ਪੰਜ-ਆਬ ਸਪੋਰਟਸ ਐਂਡ ਕਲਚਰਲ ਕਲੱਬ ਨਿਊਜ਼ੀਲੈਂਡ ਦੇ ਸਲਾਨਾ ਇਜਲਾਸ ਵਿਚ ਨਵੀਂ ਕਮੇਟੀ ਦੀ ਚੋਣ ਹੋਈ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Sunday, 28 June 2015

ਪੰਜ-ਆਬ ਸਪੋਰਟਸ ਐਂਡ ਕਲਚਰਲ ਕਲੱਬ ਨਿਊਜ਼ੀਲੈਂਡ ਦੇ ਸਲਾਨਾ ਇਜਲਾਸ ਵਿਚ ਨਵੀਂ ਕਮੇਟੀ ਦੀ ਚੋਣ ਹੋਈ

ਸ. ਅਮਰੀਕ ਸਿੰਘ (ਨੱਚਦਾ ਪੰਜਾਬ) ਵਾਲੇ ਪ੍ਰਧਾਨ ਥਾਪੇ ਗਏ
ਪੰਜ-ਆਬ ਸਪੋਰਟਸ ਐਂਡ ਕਲਚਰਲ ਕਲੱਬ ਨਿਊਜ਼ੀਲੈਂਡ ਦੀ ਨਵੀਂ ਚੁਣੀ ਗਈ ਕਮੇਟੀ।
ਆਕਲੈਂਡ- 28 ਜੂਨ (ਹਰਜਿੰਦਰ ਸਿੰਘ ਬਸਿਆਲਾ)-ਪੰਜ-ਆਬ ਸਪੋਰਟਸ ਐਂਡ ਕਲਚਰਲ ਕਲੱਬ ਨਿਊਜ਼ੀਲੈਂਡ ਦਾ ਸਲਾਨਾ ਇਜਲਾਸ ਅੱਜ ਚਾਵਲਾ ਰੈਸਟੋਰੈਂਟ ਮੈਨੁਕਾਓ ਵਿਖੇ ਹੋਇਆ। ਸਭ ਤੋਂ ਪਹਿਲਾਂ ਪਿਛਲੇ ਸਾਲ ਦੀ ਕਾਰਗੁਜ਼ਾਰੀ ਦਾ ਲੇਖਾ-ਜੋਖਾ ਕੀਤਾ ਗਿਆ ਅਤੇ ਨਵੀਂ ਕਮੇਟੀ ਦੀ ਚੋਣ ਲਈ ਆਪਸੀ ਸਹਿਮਤੀ ਬਣਾਈ ਗਈ। ਸਰਬ ਸੰਮਤੀ ਦੇ ਨਾਲ ਨਵੀਂ ਕਮੇਟੀ ਦੀ ਚੋਣ ਹੋਈ ਜਿਸ ਦੇ ਵਿਚ ਸ. ਅਮਰੀਕ ਸਿੰਘ (ਨੱਚਦਾ ਪੰਜਾਬ) ਵਾਲਿਆਂ ਨੂੰ ਪ੍ਰਧਾਨ, ਬਲਕਾਰ ਸਿੰਘ ਮੀਤ ਪ੍ਰਧਾਨ, ਮਨਜੀਤ ਸਿੰਘ ਬਿੱਲਾ ਸਕੱਤਰ, ਅਮਨਪ੍ਰੀਤ ਸਿੰਘ ਮੀਤ ਸਕੱਤਰ, ਸ਼ੁਭਜਿੰਦਰ ਸਿੰਘ ਖਜ਼ਾਨਚੀ, ਜਗਦੀਪ ਸਿੰਘ ਵੜੈਚ ਸਹਾਇਕ ਖਜ਼ਾਨਚੀ, ਸੰਤੋਖ ਸਿੰਘ-ਵਰਿੰਦਰ ਸਿੰਘ ਬਰੇਲੀ ਖੇਡ ਕੋਆਰਡੀਨੇਟਰ, ਕਮਲਜੀਤ ਰਾਣੇਵਾਲ-ਭਗਵੰਤ ਮਾਹਲ ਸਭਿਆਚਾਰਕ ਕੋਆਰਡੀਨੇਟਰ, ਹਰਪ੍ਰੀਤ ਭੁੱਲਰ-ਜਗਦੀਪ ਰਾਏ ਈਵੈਂਟ ਕੋਆਰਡੀਨੇਟਰ,  ਰਾਜਬਰਿੰਦਰ ਸਿੰਘ-ਰਵਿੰਦਰ ਢਿੱਲੋਂ ਮੀਡੀਆ ਸਪੋਕਸਪਰਸਨ ਅਤੇ ਜਸਵਿੰਦਰ ਸਿੰਘ ਨੂੰ ਔਡੀਟਰ ਚੁਣਿਆ ਗਿਆ। ਐਗਜ਼ੀਕਿਊਟਿਵ ਕਮੇਟੀ ਦੇ ਵਿਚ ਰਛਪਾਲ ਸਿੰਘ, ਬਲਦੀਪ ਸਿੰਘ, ਬਲਜਿੰਦਰ ਸਿੰਘ, ਅਮਰਿੰਦਰ ਸਿੰਘ, ਰੇਸ਼ਮ ਸਿੰਘ, ਚੈਂਚਲ ਸਿੰਘ, ਸੋਹਨ ਸਿੰਘ, ਮਨਜਿੰਦਰ ਭੁੱਲਰ, ਤੇਜਪਾਲ ਸਿੰਘ ਤੇ ਜਗਵਿੰਦਰ ਸਿੰਘ ਨੂੰ ਰੱਖਿਆ ਗਿਆ ਹੈ।

No comments:

Post Top Ad

Your Ad Spot