੰਦ ਸਿੰਘ ਕਵੀਸ਼ਰ ਸਭਾ ਦੇ ਮੌਜੂਦਾ ਪ੍ਰਧਾਨ ਗਿਆਨੀ ਗੁਰਿੰਦਰਪਾਲ ਸਿੰਘ ਜੀ ਬੈਕਾ ਜਿਲਾ ਨੂੰ ਗਿਆਨੀ ਬਲਦੇਵ ਸਿੰਘ ਜੀ ਬੈਕਾ ਦੇ ਅਕਾਲ ਚਲਾਣੇ ਤੋ ਬਾਅਦ ਪ੍ਰਧਾਨ ਨਿਯੁਕਤ ਕੀਤਾ ਸੀ। ਅਸੀ ਰਿਆੜਕੀ ਜੋਨ ਦੇ ਸਾਰੇ ਕਵੀਸ਼ਰ ਭਾਈ ਗੁਰਿੰਦਰਪਾਲ ਸਿੰਘ ਬੈਕਾ ਜੀ ਨੂੰ ਗੁਰੁ ਗੋਬਿੰਦ ਸਿੰਘ ਕਵੀਸ਼ਰ ਸਭਾ ਦਾ ਪ੍ਰਧਾਨ ਮੰਨਦੇ ਹਾਂ। ਅੱਜ ਦੀ ਮੀਟਿੰਗ ਵਿਚ ਰਿਆੜਕੀ ਜੋਨ ਦੇ ਅਹੁਦੇਦਾਰ ਦੀ ਸਬ-ਕਮੇਟੀ ਦੀ ਚੋਣ ਇਵੇ ਹੋਈ।ਜਿਸ ਵਿਚ ਰਿਆੜਕੀ ਜੋਨ ਦੇ ਪ੍ਰਧਾਨ ਜਥੇਦਾਰ ਸੁਖਵਿੰਦਰ ਸਿੰਘ ਭਾਮ,ਮੀਤ ਪ੍ਰਧਾਨ ਜਥੇਦਾਰ ਭਗਤ ਸਿੰਘ ਭਿੱਟੇਵੱਡ, ਸੀਨੀਅਰ ਮੀਤ ਪ੍ਰਧਾਨ ਸਤਨਾਮ ਸਿੰਘ ਦਰਦੀ, ਪ੍ਰੈਸ ਸਕੱਤਰ ਭਾਈ ਮਨਜੀਤ ਸਿੰਘ ਭੰਗੂ ਕੋਟ ਟੋਡਰ ਮੱਲ, ਖਜਾਨਚੀ ਪ੍ਰਤਾਪ ਸਿੰਘ ਹੜ੍ਹ ਨੂੰ ਨਿਯੁਕਤ ਕੀਤਾ ਗਿਆ। ਬਾਕੀ ਆਏ ਸਾਰੇ ਕਵੀਸ਼ਰਾ ਜਿੰਨਾ ਵਿਚ ਭਾਈ ਤਰਸੇਮ ਸਿੰਘ ਕਾਹਲਵਾ, ਨਿਰਮਲ ਸਿੰਘ ਖਾਰਾ, ਅਜੀਤ ਸਿੰਘ ਰਜਾਦਾ, ਸ਼ਮਸ਼ੇਰ ਸਿੰਘ ਠੀਕਰੀਵਾਲ, ਵੀਰ ਸਿੰਘ ਖੁੱਡੀਚੀ, ਸੁਖਜਿੰਦਰ ਸਿੰਘ ਨਿਹੰਗ, ਬਲਵਿੰਦਰ ਸਿੰਘ ਭਾਮੜੀ, ਸੁਖਦੇਵ ਸਿੰਘ ਭਰਥ, ਹਰਬੰਸ ਸਿੰਘ ਯੂ.ਕੇ, ਉਕਾਂਰ ਸਿੰਘ ਹਰਚੋਵਾਲ, ਤਰਸੇਮ ਸਿੰਘ ਕੋਟ ਧੰਦਲ, ਰਜਵੰਤ ਸਿੰਘ ਕਾਦੀਆ, ਸੁਖਵਿੰਦਰ ਸਿੰਘ ਭਾਮੜੀ ਸ਼ਾਮਿਲ ਹੋਏ। ਪਹੁੰਚੇ ਹੋਏ ਜਥਿਆ ਦਾ ਧੰਨਵਾਦ ਭਾਈ ਭਗਤ ਸਿੰਘ ਭਿੱਟੇਵੱਡ ਅਤੇ ਮਨਜੀਤ ਸਿੰਘ ਕੋਟ ਟੋਡਰ ਮੱਲ ਨੇ ਕੀਤਾ। ਭਾਈ ਜੋਗਾ ਸਿੰਘ ਭਾਗੋਵਾਲ, ਗੁਰਨਾਮ ਸਿੰਘ ਕਾਨੋਰ, ਜੋਗਿੰਦਰ ਸਿੰਘ ਕਾਲ ਗੁਰਾਇਆ, ਕਾਬਲ ਸਿੰਘ ਸੋਹੀ, ਕੁਲਵਿੰਦਰ ਸਿੰਘ ਭਿੰਡਰ ਹਾਜ਼ਰ ਹੋਏ।

No comments:

Post Top Ad

Your Ad Spot