ਪੰਜਾਬ ਪੁਲਿਸ ਇਸ ਤਰਾਂ ਦੀ ਵੀ ਹੁੰਦੀ ਹੈ! - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 23 July 2015

ਪੰਜਾਬ ਪੁਲਿਸ ਇਸ ਤਰਾਂ ਦੀ ਵੀ ਹੁੰਦੀ ਹੈ!

ਜਲੰਧਰ 23 ਜੁਲਾਈ (ਬਿਊਰੋ)- ਪੰਜਾਬ ਪੁਲਿਸ ਬਾਰੇ ਆਮ ਲੋਕਾਂ ਵਿੱਚ ਵਿਚਾਰ ਹੈ ਕਿ ਇਹ ਬਹੁਤ ਹੀ ਨਿਰਦਈ ਹੁੰਦੀ ਹੈ ਜਾਂ ਇਸਦਾ ਰਵੱਈਆ ਅਤੇ ਬੋਲਬਾਣੀ ਠੀਕ ਨਹੀਂ ਹੁੰਦੀ ਪਰ ਇਸਦੇ ਉਲਟ ਜਲੰਧਰ ਦੇ ਪੀ.ਏ.ਪੀ. ਚੌਕ ਵਿਖੇ ਤਾਇਨਾਤ ਐਸ.ਆਈ. ਰਣਧੀਰ ਸਿੰਘ ਅਤੇ ਉਨਾਂ ਦੀ ਟੀਮ ਵਿੱਚ ਸ਼ਾਮਲ ਹੌਲਦਾਰ ਪਰਮਜੀਤ ਸਿੰਘ, ਹੌਲਦਾਰ ਗੁਰਦੀਪ ਸਿੰਘ, ਹੌਲਦਾਰ ਗਰਦਾਵਰ ਸਿੰਘ ਅਤੇ ਸੰਜੇ ਕੁਮਾਰ ਨੇ ਉਹ ਕਰ ਵਿਖਾਇਆ ਜੋ ਕਿ ਬਹੁਤ ਹੀ ਕਾਬਲੇ-ਤਾਰੀਫ ਹੈ। ਹੋਇਆ ਇੰਝ ਕਿ ਫਗਵਾੜਾ ਤੋਂ ਜਲੰਧਰ ਇੱਕ ਕਾਰ ਆ ਰਹੀ ਸੀ ਕਿ ਉਸਦਾ ਅਚਾਨਕ ਪੀ.ਏ.ਪੀ. ਚੌਕ ਵਿੱਚ ਬ੍ਰੇਕ ਫੇਲ ਹੋ ਗਿਆ। ਇਸੇ ਤਰਾਂ ਉਸੇ ਚੌਕ ਵਿੱਚ ਇੱਕ ਲੜਕਾ ਅਤੇ ਉਸਦਾ ਬਾਪ ਇੱਕ ਬੱਸ ਵਿੱਚੋਂ ਉੱਤਰ ਕੇ ਅੰਮ੍ਰਿਤਸਰ ਜਾਣ ਲਈ ਦੂਸਰੀ ਬੱਸ ਫੜਨ ਲਈ ਸੜਕ ਪਾਰ ਲੱਗੇ। ਜਿਵੇਂ ਹੀ ਉਹ ਸੜਕ ਪਾਰ ਕਰਨ ਲੱਗੇ ਤਾਂ ਕਾਰ ਦਾ ਉਹਨਾਂ ਨਾਲ ਐਕਸੀਡੈਂਟ ਹੋ ਗਿਆ, ਜਿਸ ਨਾਲ ਉਨਾਂ ਦੇ ਕਾਫੀ ਸੱਟਾਂ ਵਗੈਰਾ ਲੱਗੀਆਂ। ਉੱਥੇ ਤੈਨਾਤ ਉਕਤ ਪੁਲਿਸ ਵਾਲਿਆਂ ਨੇ ਬਹੁਤ ਜਲਦੀ ਹੀ ਉਨਾਂ ਨੂੰ ਲਾਗੇ ਰਾਮਾ ਮੰਡੀ ਵਿਖੇ ਜੌਹਲ ਹਸਪਤਾਲ ਦਾਖਲ ਕਰਵਾਇਆ ਅਤੇ ਉਨਾਂ ਦਾ ਸਾਮਾਨ ਵੀ ਚੰਗੇ ਢੰਗ ਨਾਲ ਸੰਭਾਲਿਆ। ਦੋ-ਤਿੰਨ ਘੰਟੇ ਬਾਅਦ ਜਿਨਾਂ ਦੇ ਸੱਟਾਂ ਲੱਗੀਆਂ ਸਨ, ਉਹ ਉਸੇ ਜਗਾ ਤੇ ਆਏ ਤੇ ਆਪਣੇ ਸਾਮਾਨ ਦੀ ਮੰਗ ਕੀਤੀ। ਜਿਸ ਤੇ ਐਸ.ਆਈ. ਰਣਧੀਰ ਸਿੰਘ ਅਤੇ ਉਨਾਂ ਦੀ ਟੀਮ ਨੇ ਸਾਰਾ ਸਾਮਾਨ ਉਨਾਂ ਨੂੰ ਫੜਾ ਦਿੱਤਾ। ਆਪਣਾ ਸਾਮਾਨ ਲੈਣ ਤੋਂ ਬਾਅਦ ਉਨਾਂ ਕਿਹਾ ਕਿ ਇਸ ਸਾਮਾਨ ਦੇ ਨਾਲ ਇੱਕ ਲਿਫਾਫਾ ਵੀ ਸੀ ਤਾਂ ਐਸ.ਆਈ. ਰਣਧੀਰ ਸਿੰਘ ਨੇ ਉਨਾਂ ਨੂੰ ਕਿਹਾ ਕਿ ਉਸ ਲਿਫਾਫੇ ਵਿੱਚ ਕੀ ਸੀ ਤਾਂ ਉਨਾਂ ਕਿਹਾ ਕਿ ਉਸ ਲਿਫਾਫੇ ਵਿੱਚ 4 ਲੱਖ ਰੁਪਏ ਸਨ। ਐਸ.ਆਈ. ਰਣਧੀਰ ਸਿੰਘ ਅਤੇ ਉਨਾਂ ਦੀ ਟੀਮ ਨੇ ਉਹ ਲਿਫਾਫਾ ਵੀ ਉਨਾਂ ਦੇ ਹਵਾਲੇ ਕੀਤਾ ਅਤੇ ਕਿਹਾ ਕਿ ਇਸਨੂੰ ਚੈੱਕ ਕਰ ਲਵੋ। ਜਦੋਂ ਉਨਾਂ ਚੈੱਕ ਕੀਤਾ ਤਾਂ ਪੂਰੇ ਦੇ ਪੂਰੇ 4 ਲੱਖ ਰੁਪਏ ਉਨਾਂ ਨੂੰ ਉਸ ਲਿਫਾਫੇ ਵਿੱਚੋਂ ਮਿਲੇ। ਉਨਾਂ ਨੇ ਐਸ.ਆਈ. ਰਣਧੀਰ ਸਿੰਘ, ਹੌਲਦਾਰ ਪਰਮਜੀਤ ਸਿੰਘ, ਹੌਲਦਾਰ ਗੁਰਦੀਪ ਸਿੰਘ, ਹੌਲਦਾਰ ਗਰਦਾਵਰ ਸਿੰਘ ਅਤੇ ਸੰਜੇ ਕੁਮਾਰ ਦਾ ਬਹੁਤ ਧੰਨਵਾਦ ਕੀਤਾ ਅਤੇ ਨਾਲ ਹੀ ਕਿਹਾ ਕਿ ਜੇਕਰ ਇਸ ਤਰਾਂ ਦੇ ਇਮਾਨਦਾਰ ਪੁਲਿਸ ਵਾਲੇ ਹੋਰ ਵੀ ਹੋਣ ਤਾਂ ਸਾਡਾ ਦੇਸ਼ ਹੋਰ ਵੀ ਬਹੁਤ ਸਾਰੀ ਤਰੱਕੀ ਕਰ ਸਕਦਾ ਹੈ ਅਤੇ ਭ੍ਰਿਸ਼ਟ ਲੋਕਾਂ ਤੋਂ ਨਿਜਾਤ ਮਿਲ ਸਕਦੀ ਹੈ। ਇਸ ਘਟਨਾ ਦੀ ਸਾਰੇ ਪਾਸੇ ਬਹੁਤ ਪ੍ਰਸ਼ੰਸਾ ਹੋ ਰਹੀ ਹੈ।

No comments:

Post Top Ad

Your Ad Spot