ਦੀ ਵਰਕਿੰਗ ਰਿਪੋਰਟਜ ਐਸੋਸੀਏਸ਼ਨ ਵੱਲੋਂ ਗੁਰਦਾਸਪੁਰ ਵਿੱਚ ਅੱਤਵਾਦੀਆਂ ਵੱਲੋਂ ਕੀਤੇ, ਹਮਲੇ ਦੀ ਨਿਖੇਧੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 27 July 2015

ਦੀ ਵਰਕਿੰਗ ਰਿਪੋਰਟਜ ਐਸੋਸੀਏਸ਼ਨ ਵੱਲੋਂ ਗੁਰਦਾਸਪੁਰ ਵਿੱਚ ਅੱਤਵਾਦੀਆਂ ਵੱਲੋਂ ਕੀਤੇ, ਹਮਲੇ ਦੀ ਨਿਖੇਧੀ

ਜੰਡੂ ਸਿੰਘਾ/ਪਤਾਰਾ 27 ਜੁਲਾਈ (ਅਮਰਜੀਤ ਸਿੰਘ ਜੀਤ, ਅਸ਼ੋਕ ਕੁਮਾਰ)- ਦੀਨਾਂ ਨਗਰ ਗੁਰਦਾਸਪੁਰ ਵਿਖੇ ਵਿਰੋਧੀ ਦੇਸ਼ ਦੇ ਅੱਤਵਾਦੀਆਂ ਵੱਲੋਂ ਥਾਨੇ ਵਿੱਚ ਕੀਤੇ ਹਮਲੇ ਦੀ, ਦੀ ਵਰਕਿੰਗ ਰਿਪੋਰਟਜ ਐਸੋਸੀਏਸ਼ਨ ਰਜਿ. ਪੰਜਾਬ (ਇੰਡੀਆਂ) ਯੂਨਿੰਟ ਜਲੰਧਰ ਦੇ ਸਮੂਹ ਮੈਂਬਰਾਂ ਨੇ ਨਿਖੇਧੀ ਕੀਤੀ ਹੈ, ਅਤੇ ਹਮਲੇ ਦਾ ਡੱਟ ਕੇ ਮੁਕਾਬਲਾ ਕਰਦੇ ਸਮੇਂ ਜਖਮੀਂ ਹੋਏ, ਪੰਜਾਬ ਪੁਲਿਸ ਦੇ ਸੂਰਵੀਰ ਯੋਧਿਆਂ ਦੀ ਤੰਦਰੁਸਤੀ ਲਈ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ, ਅਤੇ ਇਸ ਹਮਲੇ ਦੋਰਾਨ ਸ਼ਹੀਦ ਹੋਏ, ਐਸ.ਪੀ ਬਲਜੀਤ ਸਿੰਘ, ਪੰਜਾਬ ਪੁਲਿਸ ਦੇ ਮਾਰੇ ਗਏ, ਜਵਾਨਾਂ ਅਤੇ ਲੋਕਾਂ ਦੀ ਆਤਮਕ ਸ਼ਾਂਤੀ ਲਈ 2 ਮਿੰਨਟ ਦਾ ਮੌਨ ਰਖਿਆ। ਇਸ ਮੌਕੇ ਤੇ ਐਸੋਸੀਏਸ਼ਨ ਦੇ ਚੈਅਰਮੈਨ ਜਸਵਿੰਦਰ ਸਿੰਘ ਅਜਾਦ ਨੇ ਵਿਰੋਧੀ ਦੇਸ਼ ਨੂੰ ਤਾੜਨਾ ਦਿੰਦੇ ਹੋਏ, ਕਿਹਾ ਕਿ ਇਹੋ ਜਿਹੀਆਂ ਕੋਝੀਆਂ ਹਰਕਤਾਂ ਕਰਨ ਨਾਲ ਵਿਰੋਧੀ ਦੇਸ਼ ਅੱਤਵਾਦੀ ਹਮਲੇ ਕਰਕੇ ਸਾਡੇ ਦੇਸ਼ ਦਾ ਮੰਨੋਬੱਲ ਨਹੀਂ ਤੋੜ ਸਕਦਾ। ਉਨਾਂ ਕਿਹਾ ਕਿ ਵਿਰੋਧੀ ਦੇਸ਼ ਨੂੰ ਸਮਝ ਲੈਣਾਂ ਚਾਹੀਦਾ ਹੈ, ਕਿ ਅਗਰ ਭਾਰਤ ਦੇਸ਼ ਵਿੱਚ ਸ਼ਾਂਤੀ ਦਾ ਸੰਦੇਸ਼ ਦੇਣ ਵਾਲੇ ਬਾਪੂ ਮਹਾਂਤਮਾ ਗਾਂਧੀ ਨੂੰ ਪੂਜਿਆ ਜਾਦਾ ਹੈ, ਉੱਥੇ ਸ਼ੂਰਵੀਰ ਯੋਧੇ ਸੁਭਾਸ਼ ਚੰਦਰ ਬੋਸ, ਸ਼ਹੀਦ ਉਦਮ ਸਿੰਘ, ਸ਼ਹੀਦ ਭਗਤ ਸਿੰਘ ਨੂੰ ਵੀ ਪੂਜਿਆ ਜਾਦਾਂ ਹੈ, ਜਿਨਾਂ ਨੇ ਦੇਸ਼ ਕੋਮ ਦੀ ਖਾਤਰ ਹੱਸਦੇ ਹੱਸਦੇ ਸ਼ਹਾਦਤਾਂ ਦਿਤੀਆ। ਅੱਜ ਵੀ ਇੱਹੋ ਜਿੱਹੇ ਯੋਧੇ ਪੰਜਾਬ ਭਰ ਵਿੱਚ ਮੋਜੂਦ ਹਨ। ਜੋ ਵਿਰੋਧੀ ਦੇਸ਼ ਦੀ ਇਸ ਹਰਕਤ ਦਾ ਮੂੰਹ ਤੋੜਵਾ ਜਬਾਵ ਦੇ ਸਕਦੇ ਹਨ, ਇਸ ਕਰਕੇ ਵਿਰੋਧੀ ਦੇਸ਼ ਸਾਡੇ ਸਬਰ ਦਾ ਇਮਤਿਹਾਨ ਨਾ ਲਵੇ। ਇਸ ਮੌਕੇ ਤੇ ਚੈਅਰਮੇਨ ਜਸਵਿੰਦਰ ਸਿੰਘ ਅਜਾਦ, ਉਪ ਚੈਅਰਮੇਨ ਚਰਨਜੀਤ ਸਿੰਘ ਜੋਗੀ, ਸੀਨੀਅਰ ਪ੍ਰਧਾਨ ਕਰਮਵੀਰ ਸਿੰਘ, ਪ੍ਰਧਾਨ ਪਰਵੀਨ ਨਈਅਰਜ, ਸੀਨੀਅਰ ਮੀਤ ਪ੍ਰਧਾਨ ਹਰਭਜਨ ਵਿਰਦੀ, ਮੀਤ ਪ੍ਰਧਾਨ ਅਮਰਜੀਤ ਸਿੰਘ, ਮੀਤ ਪ੍ਰਧਾਨ ਰਣਜੀਤ ਸਿੰਘ ਕੰਦੋਲਾ, ਜਰਨਲ ਸੈਕਟਰੀ ਜਸਪਾਲ ਸਿੰਘ ਕੈਂਥ, ਜੁਆਇੰਟ ਸੈਕਟਰੀ ਹਨੀ ਕੋਲ, ਸੈਕਟਰੀ ਬਲਵੀਰ ਸਿੰਘ ਕਰਮ, ਕੈਸ਼ੀਅਰ ਅਮਰਜੀਤ ਸਿੰਘ ਜੀਤ ਅਤੇ ਹੋਰ ਜਿਲਾ ਜਲੰਧਰ ਯੂਨਿਟ ਦੇ ਮੈਂਬਰਾਂ ਹਾਜਰ ਸਨ।

No comments:

Post Top Ad

Your Ad Spot