ਐਚ.ਐਮ.ਵੀ ਵਿੱਚ ਵਿਦਾਇਗੀ ਸਮਾਰੋਹ ਕਰਵਾਇਆ ਗਿਆ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 25 April 2015

ਐਚ.ਐਮ.ਵੀ ਵਿੱਚ ਵਿਦਾਇਗੀ ਸਮਾਰੋਹ ਕਰਵਾਇਆ ਗਿਆ

ਜਲੰਧਰ 25 ਅਪ੍ਰੈਲ (ਬਿਊਰੋ)- ਹੰਸ ਰਾਜ ਮਹਿਲਾ ਮਹਾਵਿਦਿਆਲਿਆ ਜਲੰਧਰ ਵਿਖੇ ਅੰਡਰ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਜਮਾਤਾਂ ਲਈ ਵਿਦਾਇਗੀ ਸਮਾਰੋਹ ਕਰਵਾਇਆ ਗਿਆ। ਸੱਭ ਤੋਂ ਪਹਿਲਾਂ ਵਿਦਿਆਰਥਣਾਂ ਨੇ ਮੰਗਲ ਤਿਲਕ ਲਗਾ ਕੇ ਮੁੱਖ ਮਹਿਮਾਨ ਕਾਲਜ ਪ੍ਰਿੰਸੀਪਲ ਡਾ. ਰੇਖਾ ਕਾਲੀਆ ਭਾਰਦਵਾਜ ਦਾ ਸਵਾਗਤ ਕੀਤਾ। ਡਾ. ਭਾਰਦਵਾਜ ਨੇ ਸਮੂਹ ਵਿਦਿਆਰਥਣਾਂ ਨੂੰ ਸ਼ੁੱਭ ਇਛਾਵਾਂ ਦੇਂਦਿਆ ਹੋਇਆ ਜੀਵਨ ਦੇ ਪੰਧ ਉਪਰ ਅੱਗੇ ਵਧਣ ਲਈ ਪ੍ਰੇਰਿਆ। ਉਹਨਾਂ ਇਹਨਾਂ ਵਿਦਿਆਰਥਣਾਂ ਨੂੰ ਐਚ.ਐਮ.ਵੀ ਤੋਂ ਲਏ ਸੰਸਕਾਰ ਨਿਭਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਬੀ.ਏ/ ਬੀ.ਐਸ.ਸੀ/ ਬੀ.ਕਾਮ.-2 ਦੀਆਂ ਵਿਦਿਆਰਥਣਾਂ ਨੂੰ ਵਿਦਿਆ ਜੋਤੀ ਵੀ ਪ੍ਰਦਾਨ ਕੀਤੀ ਗਈ ਤਾਂ ਜੋ ਗਿਆਨ ਦੀ ਰਸ਼ਨੀ ਦਾ ਸਿਲਸਿਲਾ ਚੱਲਦਾ ਰਹੇ। ਕਾਲਜ ਹੈਡ ਗਰਲ ਅਤੇ ਹੋਰ ਸਟੂਡੈਂਟ ਕੌਂਸਲ ਦੀਆਂ ਅਹੁਦੇਦਾਰ ਵਿਦਿਆਰਥਣਾਂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਕਾਲਜ ਵਿਦਿਆਰਥਣਾਂ ਨੇ ਰੰਗਾ ਰੰਗ ਪ੍ਰੋਗਰਾਮ ਪੇਸ਼ ਕਰਕੇ ਮਾਹੌਲ ਨੂੰ ਖੁਸ਼ਗਵਾਰ ਬਣਾ ਦਿੱਤਾ। ਉਹਨਾਂ ਨੇ ਡਾਂਸ, ਗਿੱਧਾ ਅਤੇ ਮਿਉਜ਼ਿਕਲ ਗੇਮਜ ਪੇਸ਼ ਕੀਤੀਆਂ।
ਵਿਦਿਆਰਥਣਾਂ ਨੇ ਵੱਖ-ਵੱਖ ਦਿਲਚਸਪ ਮੁਕਾਬਲਿਆਂ ਦੌਰਾਨ ਮਿਸ ਐਚ.ਐਮ.ਵੀ ਦਾ ਖਿਤਾਬ ਕੁ. ਪ੍ਰਿਯੰਕਾ ਨੂੰ ਮਿਲਿਆ। ਪਹਿਲੇ ਰਨਰ ਅੱਪ ਦਾ ਖਿਤਾਬ ਵਨਿਤਾ ਖੋਸਲਾ ਨੇ ਹਾਸਲ ਕੀਤਾ। ਇਸ ਤੋਂ ਇਲਾਵਾ ਮਿਸ ਚਾਰਮਿੰਗ ਹਰਪ੍ਰੀਤ ਕੌਰ, ਮਿਸ ਸਟਾਈਲਿਸ਼ ਮਨੀਸ਼ਾ ਮਲਹੋਤਰਾ, ਮਿਸ ਕਿਊਟੀਪਾਈ ਸ਼ਿਲਪਾ ਗੋਸਾਈ ਦੇ ਸਿਰਲੇਖ ਨਾਲ ਵੀ ਮੁਟਿਆਰਾ ਨੂੰ ਨਿਵਾਜਿਆ ਗਿਆ। ਸਟੇਜ ਸੰਚਾਲਨ ਸ਼੍ਰੀਮਤੀ ਬੀਨੂੰ ਗੁਪਤਾ, ਡਾ. ਅੰਜਨਾ ਭਾਟੀਆ, ਡਾ. ਨਿਧੀ ਕੋਛੜ, ਸ਼੍ਰੀਮਤੀ ਉਰਵਸ਼ੀ ਅਤੇ ਸੁਸ਼੍ਰੀ ਸ਼ਾਲੂ ਬਤਰਾ ਨੇ ਕੀਤਾ। ਪ੍ਰਿੰਸੀਪਲ ਡਾ. ਰੇਖਾ ਕਾਲੀਆ ਭਾਰਦਵਾਜ ਨੇ ਸਾਰੀਆ ਵਿਦਿਆਰਥਣਾਂ ਨੂੰ ਸ਼ੁਭਕਾਮਨਾਵਾਂ ਸਬੰਧੀ ਕਾਰਡ ਭੇਂਟ ਕਰਕੇ ਸ਼ੁਭ ਆਸ਼ੀਸ਼ ਦਿੱਤਾ। ਜੱਜਾਂ ਦੀ ਭੂਮਿਕਾ ਸ਼੍ਰੀਮਤੀ ਨੀਤੀ ਸੂਦ, ਡਾ. ਜੋਤੀ ਗੋਗੀਆ, ਸ਼੍ਰੀਮਤੀ ਸੀਮਾ ਖੰਨਾ ਅਤੇ ਸ਼੍ਰੀਮਤੀ ਸੰਗੀਤਾ ਭੰਡਾਰੀ ਨੇ ਨਿਭਾਈ।

No comments:

Post Top Ad

Your Ad Spot