ਨਿਊਜ਼ੀਲੈਂਡ ਵਿੱਚ ਸ੍ਰੀ ਗੁਰੂ ਅਰਜਨ ਦੇਵ ਅਤੇ ਜੂਨ-84 ਦੇ ਸ਼ਹੀਦਾਂ ਨੂੰ ਸਮਰਪਿਤ ਖੂਨ ਦਾਨ ਕੈਂਪ-ਸੈਂਕੜੇ ਯੂਨਿਟ ਖੂਨ ਇਕੱਤਰ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 17 June 2015

ਨਿਊਜ਼ੀਲੈਂਡ ਵਿੱਚ ਸ੍ਰੀ ਗੁਰੂ ਅਰਜਨ ਦੇਵ ਅਤੇ ਜੂਨ-84 ਦੇ ਸ਼ਹੀਦਾਂ ਨੂੰ ਸਮਰਪਿਤ ਖੂਨ ਦਾਨ ਕੈਂਪ-ਸੈਂਕੜੇ ਯੂਨਿਟ ਖੂਨ ਇਕੱਤਰ

  • ਪੰਥਕ ਵਿਚਾਰ ਮੰਚ ਵੱਲੋਂ ਲਗਾਇਆ ਗਿਆ ਛੇਵਾਂ ਖੂਨਦਾਨ ਕੈਂਪ
  • ਵਿਦਿਆਰਥੀ ਵੀਰਾਂ ਨੇ ਵਿਖਾਇਆ ਵੱਡਾ ਉਤਸ਼ਾਹ
ਖੂਨਦਾਨ ਕੈਂਪ ਵਿਚ ਸ਼ਾਮਿਲ ਹੋਣ ਆਏ ਖੂਨ ਦਾਨੀ
ਆਕਲੈਂਡ- 17 ਜੂਨ (ਹਰਜਿੰਦਰ ਸਿੰਘ ਬਸਿਆਲਾ)- ਪੰਥਕ ਵਿਚਾਰ ਮੰਚ ਨਿਊਜ਼ੀਲੈਂਡ ਵੱਲੋਂ ਸ਼ਹੀਦਾਂ ਦੇ ਸਿਰਤਾਜ, ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਜੂਨ-1984 ਦੇ ਸਮੂਹ ਸ਼ਹੀਦਾਂ ਦੀ ਯਾਦ ਵਿਚ ਦੋ ਦਿਨਾਂ ਛੇਵਾਂ ਮਹਾਨ ਖੂਨਦਾਨ ਕੈਂਪ 'ਨਿਊਜ਼ੀਲੈਂਡ ਬਲੱਡ ਸਰਵਿਸ' ਮੈਨੁਕਾਓ ਵਿਖੇ ਲਗਾਇਆ ਗਿਆ। ਕੱਲ ਦੁਪਹਿਰ 2 ਵਜੇ ਤੋਂ ਸ਼ਾਮ 7 ਵਜੇ ਤੱਕ ਚੱਲੇ ਇਸ ਖੂਨਦਾਨ ਕੈਂਪ ਵਿਚ 74 ਦੇ ਕਰੀਬ ਖੂਨਦਾਨੀ ਪਹੁੰਚੇ ਅਤੇ ਪਹਿਲੇ ਦਿਨ 52 ਯੂਨਿਟ ਖੂਨ ਇਕੱਤਰ ਹੋਇਆ ਅੱਜ ਦੂਜੇ ਦਿਨ ਵੀ ਖੂਨ ਦਾਨ ਕਰਨ ਵਾਲਿਆਂ ਦੀ ਗਿਣਤੀ 100 ਤੋਂ ਉਪਰ ਰਹੀ ਅਤੇ 50 ਤੋਂ 60 ਦੇ ਕਰੀਬ ਯੂਨਿਟ ਖੂਨ ਇਕੱਤਰ ਕੀਤਾ ਗਿਆ। ਕੁਝ ਖੂਨ ਦਾਨੀਆਂ ਨੂੰ ਪਲਾਜ਼ਮਾ ਦਾਨ ਕਰਨ ਦੀ ਵੀ ਸਲਾਹ ਦਿੱਤੀ ਗਈ। 30-35 ਵਿਅਕਤੀਆਂ ਨੂੰ ਸਮਾਂ ਘੱਟ ਹੋਣ ਕਾਰਨ ਬਿਨਾਂ ਖੂਨ ਦਾਨ ਦਿੱਤੇ ਵੀ ਵਾਪਿਸ ਜਾਣਾ ਪਿਆ। ਖੂਨ ਦਾਨ ਕਰਨ ਵਾਲਿਆਂ ਵਿਚ ਇਸ ਵਾਰ ਜਿੱਥੇ ਵਿਦਿਆਰਥੀ ਵੀਰਾਂ ਨੇ ਵੱਡਾ ਉਤਸ਼ਾਹ ਵਿਖਾਇਆ ਉਥੇ ਸਲਾਨਾ ਦੀ ਤਰਾਂ ਟੈਕਸੀ ਚਾਲਕ, ਵੱਖ-ਵੱਖ ਕੰਮਾਂ ਕਾਰਾਂ ਵਾਲੇ ਕਿਰਤੀ ਵੀਰ, ਰਾਗੀ ਸਿੰਘ, ਕਥਾ ਵਾਚਕ ਅਤੇ  ਬੀਬੀਆਂ ਨੇ ਵੀ ਇਸ ਖੂਨ ਦਾਨ ਦੇ ਵਿਚ ਭਾਗ ਲੈ ਕੇ 'ਖੂਨਦਾਨ-ਜੀਵਨ ਦਾਨ' ਦੇ ਵਾਕ ਨੂੰ ਸੱਚ ਕੀਤਾ। ਖੂਨ ਦਾਨ ਕੈਂਪ ਦੇ ਸਾਰੇ ਆਯੋਜਿਕਾਂ ਅਤੇ ਸੇਵਾਦਾਰਾਂ ਵੱਲੋਂ ਸਾਰੇ ਸਹਿਯੋਗੀ ਸੱਜਣਾਂ, ਖੂਨਦਾਨੀ ਵੀਰਾਂ-ਭੈਣਾਂ ਅਤੇ ਨਿਊਜ਼ੀਲੈਂਡ ਬਲੱਡ ਸੰਸਥਾ ਦੇ ਸਟਾਫ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਨਾਂ ਦੇ ਸਹਿਯੋਗ ਸਦਕਾ ਇਹ ਛੇਵਾਂ ਮਹਾਨ ਖੂਨਦਾਨ ਕੈਂਪ ਸਫਲਤਾ ਪੂਰਵਕ ਸੰਪਨ ਹੋਇਆ। ਸਾਰੇ ਖੂਨ ਦਾਨੀਆਂ ਨੂੰ ਰਿਫ੍ਰੈਸ਼ਮੈਂਟ ਵੀ ਦਿੱਤੀ ਗਈ।

No comments:

Post Top Ad

Your Ad Spot