ਐਚ.ਐਮ.ਵੀ ਨੂੰ ਮਿਲਿਆ ਚੌਥਾ ਸਕਿਲ ਅੋਰਇਏਂਟਿਡ ਕੋਰਸ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 6 June 2015

ਐਚ.ਐਮ.ਵੀ ਨੂੰ ਮਿਲਿਆ ਚੌਥਾ ਸਕਿਲ ਅੋਰਇਏਂਟਿਡ ਕੋਰਸ

ਜਲੰਧਰ 6 ਜੂਨ (ਬਿਊਰੋ)- ਹੰਸਰਾਜ ਮਹਿਲਾ ਮਹਾਂਵਿਦਿਆਲਾ ਨੂੰ ਯੂ.ਜੀ.ਸੀ ਵੱਲੋਂ ਕਮਯੂਨਿਟੀ ਕਾਲਜ ਸਕੀਮ ਦੇ ਅੰਤਰਗਤ ਚੌਥਾ ਸਕਿਲ ਅੋਰਇਏਂਟਿਡ ਕੋਰਸ ਪ੍ਰਦਾਨ ਕੀਤਾ ਗਿਆ। ਯੂ.ਜੀ.ਸੀ ਨੇ ਕਾਲਜ ਨੂੰ ਏਡਵਾਂਸ ਡਿਪਲੋਮਾ ਇਨ ਜਰਨੇਲਿਜ਼ਮ ਏਂਡ ਮੀਡਿਆ ਪ੍ਰਦਾਨ ਕੀਤਾ ਹੈ।  ਪ੍ਰਿੰਸੀਪਲ ਡਾ. ਰੇਖਾ ਕਾਲੀਆ ਭਾਰਦਵਾਜ ਨੇ ਦੱਸਿਆ ਕਿ ਕਾਲਜ ਵਿੱਚ ਸਕਿਲ ਕੋਰਸਿਸ ਅਤੇ ਬੀ.ਵਾਕ ਇਨ ਵੈਬ ਟੈਕਨਾਲੋਜੀ ਏਂਡ ਮਲਟੀਮੀਡਿਆ ਕੋਰਸ ਚੱਲ ਰਹੇ ਹਨ।  ਇਸ ਵਾਰ ਯੂ.ਜੀ.ਸੀ ਨੇ ਕਾਲਜ ਨੂੰ ਏਡਵਾਂਸ ਡਿਪਲੋਮਾ ਇਨ ਜਰਨੇਲਿਜਮ ਏਂਡ ਮੀਡੀਆ ਪ੍ਰਦਾਨ ਕੀਤਾ ਹੈ ਜੋ ਕਿ ਦੋ ਸਾਲ ਦਾ ਕੋਰਸ ਹੈ।  ਕੋਰਸ ਵਿੱਚ ਦਾਖ਼ਲਾ ਲੈਣ ਦੀ ਯੋਗਤਾ 10+2 ਹੈ। ਕਾਲਜ ਵਿੱਚ ਪਹਿਲਾ ਸਾਲ ਪੂਰਾ ਹੋਣ ਡਿਪਲੋਮਾ ਅਤੇ ਦੂਜਾ ਸਾਲ ਪੂਰਾ ਹੋਣ ਤੇ ਏਡਵਾਂਸ ਡਿਪਲੋਮਾ ਦਿੱਤਾ ਜਾਵੇਗਾ। ਕਾਲਜ ਨੇ ਇਸ ਕੋਰਸ ਦੇ ਲਈ ਇੰਡਸਟ੍ਰੀ ਦੇ ਨਾਲ ਕਰਾਰ ਕੀਤਾ ਹੋਇਆ ਹੈ ਅਤੇ ਕੋਰਸ ਦਾ ਸਿਲੇਬਸ ਵੀ ਇੰਡਸਟ੍ਰੀ ਦੀ ਜ਼ਰੂਰਤ ਦੇ ਅਨੁਸਾਰ ਹੀ ਡਿਜ਼ਾਇਨ ਕੀਤਾ ਗਿਆ ਹੈ। ਇੰਡਸਟ੍ਰੀ ਦੇ ਨਾਲ ਕਰਾਰ ਹੋਣ ਦੀ ਵਜਾ ਨਾਲ ਜੋਬ ਦੀਆਂ ਸੰਭਾਵਨਾਵਾਂ ਵੀ ਵ'ਧ ਜਾਂਦਿਆਂ ਹਨ। ਕਾਲਜ ਵਿੱਚ ਪਹਿਲਾਂ ਹੀ ਬੀ.ਏ ਲੈਵਲ ਤੇ ਜਰਨੇਲਿਜ਼ਮ ਏਂਡ ਵੀਡਿਓ ਪ੍ਰੋਡਕਸ਼ਨ ਦੇ ਵਿਸ਼ੇ ਮੂਹੈਆ ਕਰਵਾਏ ਜਾ ਰਹੇ ਹਨ। ਪ੍ਰਿੰਸੀਪਲ ਡਾ. ਰੇਖਾ ਕਾਲੀਆ ਭਾਰਦਵਾਜ ਨੇ ਡੀਨ ਅਕਾਦਮਿਕ ਸ਼੍ਰੀਮਤੀ ਮੀਨਾਕਸ਼ੀ ਸਿਆਲ ਅਤੇ ਸਮੂਹ ਸਟਾਫ ਨੂੰ ਵਧਾਈ ਦਿੱਤੀ।

No comments:

Post Top Ad

Your Ad Spot