ਐਚ.ਐਮ.ਵੀ ਦੀਆਂ ਵਿਦਿਆਰਥਣਾਂ ਨੇ ਪ੍ਰਾਪਤ ਕੀਤੇ ਯੂਨੀਵਰਸਿਟੀ ਦੀ ਮੈਰਿਟ ਸੂਚੀ ਵਿੱਚ ਪਹਿਲੇ ਛੇ ਸਥਾਨ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 31 July 2015

ਐਚ.ਐਮ.ਵੀ ਦੀਆਂ ਵਿਦਿਆਰਥਣਾਂ ਨੇ ਪ੍ਰਾਪਤ ਕੀਤੇ ਯੂਨੀਵਰਸਿਟੀ ਦੀ ਮੈਰਿਟ ਸੂਚੀ ਵਿੱਚ ਪਹਿਲੇ ਛੇ ਸਥਾਨ

ਜਲੰਧਰ 31 ਜੁਲਾਈ (ਬਿਊਰੋ)- ਹੰਸ ਰਾਜ ਮਹਿਲਾ ਮਹਾਵਿਦਿਆਲਾ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਲਈ ਗਈ ਐਮ.ਏ. ਹਿੰਦੀ ਸਮੈ.-4 ਮਈ 2015 ਦੀ ਪਰੀਖਿਆ ਵਿੱਚ ਇੱਕਠੀਆਂ ਪਹਿਲਾ, ਦੂਜਾ, ਤੀਜ਼ਾ, ਛੇਵਾਂ ਅਤੇ ਸਤਵਾਂ ਸਥਾਨ ਪ੍ਰਾਪਤ ਕਰਕੇ ਵਿਦਿਆਲਾ ਦਾ ਨਾਂ ਰੋਸ਼ਨ ਕੀਤਾ। ਕਮਲਪ੍ਰੀਤ ਕੌਰ ਅਤੇ ਮਹਿਕ ਭੱਲਾ ਨੇ ਸਾਂਝੇ ਤੌਰ ਤੇ 1247/1600 ਅੰਕਾਂ ਨਾਲ ਪਹਿਲਾ, ਸੋਨਿਆ ਨੇ 1243/1600 ਅੰਕਾਂ ਨਾਲ ਦੂਜਾ, ਰਣਜੀਤ ਕੌਰ ਨੇ 1241/1600 ਅੰਕਾਂ ਨਾਲ ਤੀਜ਼ਾ, ਸ਼ਿਵਾਨੀ ਨੇ 1215/1600 ਅੰਕਾਂ ਨਾਲ ਛੇਵਾਂ ਅਤੇ ਹਰਨੀਤ ਨੇ 1213/1600 ਅੰਕਾਂ ਨਾਲ ਸਤਵਾਂ ਸਥਾਨ ਪ੍ਰਾਪਤ ਕਰਕੇ ਵਿਦਿਆਲਾ ਦਾ ਨਾਂ ਰੋਸ਼ਨ ਕੀਤਾ। ਪ੍ਰਿੰਸੀਪਲ ਡਾ. ਰੇਖਾ ਕਾਲੀਆ ਭਾਰਦਵਾਜ ਨੇ ਵਿਦਿਆਰਥਣਾਂ ਦੇ ਸੁਨਹਰੀ ਭੱਵਿਖ ਦੇ ਲਈ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਵਿਭਾਗ ਦੀ ਮੁੱਖੀ ਡਾ. ਜੋਤਿ ਗੋਗਿਆ, ਡਾ. ਮਹਿਮਾ ਖੋਸਲਾ, ਡਾ. ਨਿਧੀ ਕੋਛੜ, ਸ਼੍ਰੀਮਤੀ ਪਵਨ ਅਤੇ ਅਨੁਰਾਧਾ ਨੂੰ ਵਧਾਈ ਦਿੱਤੀ।

No comments:

Post Top Ad

Your Ad Spot