ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵਲੋਂ 'ਸਾਵਣ ਮੇਲਾ' 2 ਅਗਸਤ ਨੂੰ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 31 July 2015

ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵਲੋਂ 'ਸਾਵਣ ਮੇਲਾ' 2 ਅਗਸਤ ਨੂੰ


  • ਗੁਰਮੀਤ ਬਾਵਾ ਨੂੰ ਮਿਲੇਗਾ 'ਧੀ ਪੰਜਾਬ ਦੀ' ਐਵਾਰਡ
  • ਗਾਇਕਾ ਖੁਸ਼ਬੂ ਕੌਰ ਵੀ ਉਚੇਚੇ ਤੌਰ ਤੇ ਪਹੁੰਚਣਗੇ

ਗੁਰਮੀਤ ਬਾਵਾ ਅਤੇ ਖੁਸ਼ਬੂ ਕੌਰ
ਬਾਬਾ ਬਕਾਲਾ ਸਾਹਿਬ 31 ਜੁਲਾਈ (ਗੁਰਪ੍ਰੀਤ)- ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵਲੋਂ ਸਾਹਿਤਕ ਸਰਗਰਮੀਆਂ ਨੂੰ ਨਿਰੰਤਰ ਜਾਰੀ ਰੱਖਦਿਆਂ 'ਸਾਵਣ ਮੇਲਾ' 2 ਅਗਸਤ ਨੂੰ ਜੀ.ਟੀ.ਬੀ. ਸੀ: ਸੈ: ਸਕੂਲ ਬਾਬਾ ਬਕਾਲਾ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ। 'ਸਾਵਣ ਮੇਲੇ' ਮੌਕੇ ਗੁਰਮੀਤ ਬਾਵਾ ਨੂੰ “ਧੀ ਪੰਜਾਬ ਦੀ” ਐਵਾਰਡ ਦੇ ਕੇ ਸਨਮਾਨਿਤ ਵੀ ਕੀਤਾ ਜਾਵੇਗਾ। ਪੰਜਾਬ ਦੀ ਨਾਮਵਰ ਗਾਇਕਾ ਖੁਸ਼ਬੂ ਕੌਰ ਵੀ 'ਸਾਵਣ ਮੇਲੇ' ਵਿਚ ਉਚੇਚੇ ਤੌਰ ਤੇ ਪਹੁੰਚਣਗੇ। ਗਾਇਕ ਹਰਿੰਦਰ ਸੋਹਲ, ਸਾਗਰ ਚੀਮਾਂ, ਇੰਦਰ ਸੰਧੂ, ਹਰਜੀਤ ਸਿਤਾਰਾ, ਲਖਵਿੰਦਰ ਕੋਟੀਆ, ਸ਼ੈਰੀ ਸੁਰਜੀਤ, ਮੱਖਣ ਭੈਣੀਵਾਲਾ ਆਪਣੇ ਗੀਤਾਂ ਨਾਲ ਸਾਹਿਤਕ ਪ੍ਰੇਮੀਆਂ ਦਾ ਮਨੋਰੰਜਨ ਵੀ ਕਰਨਗੇ।'ਸਾਵਣ ਮੇਲੇ' ਸਬੰਧੀ ਇਕ ਅਹਿਮ ਮੀਟਿੰਗ ਹੋਈ ਜਿਸ ਵਿਚ ਸਭਾ ਦੇ ਸਰਪ੍ਰਸਤ ਪ੍ਰਿ: ਸੇਵਾ ਸਿੰਘ ਕੌੜਾ, ਰਘਬੀਰ ਸਿੰਘ ਸੋਹਲ, ਪ੍ਰਧਾਨ ਸੰਤੋਖ ਸਿੰਘ ਗੁਰਾਇਆ, ਜਨਰਲ ਸਕੱਤਰ ਸ਼ੇਲਿੰਦਰਜੀਤ ਸਿੰਘ ਰਾਜਨ, ਡਾ: ਪਰਮਜੀਤ ਸਿੰਘ ਬਾਠ, ਮਾ: ਮਨਜੀਤ ਸਿੰਘ ਵੱਸੀ, ਮਾ: ਨਵਦੀਪ ਸਿੰਘ ਬਦੇਸ਼ਾ, ਸੁੱਖਰਾਜ ਭੁੱਲਰ, ਸੁੱਖਾ ਸਿੰਘ ਭੁੱਲਰ, ਬਲਵਿੰਦਰ ਸਿੰਘ ਅਠੌਲਾ, ਹਰਮੇਸ਼ ਕੌਰ ਯੋਧੇ, ਗੁਰਨਾਮ ਕੌਰ, ਸਤਰਾਜ ਜਲਾਲਾਂਬਾਦੀ ਅਤੇ ਹੋਰ ਹਾਜ਼ਰ ਹੋਏ। 'ਸਾਵਣ ਮੇਲੇ' ਮੌਕੇ ਪ੍ਰਧਾਨਗੀ ਮੰਡਲ ਵਿੱਚ ਡਾ:ਇਕਬਾਲ ਕੌਰ ਚੇਅਰਪਰਸਨ ਭਗਤ ਨਾਮਦੇਵ ਚੇਅਰ, ਦੀਪ ਦਵਿੰਦਰ ਮੀਤ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ, ਭੁਪਿੰਦਰ ਸਿੰਘ ਸੰਧੂ ਮੀਤ ਪ੍ਰਧਾਨ ਸਾਹਿਤ ਅਕੈਡਮੀ ਲੁਧਿਆਣਾ, ਭੁਪਿੰਦਰ ਸਿੰਘ ਮੱਟੂ, ਜ਼ਿਲ੍ਹਾ ਭਾਸ਼ਾ ਅਫਸਰ, ਸ੍ਰੀਮਤੀ ਅਰਤਿੰਦਰ ਸੰਧੂ (ਸੰਪਾਦਕ ਏਕਮ) ਸਵਰਨ ਕੌਰ (ਮਾਝਾ ਸੱਥ ਬੁਤਾਲਾ), ਕਹਾਣੀਕਾਰ ਬਚਿੰਤ ਕੌਰ, ਪ੍ਰਿੰ: ਦਿਲਬਾਗ ਸਿੰਘ ਮਾਨ ਕਰਨਗੇ।

No comments:

Post Top Ad

Your Ad Spot