ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਦੀ ਕੋਈ ਨਹੀਂ ਲੈ ਰਿਹਾ ਸਾਰ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 6 July 2015

ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਦੀ ਕੋਈ ਨਹੀਂ ਲੈ ਰਿਹਾ ਸਾਰ

ਮੀਂਹ ਪਵੇ ਤਾਂ ਛੱਪੜ ਜੇ ਨਾ ਮੀਂਹ ਪਵੇ ਤਾਂ ਘੱਟੇ ਨਾਲ ਰਾਹਗੀਰਾਂ ਦਾ ਬੁਰਾ ਹਾਲ ਹੁੰਦਾ
 
ਬਾਬਾ ਬਕਾਲਾ ਸਾਹਿਬ 6 ਜੁਲਾਈ (ਗੁਰਪ੍ਰੀਤ)- ਸਿੱਖਾਂ ਦੇ ਨੌਵੇ ਗੁਰੂ ਸ੍ਰੀ ਗੁਰੁ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਨਗਰੀ ਬਾਬਾ ਬਕਾਲਾ ਸਾਹਿਬ ਅੱਜਕੱਲ ਬੇਹੱਦ ਮਾੜੇ ਸਮੇਂ ਵਿਚੋਂ ਗੁਜ਼ਰ ਰਹੀ ਹੈ। ਜਿਥੇ ਕੇ ਸੀਵਰੇਜ਼ ਸਿਸਟਮ ਬੁਰੀ ਤਰਾਂ ਫੇਲ੍ਹ ਹੋ ਚੁੱਕਾ ਹੈ। ਅੱਜ ਇਥੇ ਹੋਈ ਹਲਕੀ ਜਿਹੀ ਬਾਰਿਸ਼ ਨਾਲ ਪਾਣੀ ਘਰਾਂ ਵਿਚ ਬੈਕ ਮਾਰਨ ਲੱਗ ਗਿਆ ਹੈ ਤੇ ਜਿਸ ਨਾਲ ਘਰਾਂ ਵਿਚੋਂ ਭਾਂਤ-ਭਾਂਤ ਦੀ ਬੱਦਬੂ ਆਉਣ ਲੱਗ ਜਾਂਦੀ ਹੈ। ਦੂਜੇ ਪਾਸੇ ਗੁਰਦੁਆਰਾ ਸਾਹਿਬ ਨੂੰ ਆਉਣ ਵਾਲਾ ਮੁੱਖ ਰਾਸਤਾ ਜਿਸ ਨੂੰ ਸੁੰਦਰੀਕਰਨ ਦੇ ਨਾਂ ਤੇ ਦੋਨਾਂ ਪਾਸਿਆਂ ਤੋਂ 11-11 ਫੁੱਟ ਢਾਹ ਕੇ ਬਜ਼ਾਰ ਨੂੰ ਚੌੜਾ ਕੀਤਾ ਗਿਆ ਸੀ ਉਸ ਬਜ਼ਾਰ ਦੀ ਹਾਲਤ ਵੀ ਤਰਸਯੋਗ ਬਣੀ ਹੋਈ ਹੈ।ਥੋੜੇ ਜਿਹੇ ਮੀਂਹ ਨਾਲ ਬਜ਼ਾਰ ਛੱਪੜ ਦਾ ਰੂਪ ਧਾਰਨ ਕਰ ਲੈਂਦਾ ਹੈ ਜਿਸ ਨਾਲ ਦਰਸ਼ਨਾਂ ਲਈ ਆਏ ਸ਼ਰਧਾਲੂਆਂ ਨੂੰ ਭਾਰੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਜੇਕਰ 5-6 ਦਿਨ ਮੀਂਹ ਨਾ ਪਵੇ ਤਾਂ ਘੱਟੇ-ਮਿੱਟੀ ਨਾਲ ਦੁਕਾਨਦਾਰ ਅਤੇ ਯਾਤਰੂਆਂ ਨੂੰ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ। ਪਿਛਲੇ ਦਿਨੀ ਮੁੱਖ ਮੰਤਰੀ ਸ੍ਰ: ਬਾਦਲ ਨੇ ਸਬ ਡਵੀਜਨ ਬਾਬਾ ਬਕਾਲਾ ਸਾਹਿਬ ਦੇ ਕੁੱਝ ਪਿੰਡਾਂ ਵਿੱਚ ਸੰਗਤ ਦਰਸ਼ਨ ਦੋਰਾਨ ਅਧਿਕਾਰੀਆਂ ਨੂੰ ਮੇਲਾ ਰੱਖੜ ਪੁੰਨਿਆ ਤੋ ਪਹਿਲਾਂ ਲੱਟਕ ਰਹੇ ਕਾਰਜਾਂ ਨੂੰ ਪੂਰਾ ਕਰਨ ਦੇ ਅਦੇਸ਼ ਵੀ ਦੇ ਚੁੱਕੇ ਹਨ। ਦੇਖੋ ਅਧਿਕਾਰੀ ਦੇ ਕਦੋਂ ਮਨਮਿਹਰ ਪੈਦੀ ਹੈ।

No comments:

Post Top Ad

Your Ad Spot