ਕਰੰਟ ਲੱਗਣ ਨਾਲ ਜਲੰਧਰ ਵਿਚ ਰਾਸ਼ਟਰੀ ਪੰਛੀ 'ਮੋਰ' ਦੀ ਮੌਤ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Sunday, 17 May 2015

ਕਰੰਟ ਲੱਗਣ ਨਾਲ ਜਲੰਧਰ ਵਿਚ ਰਾਸ਼ਟਰੀ ਪੰਛੀ 'ਮੋਰ' ਦੀ ਮੌਤ

ਜਲੰਧਰ 17 ਮਈ (ਲਵਲੀਨ ਨੈਂਸੀ, ਗੁਰਕੀਰਤ)- ਜਿਲਾ ਜਲੰਧਰ ਦੇ ਨਿਊ ਸੰਤੋਖਪੁਰਾ ਮੁਹੱਲੇ ਵਿੱਚ ਰਾਸ਼ਟਰੀ ਪੰਛੀ 'ਮੋਰ' ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਜਲੰਧਰ ਦੇ ਕੰਨਿਆ ਮਹਾਂ ਵਿਦਿਆਲਿਆ ਵਿੱਚ ਕੁੱਝ ਮੋਰ ਰਹਿੰਦੇ ਹਨ, ਜਿਨ੍ਹਾਂ ਵਿੱਚੋਂ ਇੱਕ ਮੋਰ ਉੱਡਦੇ-ਉੱਡਦੇ ਕਾਲਜ ਦੀ ਦੀਵਾਰ ਨੂੰ ਪਾਰ ਕਰ ਗਿਆ। ਜਿਵੇਂ ਹੀ ਉਸਨੇ ਦੀਵਾਰ ਪਾਰ ਕੀਤੀ ਤਾਂ ਦੀਵਾਰ ਦੇ ਲਾਗੇ ਬਿਜਲੀ ਦੇ ਟਰਾਂਸਫਾਰਮਰ ਨਾਲ ਟਕਰਾਉਣ ਨਾਲ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਮੋਰ ਨੂੰ ਦੇਖਣ ਲਈ ਲੋਕਾਂ ਦੀ ਕਾਫੀ ਭੀੜ ਇਕੱਠੀ ਹੋ ਗਈ ਸੀ। ਲੋਕਾਂ ਦੇ ਅਨੁਸਾਰ ਪਹਿਲਾਂ ਵੀ ਇੱਕ ਮੋਰ ਦੀ ਮੌਤ ਹੋ ਚੁੱਕੀ ਹੈ। ਲੋਕਾਂ ਦਾ ਕਹਿਣਾ ਸੀ ਕਿ ਬਿਜਲੀ ਬੋਰਡ ਨੂੰ ਕੁਝ ਵਧੀਆ ਇੰਤਜ਼ਾਮ ਕਰਨੇ ਚਾਹੀਦੇ ਹਨ ਤਾਂਕਿ ਇਸ ਤਰ੍ਹਾਂ ਦੀ ਦੁਬਾਰਾ ਕੋਈ ਘਟਨਾ ਨਾ ਹੋਵੇ।

No comments:

Post Top Ad

Your Ad Spot