ਪਾਰਟੀ ਦੇ ਕਿਸੇ ਵੀ ਵਰਕਰ ਜਾਂ ਆਗੂ ਨੂੰ ਬੰਨ ਕੇ ਨਹੀਂ ਰੱਖਿਆ ਜਾ ਸਕਦਾ-ਤੇਹਿੰਗ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 23 July 2015

ਪਾਰਟੀ ਦੇ ਕਿਸੇ ਵੀ ਵਰਕਰ ਜਾਂ ਆਗੂ ਨੂੰ ਬੰਨ ਕੇ ਨਹੀਂ ਰੱਖਿਆ ਜਾ ਸਕਦਾ-ਤੇਹਿੰਗ

ਪ੍ਰੈਸ ਕਾਨਫਰੰਸ ਦੌਰਾਨ ਜ਼ਿਲਾ ਪ੍ਰਧਾਨ ਬਲਬੀਰ ਸਿੰਘ ਤੇਹਿੰਗ, ਸੂਬਾ ਖ਼ਜ਼ਾਨਚੀ ਬਾਬੂ ਸੰਦਰ ਲਾਲ, ਕੋਆਰਡੀਨੇਟਰ ਰਾਜ ਕੁਮਾਰ ਹੰਸ ਅਤੇ ਹੋਰ
ਗੁਰਾਇਆ 23 ਜੁਲਾਈ (ਕੌਸ਼ਲ)- ਬਹੁਜਨ ਸਮਾਜ ਪਾਰਟੀ ਵਲੋਂ ਅਯੋਜਿਤ ਇੱਕ ਪ੍ਰੈਸ ਕਾਨਫਰੰਸ ਦੌਰਾਨ ਜ਼ਿਲਾ ਜਲੰਧਰ ਦੇ ਪ੍ਰਧਾਨ ਨੇ ਕਿਹਾ ਕਿ ਪਾਰਟੀ ਦੇ ਕਿਸੇ ਵੀ ਵਰਕਰ ਜਾਂ ਆਗੂ ਨੂੰ ਬੰਨ ਕੇ ਨਹੀਂ ਰੱਖਿਆ ਜਾ ਸਕਦਾ। ਜ਼ਿਲਾ ਪ੍ਰਧਾਨ ਬਲਬੀਰ ਸਿੰਘ ਤੇਹਿੰਗ ਨੇ ਪੱਤਰਕਾਰਾਂ ਦੇ ਉਸ ਸਵਾਲ ਦਾ ਜਵਾਬ ਦਿੰਦਿਆ ਉਕਤ ਸ਼ਬਦ ਕਹੇ ਜਦੋਂ ਉਨਾਂ ਨੂੰ ਇਹ ਪੁਛਿਆ ਗਿਆ ਕਿ ਬਸਪਾ ਦੇ ਉਮੀਦਵਾਰ ਅਤੇ ਪਾਰਟੀ ਦੇ ਜਨਰਲ ਸਕੱਤਰ ਬਲਦੇਵ ਸਿੰਘ ਖਹਿਰਾ ਦੀ ਦੂਜੀਆਂ ਪਾਰਟੀਆਂ ਵਿੱਚ ਜਾਣ ਦੀ ਕਈ ਵਾਰ ਚਰਚਾ ਸਾਹਮਣੇ ਆ ਚੁੱਕੀ ਹੈ ਤਾਂ ਉਨਾਂ ਆਖਿਆ ਕਿ ਉਹ ਪਾਰਟੀ ਦਾ ਆਗੂ ਹੈ ਅਤੇ ਫਿਰ ਵੀ ਜੇ ਕੋਈ ਆਗੂ ਜਾਂ ਵਰਕਰ ਪਾਰਟੀ ਵਿੱਚੋਂ ਜਾਣਾ ਚਾਹੇ ਤਾਂ ਕਿਸੇ ਨੂੰ ਬੰਨ ਕੇ ਨਹੀਂ ਰੱਖਿਆ ਜਾ ਸਕਦਾ। ਇੱਕ ਪਾਸੇ ਬਸਪਾ ਵਲੋਂ ਹਲਕਾ ਫਿਲੌਰ ਵਿਧਾਨ ਸਭਾ ਤੋਂ ਬਲਦੇਵ ਸਿੰਘ ਖਹਿਰਾ ਨੂੰ ਉਮੀਦਵਾਰ ਐਲਾਨਿਆਂ ਜਾ ਚੁੱਕਾ ਹੈ, ਜਿਸ ਦੀ ਪੁਸ਼ਟੀ ਬਸਪਾ ਦੇ ਸੂਬਾ ਖ਼ਜ਼ਾਨਚੀ ਨੇ ਅੱਜ ਇਥੇ ਕੀਤੀ। ਅਜਿਹੇ ਹਲਾਤ ਬੰਨ ਕੇ ਰੱਖਣ ਵਾਲਾ ਬਿਆਨ ਨਵੇਂ ਸਵਾਲ ਖੜੇ ਕਰ ਗਿਆ ਹੈ।
ਬਸਪਾ ਵਲੋਂ ਇਹ ਪ੍ਰੈਸ ਕਾਨਫਰੰਸ 25 ਜੁਲਾਈ ਦੇ ਗੁਰਾਇਆ ਵਿੱਚ ਦਿੱਤੇ ਜਾਣ ਵਾਲੇ ਧਰਨੇ ਦੀ ਤਿਆਰੀ ਵਜੋਂ ਕੀਤੀ ਗਈ ਸੀ, ਇਸ ਵਿੱਚ ਧਰਨੇ ਦਾ ਮਕਸਦ ਸਪਸ਼ਟ ਕਰਦਿਆਂ ਉਨਾਂ ਅੱਗੇ ਕਿਹਾ ਕਿ ਨਸ਼ੇ, ਸਕਾਲਰਸ਼ਿੱਪ ਸਕੀਮ, ਭੂਮੀ ਹਥਿਆਉਣ, ਬੇਰੁਜ਼ਗਾਰੀ, ਮਹਿੰਗਾਈ, ਭ੍ਰਿਸ਼ਟਾਚਾਰ, ਰੇਤ ਮਾਫ਼ੀਏ ਆਦਿ ਦੇ ਖ਼ਿਲਾਫ ਇਹ ਐਕਸ਼ਨ ਕੀਤਾ ਜਾ ਰਿਹਾ ਹੈ। ਤੇਹਿੰਗ ਨੇ ਅੱਗੇ ਕਿਹਾ ਕਿ ਇਸ ਮੌਕੇ ਪਾਰਟੀ ਦੇ ਵੱਡੇ ਆਗੂ ਸੰਬੋਧਨ ਕਰਨ ਲਈ ਉਚੇਚੇ ਤੌਰ 'ਤੇ ਪੁੱਜ ਰਹੇ ਹਨ। ਉਨਾਂ ਕਿਹਾ ਕਿ ਦਾਣਾ ਮੰਡੀ ਵਿੱਚ ਇਕੱਠ ਕਰਨ ਉਪਰੰਤ ਸ਼ਹਿਰ ਵਿੱਚ ਮਾਰਚ ਕਰਕੇ ਕੇਂਦਰ ਅਤੇ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ ਜਾਵੇਗਾ। ਪੱਤਰਕਾਰਾਂ ਨੇ ਜ਼ਿਲਾ ਪ੍ਰਧਾਨ ਵਲੋਂ ਹਾਲੇ ਕੱਲ ਹੀ ਜਾਰੀ ਕੀਤੇ ਗਏ ਇੱਕ ਬਿਆਨ ਵੱਲ ਧਿਆਨ ਦਵਾਇਆ, ਜਿਸ ਵਿੱਚ ਕਿਹਾ ਗਿਆ ਸੀ ਕਿ ਪਾਰਟੀ ਵਿੱਚ ਭ੍ਰਿਸ਼ਟ ਆਗੂਆਂ ਲਈ ਕੋਈ ਥਾਂ ਨਹੀਂ ਹੈ ਤਾਂ ਜਦੋਂ ਇਨਾਂ ਨਾਵਾਂ ਬਾਰੇ ਜਾਣਕਾਰੀ ਲੈਣੀ ਚਾਹੀ ਤਾਂ ਜ਼ਿਲਾ ਪ੍ਰਧਾਨ ਅਤੇ ਨਾਲ ਬੈਠੇ ਪਾਰਟੀ ਦੇ ਸੂਬਾ ਖ਼ਜ਼ਾਨਚੀ ਬਾਬੂ ਸੰਦਰ ਲਾਲ ਨੇ ਜਵਾਬ ਇਹ ਕਹਿ ਕੇ ਟਾਲ ਦਿੱਤਾ ਕਿ ਇਹ ਬਿਆਨ ਰਾਹੀ ਕਿਸੇ 'ਤੇ ਦੋਸ਼ ਲਗਾਉਣ ਵਾਲੀ ਕੋਈ ਗੱਲ ਨਹੀਂ ਸੀ ਸਗੋਂ ਆਮ ਹਲਾਤ ਵਿੱਚ ਸਾਰੀਆਂ ਹੀ ਪਾਰਟੀਆਂ ਲਈ ਹੀ ਦਿੱਤਾ ਗਿਆ ਬਿਆਨ ਸੀ। ਫਿਰ ਵੀ ਅੱਜ ਉਨਾਂ ਦੁਹਰਾਇਆ ਕਿ ਭ੍ਰਿਸ਼ਟ ਆਗੂਆਂ ਲਈ ਪਾਰਟੀ ਵਿੱਚ ਕੋਈ ਜਗਾਂ ਨਹੀਂ ਹੈ ਅਤੇ ਉਨਾਂ ਨੇ ਅਜਿਹੇ ਨਾਂ ਦੱਸਣ ਤੋਂ ਇਨਕਾਰ ਕਰ ਦਿੱਤਾ। ਜਦੋਂ ਉਨਾਂ ਨੂੰ ਕੁੱਝ ਗੈਰ ਸਰਗਰਮ ਆਗੂਆਂ ਬਾਰੇ ਪੁਛਿਆ ਗਿਆ ਤਾਂ ਤੇਹਿੰਗ ਨੇ ਕਿਹਾ ਕਿ ਗੁਰਾਇਆ ਦਾ ਧਰਨਾ ਪ੍ਰਦਰਸ਼ਨ ਪਾਰਟੀ ਦਾ ਪ੍ਰੋਗਰਾਮ ਹੈ ਅਤੇ ਇਸ ਵਿੱਚ ਜਿਹੜਾ ਆਗੂ ਜਾਂ ਵਰਕਰ ਸ਼ਾਮਲ ਨਹੀਂ ਹੋਵੇਗਾ ਤਾਂ ਉਸ ਦੀ ਰਿਪੋਰਟ ਉਪਰਲੀ ਕਮੇਟੀ ਨੂੰ ਭੇਜ ਦਿੱਤੀ ਜਾਵੇਗੀ। ਉਨਾਂ ਦਾਅਵਾ ਕੀਤਾ ਕਿ ਇਸ ਐਕਸ਼ਨ ਵਿੱਚ ਜ਼ਿਲੇ ਵਿੱਚੋਂ ਪੰਜ ਤੋਂ ਸੱਤ ਹਜ਼ਾਰ ਵਿਅਕਤੀਆਂ ਦਾ ਇਕੱਠ ਹੋਵੇਗਾ। ਇਸ ਇਕੱਠ ਨੂੰ ਵਿਧਾਨ ਸਭਾ ਚੋਣਾਂ ਅਤੇ ਪਾਰਟੀ ਦੀ ਇਸ ਧੜੇਬੰਦੀ ਨਾਲ ਜੋੜਕੇ ਸ਼ਕਤੀ ਪ੍ਰਦਰਸ਼ਨ ਵਜੋਂ ਵੀ ਦੇਖਿਆ ਜਾ ਰਿਹਾ ਹੈ। ਇਸ ਪ੍ਰੈਸ ਕਾਨਫਰੰਸ ਮੌਕੇ ਮੰਡਲ ਕੋਆਰਡੀਨੇਟਰ ਰਾਜ ਕੁਮਾਰ ਹੰਸ, ਹਲਕਾ ਫਿਲੌਰ ਪ੍ਰਧਾਨ ਵਿਨੋਦ ਕੁਮਾਰ ਨੀਟਾ, ਰਵੀ ਅੱਪਰਾ, ਹਰਜਿੰਦਰ ਕੁਮਾਰ ਸੂਰਜਾ, ਸੁਰਜੀਤ ਮਾਹਲ, ਜਸਬੀਰ ਕੁਮਾਰ, ਜਸਬੀਰ ਕੁਮਾਰ ਇੰਦਣਾ, ਪੰਡਿਤ ਮਨੋਜ ਕੁਮਾਰ, ਬਲਿਹਾਰ ਮੁਠੱਡਾ ਆਦਿ ਹਾਜ਼ਰ ਸਨ।

No comments:

Post Top Ad

Your Ad Spot