ਦੁਸਾਂਝ ਕਲਾਂ ਦੇ ਸਰਪੰਚ ਬਲਵੀਰ ਸਿੰਘ ਵਲੋਂ ਪੈਨਸ਼ਨ ਵੰਡਣ ਵਿੱਚ ਘਪਲਾ ਕਰਨ ਦੇ ਦੋਸ਼ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 15 July 2015

ਦੁਸਾਂਝ ਕਲਾਂ ਦੇ ਸਰਪੰਚ ਬਲਵੀਰ ਸਿੰਘ ਵਲੋਂ ਪੈਨਸ਼ਨ ਵੰਡਣ ਵਿੱਚ ਘਪਲਾ ਕਰਨ ਦੇ ਦੋਸ਼

ਬਜੁਰਗ ਆਪਣੀ ਬੁਢਾਪਾ ਪੈਨਸ਼ਨ ਨਾਂ ਮਿਲਣ ਕਾਰਨ ਨਿਰਾਸ਼ ਲਾਭਪਾਤਰੀ
ਦੁਸਾਂਝ ਕਲਾਂ 15 ਜੁਲਾਈ (ਸੁਰਿੰਦਰ ਪਾਲ ਕੁੱਕੂ)- ਪਿੰਡ ਦੁਸਾਂਝ ਕਲਾਂ ਵਿਖੇ ਪੰਜਾਬ ਸਰਕਾਰ ਵਲੋਂ ਜੁਲਾਈ, ਅਗਸਤ, ਸਤੰਬਰ 2014 ਦੀ ਬੁਢਾਪਾ ਪੈਨਸ਼ਨ ਲਾਭਪਾਤਰੀਆ ਨੂੰ ਵੰਡਣ ਵਾਸਤੇ ਭੇਜੀ ਗਈ ਸੀ। ਜਿਸ ਵਿੱਚ ਪਿੰਡ ਦੇ ਸਰਪੰਚ ਨੇ ਆਪਣੇ ਕੁੱਝ ਮੈਂਬਰਾਂ ਨਾਲ ਮਿਲ ਕੇ ਬੁਢਾਪਾ ਪੈਨਸ਼ਨ ਲਾਭਪਾਤਰੀ ਜੋ ਕਿ ਅਨਪੜ੍ਹ ਬਜੁਰਗਾਂ ਤੋਂ ਤਿੰਨ ਮਹੀਨੇ ਦੀ ਪੈਨਸ਼ਨ ਦੇਣੀ ਸੀ ਜੋ ਕਿ 750 ਬਣਦੀ ਸੀ ਪਰ ਸਰਪੰਚ ਵਲੋਂ ਅੰਗੂਠੇ ਅਤੇ ਸਾਈਨ ਕਰਵਾ ਲਏ ਪਰ ਬਜੁਰਗਾਂ ਨੂੰ ਦੋ ਮਹੀਨੇ ਦੀ ਪੈਨਸ਼ਨ ਰਕਮ 500 ਰੁਪਇਆ ਦਿੱਤੀ ਗਈ। ਜਦੋਂ ਬਜੁਰਗ ਜੋਗਿੰਦਰ ਸਿੰਘ ਨੇ ਦੱਸਿਆ ਕਿ ਮੈਂ ਜਦੋਂ ਸਰਪੰਚ ਨੂੰ ਪੁੱਛਿਆ ਤਿੰਨ ਮਹੀਨੇ ਦੀ 750 ਰੁਪਏ ਪੈਨਸ਼ਨ ਬਣਦੀ ਹੈ। ਉਸਨੇ ਸਰਪੰਚ ਨੂੰ ਪੁੱਛਿਆ ਤਾਂ ਉਹਨਾਂ ਨੇ ਕੋਈ ਢੁੱਕਵਾਂ ਜਵਾਬ ਨਹੀਂ ਦਿੱਤਾ। ਜਦੋਂ ਪਿੰਡ ਦੇ ਕੁੱਝ ਲੋਕਾਂ ਨੇ ਇਕੱਠੇ ਹੋ ਕੇ ਸੌ ਦੇ ਕਰੀਬ ਬੁਢਾਪਾ ਪੈਨਸ਼ਨ ਲਾਭਪਾਤਰੀਆ ਨੇ ਦਰਖਾਸਤ ਬੀ.ਡੀ.ਪੀ.ਓ ਫਿਲੌਰ ਨੂੰ ਦਿ'ਤੀ ਸੀ ਤੇ ਪੁੱਛਿਆ ਕਿ ਦੁਸਾਂਝ ਕਲਾਂ ਦੀ ਪੰਚਾਇਤ ਵਲੋਂ ਸਾਨੂੰ ਦੋ ਮਹੀਨੇ ਦੀ ਪੈਨਸ਼ਨ ਦਿੱਤੀ ਹੈ। ਜਦੋਂ ਬੀ.ਡੀ.ਪੀ.ਓ ਨੇ  ਦੱਸਿਆ ਕਿ ਸਾਡੇ ਵਲੋਂ ਕਾਗਜਾਂ ਵਿੱਚ ਪੈਨਸ਼ਨ ਪੂਰੀ ਵੰਡੀ ਗਈ ਹੈ। ਜਦੋਂ ਇਸ ਸੰਬੰਧੀ ਪਿੰਡ ਦੇ ਮੋਹਤਵਾਰ ਮੈਂਬਰਾਂ ਨੇ ਆਰ.ਟੀ.ਆਈ ਤਹਿਤ ਬੀ.ਡੀ.ਪੀ.ਓ ਤੋਂ ਲਿਸਟ ਮੰਗੀ ਗਈ। ਜਦੋਂ ਲਿਸਟ ਮੈਂਬਰਾਂ ਨੂੰ ਮਿਲ ਗਈ ਤਾਂ ਉਸ ਵਿੱਚ ਬੁਢਾਪਾ ਪੈਨਸ਼ਨ ਵੰਡਣ ਵਿੱਚ ਵੱਡੇ ਘਪਲੇ ਦੀ ਸਚਾਈ ਖੁੱਲ ਕੇ ਸਾਹਮਣੇ ਆਈ ਤਾਂ ਸਭ ਹੈਰਾਨ ਰਹਿ ਗਏ।ਜਿਸ ਵਿੱਚ ਕੁੱਝ ਮੈਂਬਰਾਂ ਚੋਂ ਵਿਦੇਸ਼ ਗਏ ਹਨ। ਇਸ ਲਿਸਟ ਵਿੱਚ ਸੁਖਜੀਤ ਸਿੰਘ ਪੁੱਤਰ ਸਵਰਨ ਸਿੰਘ ਜੋ ਕਿ  ਪਿਛਲੇ ਦੋ ਸਾਲ ਤੋਂ ਵਿਦੇਸ਼ ਗਿਆ ਹੋਇਆ ਹੈ ਪੈਨਸ਼ਨ ਲਿਸਟ ਵਿੱਚ ਲੜੀ ਨੰਬਰ 452 ਵਿੱਚ ਉਸਦੇ ਨਾਮ ਅੱਗੇ ਮੌਤ ਲਿਖਿਆ ਹੋਇਆ ਹੈ ਜੋ ਕਿ ਹੈਰਾਨ ਕਰਨ ਵਾਲੀ ਗੱਲ ਹੈ। ਪੈਨਸ਼ਨ ਖਾਣ ਦੇ ਮਾਰੇ ਜਿਊਂਦੇ ਆਦਮੀ ਨੂੰ ਮਰਿਆ ਲਿਖ ਦਿੱਤਾ ਗਿਆ ਹੈ। ਬਜੁਰਗਾਂ ਕੋਲੋਂ ਤਿੰਨੁਤਿੰਨ ਮਹੀਨੇ ਦੀ ਪੈਨਸ਼ਨ ਜੋ ਕਿ 750 ਦੀ ਰਕਮ ਤੇ ਅੰਗੂਠੇੇ ਲਗਾਏ ਗਏ ਸਨ।ਜਦੋਂ ਇਸ ਸੰਬੰਧੀ ਪਿੰਡ ਦੇ ਸਰਪੰਚ ਬਲਵੀਰ ਸਿੰਘ ਨੁੰ ਪੁੱਛਿਆ ਤਾਂ ਉਹਨਾਂ ਨੇ ਮੰਨਿਆ ਕਿ ਮੈਂ ਤਹਾਨੂੰ ਕੁੱਝ ਦਿਨਾਂ ਤੱਕ ਪੈਨਸ਼ਨ ਵੰਡ ਦੇਵਾਂਗਾ। ਸਰਪੰਚ ਨੇ ਦੱਸਿਆ ਕਿ ਮੈਂ 40,000 ਰੁਪਇਆ ਸੁੱਖ ਰਾਮ ਪੰਚ ਅਤੇ ਮੰਗਤ ਰਾਮ ਪੰਚ ਨੂੰ ਦੇ ਦਿੱਤਾ ਹੈ। ਜਦੋਂ ਇਹਨਾਂ ਦੋਨਾਂ ਪੰਚਾਂ ਨੂੰ ਪੁੱਛਿਆ ਗਿਆ ਤਾਂ ਉਹਨਾਂ ਦੱਸਿਆ ਕਿ ਸਰਪੰਚ ਨੇ ਸਾਨੂੰ ਜੋ ਰਕਮ ਦਿੱਤੀ ਸੀ ਅਸੀਂ ਆਪਣੁੇਆਪਣੇ ਵਾਰਡਾਂ ਵਿੱਚ ਪੈਨਸ਼ਨਰਾਂ ਨੂੰ ਪੈਨਸ਼ਨਾਂ ਵੰਡ ਦਿ'ਤੀਆਂ। ਜਿਨ੍ਹਾ ਬਜੁਰਗਾਂ ਨੂੰ ਅਜੇ ਤੱਕ ਪੈਨਸ਼ਨ ਨਹੀਂ ਮਿਲੀ ਉਹਨਾਂ ਬਜੁਰਗਾਂ ਨੇ ਅੱਜ ਹੈਂਡੀਕੈਪਡ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਸੱਤਨਾਮ ਚੰਦੜ੍ਹ ਅਤੇ ਅਜੀਤ ਰਾਮ ਪੰਚ ਦੀ ਯੋਗ ਅਗਵਾਈ ਹੇਠ ਪ੍ਰੈਸ ਨੂੰ ਜਾਣਕਾਰੀ ਦਿੱਤੀ ਕਿ ਕਰੀਬ ਇੱਕ ਮਹੀਨੇ ਦੀ ਰਕਮ 1 ਲੱਖ 32 ਹਜਾਰ ਰੁਪਏ ਬਣਦੀ ਹੈ। ਜਿਸ ਵਿੱਚੋ ਸਰਪੰਚ ਵਲੋਂ ਕਰੀਬ 40 ਹਜਾਰ ਰੁਪਏ ਹੀ ਦਿੱਤੇ ਹਨ। ਜੋ ਕਿ ਸਰਕਾਰ ਵਲੋਂ ਨਿਯੁਕਤ ਕੀਤੀ ਗਈ ਪੈਨਸ਼ਨ ਵੰਡ ਕਮੇਟੀ ਦੇ ਮੈਂਬਰ ਹੀ ਪੈਨਸ਼ਨ ਵੰਡ ਸਕਦੇ ਹਨ ਪਰ ਦੁਸਾਂਝ ਕਲਾਂ ਦੀ ਗ੍ਰਾਮ ਪੰਚਾਇਤ ਵਲੋਂ ਪੰਜਾਬ ਸਰਕਾਰ ਦੀਆ ਹਦਾਇਤਾਂ ਦੀ ਪ੍ਰਵਾਹ ਨਾ ਕਰਦੇ ਹੋਏ ਸਰਪੰਚ ਵਲੋਂ ਆਪਣੇ ਚਹੇਤੇ ਜਿਹਨਾਂ ਵਿੱਚ ਪਾਲਾ, ਸਾਬਕਾ ਪੰਚ ਖੁਸ਼ੀ ਰਾਮ, ਜੀਤਾ ਸਿੰਘ, ਸੋਢੀ ਸਿੰਘ ਅਤੇ ਕੁੱਝ ਹੋਰ ਮੈਂਬਰ ਨਾਲ ਲੈ ਕੇ ਪੈਨਸ਼ਨਾਂ ਵੰਡੀਆ ਜਾਂਦੀਆ ਹਨ। ਜਦਕਿ ਬਜੁਰਗਾਂ ਦੀਆਂ ਬੁਢਾਪਾ ਪੈਨਸ਼ਨਾਂ ਸਰਪੰਚ ਬਲਵੀਰ ਸਿੰਘ ਵੱਲ ਰਹਿੰਦੀਆਂ ਹਨ। ਜਦੋਂ ਬਜੁਰਗ ਸਰਪੰਚ ਬਲਵੀਰ ਸਿੰਘ ਨੂੰ ਪੁੱਛਦੇ ਹਨ ਤਾਂ ਸਰਪੰਚ ਕਹਿੰਦਾ ਹੈ ਜਿੱਥੇ ਤੁਸੀਂ ਜਾਣਾ ਜਾਓ ਮੇਰੇ ਕੋਲ ਪੈਨਸ਼ਨਾ ਨਹੀਂ ਹਨ। ਬਜੁਰਗਾਂ ਨੇ ਦੱਸਿਆ ਕਿ ਅਸੀਂ ਕਈ ਦਿਨਾਂ ਤੋਂ ਖੱਜਲੁਖੁਆਰ ਹੋ ਰਹੇ ਹਾਂ। ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਰਪੰਚ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਗੁਰਮੇਜ ਕੌਰ, ਕੇਵਲ ਸਿੰਘ, ਮਾਇਆਵਤੀ, ਬਖਸ਼ੀਸ਼ ਕੌਰ, ਮਨਜੀਤ ਕੌਰ, ਗੁਰਮੀਤ ਕੌਰ, ਜਗੀਰੋ, ਬਚਨੀ, ਸਿਮਰੋ, ਸ਼ਿੰਨੋ, ਦਰਸ਼ਨ ਕੌਰ, ਪ੍ਰਕਾਸ਼ ਕੌਰ, ਪ੍ਰੀਤੋ, ਰਜਨੀ, ਮਹਿੰਦਰ ਕੌਰ, ਸੁਰਜੀਤ ਕੌਰ, ਮਨਜੀਤ ਕੌਰ, ਪਿਆਰਾ ਰਾਮ, ਸਵਰਨਾ ਰਾਮ, ਮੋਹਣ ਲਾਲ ਅਤੇ ਹੋਰ ਮੈਂਬਰ ਆਦਿ ਹਾਜਰ ਸਨ।

No comments:

Post Top Ad

Your Ad Spot