ਨਿਊਜ਼ੀਲੈਂਡ ਵਿੱਚ ਭਾਰਤੀਆਂ ਨੇ ਖੜੀ ਕੀਤੀ ਫਿਲਮ ਇੰਡਸਟਰੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 27 June 2015

ਨਿਊਜ਼ੀਲੈਂਡ ਵਿੱਚ ਭਾਰਤੀਆਂ ਨੇ ਖੜੀ ਕੀਤੀ ਫਿਲਮ ਇੰਡਸਟਰੀ

  • ਡ੍ਰੀਮਜ਼ ਪ੍ਰੋਡਕਸ਼ਨ ਨਿਰਮਤ ਇਕ ਹੋਰ ਫਿਲਮ 'ਟਵਿਸਟਡ ਫੈਮਿਲੀਜ਼' ਤਿੰਨ ਅਗਸਤ ਨੂੰ ਹੋ ਰਹੀ ਹੈ ਰਿਲੀਜ਼
  • ਫਿਲਮ ਦੇ ਕਲਾਕਾਰਾਂ ਨੇ 'ਕਰਟਨ ਰੇਜ਼ਰ' ਰਾਹੀਂ ਵਿਖਾਏ ਫਿਲਮੀ ਸੀਨ
  • ਪ੍ਰੀਮੀਅਰ ਸ਼ੋਅ ਉਤੇ ਵਿਛੇਗਾ ਰੈਡ ਕਾਰਪੈਟ-ਲੋਕਲ ਟੇਲੇਂਟ ਦਾ ਕੱਦ ਹੋਵੇਗਾ ਹੋਰ ਉੱਚਾ
ਨਵੀਂ ਫਿਲਮ 'ਟਵਿਸਟਡ ਫੈਮਿਲੀਜ਼' ਦੇ ਕਰਟਨ ਲੇਜ਼ਰ ਮੌਕੇ ਇਕੱਤਰ ਫਿਲਮ ਦੇ ਕਲਾਕਾਰ ਅਤੇ ਪ੍ਰੋਡਕਸ਼ਨ ਟੀਮ।
ਆਕਲੈਂਡ- 27 ਜੂਨ (ਹਰਜਿੰਦਰ ਸਿੰਘ ਬਸਿਆਲਾ)- ਨਿਊਜ਼ੀਲੈਂਡ ਤੋਂ ਬਾਲੀਵੁੱਡ ਇੰਡਸਟਰੀ ਅਤੇ ਹਾਲੀਵੁੱਡ ਇੰਡਸਟਰੀ ਦਾ ਜੇਕਰ ਫਾਸਲਾ ਵੇਖਣਾ ਹੋਵੇ ਤਾਂ ਲਗਪਗ 13,000 ਕਿਲੋਮੀਟਰ ਬਣਦਾ ਹੈ ਪਰ ਸਦਕੇ ਜਾਈਏ ਭਾਰਤੀਆਂ ਦੇ ਜਿਨਾਂ ਨੇ ਨਿਊਜ਼ੀਲੈਂਡ ਦੇ ਵਿਚ ਹੀ 'ਫਿਲਮ ਇੰਡਸਟਰੀ' ਖੜੀ ਕਰ ਦਿੱਤੀ ਹੈ ਉਹ ਵੀ ਅੰਗੜਾਈਆਂ ਲੈ ਰਹੇ ਲੋਕਲ ਟੇਲੇਂਟ ਨੂੰ ਪਛਾਣ ਕੇ। 2002 ਤੋਂ ਇਸ ਮੈਦਾਨ ਦੇ ਵਿਚ ਆਈ ਡ੍ਰੀਮਜ਼ ਪ੍ਰੋਡਕਸ਼ਨ ਲਿਮਟਿਡ ਜਿਸਦੀ ਮਾਰਕੀਟਿੰਗ ਹੈਡ ਮੈਡਮ ਕੈਲ ਕੌਰ ਹਨ ਵੱਲੋਂ ਪਿਛਲੇ ਦਿਨੀਂ ਆ ਰਹੀ ਨਵੀਂ ਇੰਗਲਿਸ਼-ਹਿੰਦੀ ਫਿਲਮ 'ਟਵਿਸਟਡ ਫੈਮਿਲੀਜ਼' ਦਾ ਕਰਟਨ ਰੇਜ਼ਰ ਸਮਾਗਮ ਰੱਖਿਆ। ਇਸ ਸਮਾਗਮ ਦੇ ਵਿਚ ਜਿੱਥੇ ਫਿਲਮ ਦੇ ਸਾਰੇ ਕਲਾਕਾਰ ਪਹੁੰਚੇ ਉਥੇ ਤਕਨੀਕੀ ਕੰਮ ਕਰਨ ਵਾਲੇ ਸਾਰੇ ਸਾਥੀਆਂ ਨੇ ਫਿਲਮ ਦੀ ਮੇਕਿੰਗ ਅਤੇ ਕਹਾਣੀ ਬਾਰੇ ਸਾਰਿਆਂ ਨੂੰ ਅੱਪਡੇਟ ਕੀਤਾ। ਇਸ ਫਿਲਮ ਦਾ 3 ਅਗਸਤ ਨੂੰ ਪ੍ਰੀਮੀਅਰ ਸ਼ੋਅ ਰੈਡ ਕਾਰਪੈਟ ਵਿਛਾ ਕੇ ਕੀਤਾ ਜਾਵੇਗਾ ਅਤੇ ਲੋਕਲ ਟੇਲੇਂਟ ਦਾ ਕੱਦ ਹੋਰ ਉਚਾ ਕੀਤਾ ਜਾਵੇਗਾ।
ਫਿਲਮ ਦੀ ਕਹਾਣੀ ਪਿਆਰ ਦੇ ਵਿਚ ਪਏ ਹੋਏ ਇਕ ਨੌਜਵਾਨ ਦੀ ਹੈ ਜਿਸ ਨੂੰ ਉਹ ਬਾਅਦ ਵਿਚ ਗਲਤੀ ਦਾ ਦਰਜਾ ਦੇ ਦਿੰਦਾ ਹੈ। ਫਿਲਮ ਦੇ ਵਿਚ ਹਾਸਾ ਮਜ਼ਾਕ ਅਤੇ ਗੰਭੀਰਤਾ ਵੀ ਹੈ। ਦੋ ਪਰਿਵਾਰਾਂ ਦੇ ਵਿਚ ਦੌਲਤ, ਸਭਿਆਚਾਰਕ ਵਖਰੇਵੇਂ ਅਤੇ ਸਮਾਜਿਕ ਮੁੱਦਿਆਂ ਉਤੇ ਅਸਹਿਮਤੀ ਤੋਂ ਬਾਅਦ ਨਿਕਲਦੇ ਨਤੀਜੇ ਇਸ ਫਿਲਮ ਦਾ ਸਾਰ ਅੰਸ਼ ਹੈ। ਫਿਲਮ ਦੇ ਕਲਾਕਾਰਾਂ ਵਿਚ ਸ਼ਾਮਿਲ ਹਨ ਅਮਿਤ ਸ਼ਰਮਾ, ਅਮਾਇਆ, ਜਗਦੀਸ਼ ਪੂਨੀਆ, ਨੀਲਮ ਮਧੂ, ਰੁਪਿੰਦਰ ਵਿਰਕ, ਸਰਕਾ ਮੁਹੰਮਦ, ਸੁਖਵਿੰਦਰ ਭੁੱਲਰ, ਮਿੰਟੂ ਸਰਕਾਰੀਆ, ਸ਼ਰਲੀਨ ਸ਼ਰਮਾ, ਮੋਨਾ, ਰਿਸ਼ੀ ਦੀਪਕ, ਹਰੀਸ਼ ਲੋਧੀਆ, ਜੈਜ ਸਿੰਘ, ਮੀਨਾ ਸਹੋਤਾ, ਨਵਜੇਤ ਰੰਧਾਵਾ, ਡਾ. ਰੇਸ਼ਲ ਸਿੰਘ, ਕੈਲ ਕੁਲਾਰ ਤੇ ਰਿਸ਼ੀ ਦੀਪਕ।

No comments:

Post Top Ad

Your Ad Spot