ਹਿੰਦੋਸਤਾਨ ਦਾ ਪਹਿਲਾ ਐਮ.ਐਫ 2635 ਮੈਸੀ ਫਰਗੂਸਨ ਟਰੈਕਟਰ ਜਲੰਧਰ ਵਿੱਚ ਲਾਂਚ ਹੋਇਆ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 21 July 2015

ਹਿੰਦੋਸਤਾਨ ਦਾ ਪਹਿਲਾ ਐਮ.ਐਫ 2635 ਮੈਸੀ ਫਰਗੂਸਨ ਟਰੈਕਟਰ ਜਲੰਧਰ ਵਿੱਚ ਲਾਂਚ ਹੋਇਆ

ਕਿਸਾਨ ਨਰਿੰਦਰ ਸਿੰਘ ਨੇ ਟਰੈਕਟਰ ਦੀ ਚਾਬੀ ਸੋਪਦੇ ਰਵਿੰਦਰ ਖਨੇਜਾ, ਬੀ.ਐਮ. ਉਹਰੀ ਅਤੇ ਹੋਰ।
ਆਦਮਪੁਰ ਜੰਡੂ ਸਿੰਘਾ 21 ਜੁਲਾਈ (ਅਮਰਜੀਤ ਸਿੰਘ)- ਲੰਮੇ ਸਮੇਂ ਤੋਂ ਚੱਲੀ ਆ ਰਹੀ ਕਿਸਾਨ ਭਰਾਵਾਂ ਦੀ ਪੁਰਜੋਰ ਮੰਗ ਅਤੇ ਆਧੁਨਿਕ ਖੇਤੀ ਨੂੰ ਮੁੱਖ ਰੱਖਦਿਆਂ ਭਾਰਤ ਦੀ ਨੰਬਰ 01. ਕੰਪਨੀ ਟਾਫੇ ਮੈਸੀ ਫਰਗੂਸਨ ਨੇ ਐਮ.ਐਫ 2635 75 ਹਾਉਸ ਪਾਵਰ ਹਿੰਦੋਸਤਾਨ ਦਾ ਪਹਿਲਾ ਟਰੈਕਟਰ ਜਲੰਧਰ ਦੇ 52 ਸਾਲ ਪੁਰਾਣੇ ਡੀਲਰ ਗਲੋਬ ਟਰੈਕਟਰਜ ਲਿਮਿ. ਜਲੰਧਰ ਵੱਲੋਂ ਇੱਕ ਨਿੱਜੀ ਹੋਟਲ ਵਿੱਚ ਸ਼੍ਰੀ ਬੀ. ਐਮ ਉਂਹਰੀ ਨੇ ਅੱਜ ਚੁੱਣਵੇਂ ਕਿਸਾਨ ਭਰਾਵਾਂ ਦੀ ਮੋਜੂਦਗੀ ਵਿੱਚ ਆਪਣੇ ਸ਼ੁੱਭ ਕਰ ਕਮਲਾਂ ਨਾਲ ਲਾਂਚ ਕੀਤਾ ਹੈ। ਇਸ ਮੌਕੇ ਤੇ ਕੰਪਨੀ ਦੇ ਏਰੀਆ ਮੈਨੇਜਰ ਪੰਜਾਬ ਵਿਨੇ ਮਦਾਨ ਅਤੇ ਗੁਰਮੀਤ ਸਿੰਘ ਅਟਵਾਲ ਨੇ ਇਸ ਟਰੈਕਟਰ ਦੀਆਂ ਖੂਬੀਆਂ ਬਾਰੇ ਕਿਸਾਨ ਭਰਾਵਾਂ ਨੂੰ ਵਿਸਥਾਰ ਪੂਰਬਕ ਜਾਣਕਾਰੀ ਦਿੱਤੀ। ਇਸ ਮੌਕੇ ਤੇ ਕਿਸਾਨ ਭਰਾਵਾਂ ਨੇ ਪੰਜ ਟਰੈਕਟਰ ਬੁੱਕ ਕਰਵਾਏ। ਇੱਕ ਨਾਂਮਵਰ ਕਿਸਾਨ ਨਰਿੰਦਰ ਸਿੰਘ ਚਾਹਲ ਪੁੱਤਰ ਤਰਲੋਚਨ ਸਿੰਘ ਧਨਾਲ ਕਲਾਂ ਨੇ ਕੰਪਨੀ ਦੇ ਡੀ.ਜੀ ਐਮ. ਰਵਿੰਦਰ ਖਨੇਜਾ, ਅਤੇ ਏਰੀਆ ਮੈਨੇਜਰ ਵਿਨੇ ਮਦਾਨ ਹੱਥੋਂ ਇੰਡੀਆਂ ਦੇ ਪਹਿਲੇ ਟਰੈਕਟਰ ਦੀਆਂ ਚਾਬੀਆਂ ਪ੍ਰਾਪਤ ਕਰਨ ਦਾ ਮਾਣ ਹਾਸਲ ਕੀਤਾ।
ਸੇਲਜ ਮੈਨੇਜਰ ਗੁਰਮੀਤ ਸਿੰਘ ਅਟਵਾਲ ਜੋਨਲ ਮੈਨੇਜਰ ਸੰਦੀਪ ਸਿੰਘ, ਸੇਲ ਪ੍ਰੋਰਮੋਸ਼ਨ ਮੈਨੇਜਰ ਜਸਵਿੰਦਰ ਸਿੰਘ, ਬ੍ਰਿਜ ਮੋਹਨ ਉਹਰੀ, ਐਮ.ਡੀ ਵਰੁੱਨ ਟੰਡਨ, ਬਾਬੂ ਚੇਰੀਅਨ, ਬ੍ਰਾਂਚ ਹੈਂਡ, ਆਰ ਐਮ ਸੰਦੀਪ ਸਿੰਘ, ਸਿਮਰਨਜੀਤ ਸਿੰਘ ਸੰਧੂ ਅਤੇ ਹੋਰ ਹਾਜਰ ਸਨ। ਇਸ ਮੋਕੇ ਤੇ ਨਰਿੰਦਰ ਚਾਹਲ ਨੇ ਕਿਹਾ ਕਿ ਇਹ ਟਾਫੇ ਕੰਪਨੀ ਵਿਸ਼ਵਾਸ਼ ਕਰਨ ਵਾਲੀ ਪੁਰਾਣੀ ਕੰਪਨੀ ਹੈ। ਸਾਨੂੰ ਇਸ ਕੰਪਨੀ ਤੇ ਮਾਣ ਹੈ, ਜੋ ਕੰਪਨੀ ਨੇ ਨਵਾਂ ਮਾਡਲ ਤਿਆਰ ਕੀਤਾ ਹੈ। ਉਹ ਚੱਲਗਾ ਨਹੀਂ ਪੰਜਾਬ ਅਤੇ ਵਿਦੇਸ਼ਾਂ ਦੀਆਂ ਸੜਕਾਂ ਤੇ ਦੋੜੇਗਾ।

No comments:

Post Top Ad

Your Ad Spot