ਪੰਜਾਬ ਦੀ ਧੀ ਦੇ ਸਨਮਾਨ ਦੀ ਸੁਰੱਖਿਆ ਕਰਨਾ ਮੇਰੀ ਜ਼ਿੰਮੇਵਾਰੀ-ਬਾਦਲ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Sunday, 3 May 2015

ਪੰਜਾਬ ਦੀ ਧੀ ਦੇ ਸਨਮਾਨ ਦੀ ਸੁਰੱਖਿਆ ਕਰਨਾ ਮੇਰੀ ਜ਼ਿੰਮੇਵਾਰੀ-ਬਾਦਲ

  • ਮਹਿਲਾਵਾਂ ਦੇ ਸਨਮਾਨ ਨੂੰ ਢਾਹ ਲਾਉਣ ਵਾਲਿਆਂ ਨੂੰ ਮਿਸਾਲੀ ਪਾਠ ਪੜਾਇਆ ਜਾਵੇਗਾ
  • ਬਾਦਲ ਵੱਲੋਂ ਮੋਗਾ ਬੱਸ ਦੁਖਾਂਤ ਦੇ ਪੀੜਤ ਪਰਿਵਾਰ ਨਾਲ ਮੁਲਾਕਾਤ
  • ਅਰਸ਼ਦੀਪ ਦੀ ਮੌਤ 'ਤੇ ਦੁੱਖ ਪ੍ਰਗਟ
ਮੋਗਾ, 3 ਮਈ (ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਅੱਜ ਸ਼ਾਮ ਮੋਗਾ ਬੱਸ ਦੁਖਾਂਤ ਦੀ ਪੀੜਤ ਲੜਕੀ ਦੇ ਪਿਤਾ ਅਤੇ ਉਸ ਦੇ ਪਰਿਵਾਰ ਦੇ ਹੋਰਨਾਂ ਮੈਂਬਰਾਂ ਨੂੰ ਮਿਲੇ। ਸ. ਬਾਦਲ ਨੇ ਬੇਗੁਨਾਹ ਲੜਕੀ ਦੀ ਦੁਖਦਾਈ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਕਿਹਾ, ''ਮੈਂ ਇੱਥੇ ਆਰਸ਼ਦੀਪ ਕੌਰ ਦੇ ਪਿਤਾ ਵਜੋਂ ਆਇਆ ਹਾਂ। ਸੂਬੇ ਦੇ ਮੁੱਖ ਮੰਤਰੀ ਅਤੇ ਪਿਤਾ ਸਰੂਪ ਹੋਣ ਵਜੋਂ ਪੰਜਾਬ ਦੀ ਹਰ ਧੀ ਦੇ ਸਨਮਾਣ ਦੀ ਸੁਰੱਖਿਆ ਕਰਨਾ ਮੇਰੀ ਜ਼ਿੰਮੇਂਵਾਰੀ ਹੈ। ਪੰਜਾਬ ਦੀ ਧੀ ਦੇ ਸਨਮਾਣ ਨੂੰ ਢਾਹ ਲਾਉਣ ਵਾਲੇ ਨੂੰ ਕਾਨੂੰਨ ਹੇਠ ਮਿਸਾਲੀ ਸਜ਼ਾ ਦਿੱਤੀ ਜਾਵੇਗੀ।''
ਮੁੱਖ ਮੰਤਰੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਇਹ ਸਪਸ਼ਟ ਤੌਰ 'ਤੇ ਦਿਖਾ ਦਿੱਤਾ ਜਾਵੇਗਾ ਕਿ ਨਿਆਂ ਕੀ ਹੁੰਦਾ ਹੈ ਅਤੇ ਇਸ ਨੂੰ ਸ਼ਕਤੀਸ਼ਾਲੀ ਤਰੀਕੇ ਨਾਲ ਅਮਲ ਵਿੱਚ ਲਿਆਂਦਾ ਜਾਵੇਗਾ। ਸਬੰਧਤ ਬੱਸ ਕੰਪਨੀ, ਜਿਸ ਦੀ ਬੱਸ ਵਿਚ ਦੁਖਾਂਤ ਵਾਪਰਿਆ, ਦੀ ਸ਼ਮੂਲੀਅਤ ਬਾਰੇ ਮੀਡੀਆ ਕਰਮੀਆਂ ਦੁਆਰਾ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਸ. ਬਾਦਲ ਨੇ ਕਿਹਾ ਕਿ ਕੋਈ ਵੀ ਕਾਨੂੰਨ ਦੀ ਪਹੁੰਚ ਤੋਂ ਬਾਹਰ ਨਹੀਂ ਹੈ। ਸ. ਬਾਦਲ ਨੇ ਕਿਹਾ ਕਿ ਬੱਸ ਕੰਪਨੀ ਜਾਂ ਦੋਸ਼ੀਆਂ ਖਿਲਾਫ ਕਾਨੂੰਨ ਦੀ ਜੋ ਵੀ ਧਾਰਾ ਬਣਦੀ ਹੋਵੇਗੀ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਸ. ਬਾਦਲ ਨੇ ਕਿਹਾ ਕਿ ਮੈੋ ਪੰਜਾਬ ਦੇ ਲੋਕਾਂ ਖਾਸ ਕਰਕੇ ਸੂਬੇ ਦੀਆਂ ਧੀਆਂ ਨੂੰ ਇਹ ਭਰੋਸਾ ਦਿੰਦਾ ਹਾਂ ਕਿ ਇਥੇ ਸਿਰਫ ਕਾਨੂੰਨ ਦਾ ਰਾਜ ਹੀ ਚਲੇਗਾ।
ਮੁੱਖ ਮੰਤਰੀ ਤਕਰੀਬਨ ਅੱਧਾ ਘੰਟਾ ਪਰਿਵਾਰ ਨਾਲ ਰੁਕੇ। ਸ. ਬਾਦਲ ਅਸਲ ਵਿਚ ਪੀੜਤ ਪਰਿਵਾਰ ਦੇ ਪਿੰਡ ਜਾਣਾ ਚਾਹੁੰਦੇ ਸਨ ਪਰ ਮ੍ਰਿਤਕ ਲੜਕੀ ਦੇ ਪਿਤਾ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਉਨਾਂ ਨੂੰ ਕਿਹਾ ਕਿ ਉਹ ਨਹੀ ਚਾਹੁੰਦੇ ਕਿ ਮੁੱਖ ਮੰਤਰੀ ਦੀ ਇਸ ਮੁਲਾਕਾਤ ਨੂੰ ਵਿਰੋਧੀ ਧਿਰ ਜਾਂ ਹੋਰ ਸਿਆਸੀ ਦਲਾਂ ਦੁਆਰਾ ਸਿਆਸੀ ਰੰਗਤ ਦੇ ਦਿੱਤੀ ਜਾਵੇ। ਸ. ਬਾਦਲ ਨੇ ਕਿਹਾ ਕਿ ਉਹ ਪੀੜਤ ਪਰਿਵਾਰ ਨਾਲ ਉਨਾਂ ਦੇ ਪਿੰਡ ਵਿਚ ਖੁਦ ਜਾ ਕੇ ਛੇਤੀ ਹੀ ਮੁਲਾਕਾਤ ਕਰਨਗੇ।

No comments:

Post Top Ad

Your Ad Spot