ਗਾਇਕ ਮੀਤ ਨਿਮਾਣ ਦੇ ਗੀਤ 'ਭਗਤ ਸਿੰਘ ਪੜਦਾ ਵੀ ਸੀ' ਦੇ ਅਧਾਰਿਤ ਮੂਵੀ ਦੀ ਸ਼ੂਟਿੰਗ ਮੁਕੰਮਲ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Sunday, 5 April 2015

ਗਾਇਕ ਮੀਤ ਨਿਮਾਣ ਦੇ ਗੀਤ 'ਭਗਤ ਸਿੰਘ ਪੜਦਾ ਵੀ ਸੀ' ਦੇ ਅਧਾਰਿਤ ਮੂਵੀ ਦੀ ਸ਼ੂਟਿੰਗ ਮੁਕੰਮਲ

ਦੋਦਾ 5 ਅਪ੍ਰੈਲ (ਭੂਸ਼ਨ ਗਰਗ)- ਇਥੋਂ ਨਜਦੀਕ ਪਿੰਡ ਆਸਾ ਬੁੱਟਰ ਵਿਖੇ ਸ਼ਹੀਦੇ ਆਜਮ ਸ. ਭਗਤ ਸਿੰਘ ਤੇ ਆਧਾਰਿਤ ਇੱਕ ਸ਼ਾਰਟ ਮੂਵੀ ਦੀ ਸ਼ੂਟਿੰਗ ਕੱਲ ਮੁਕੰਮਲ ਕੀਤੀ ਗਈ। 'ਭਗਤ ਸਿੰਘ ਪੜਦਾ ਵੀ ਸੀ' ਇਸ ਮੂਵੀ ਦਾ ਅਧਾਰ ਗੀਤ ਹੈ।  ਇਸ ਸਮੇਂ ਮੂਵੀ ਦੇ ਲੇਖਕ ਤੇ ਗਾਇਕ ਮੀਤ ਨਿਮਾਣ ਨੇ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਹੁਣ ਤੱਕ ਸ਼ਹੀਦੇ ਆਜਮ ਸ ਭਗਤ ਸਿੰਘ ਦਾ ਇੱਕੋ ਹੀ ਰੂਪ ਜਿਆਦਾ ਉਭਾਰਿਆ ਗਿਆ ਹੈ ਜਿਸ ਵਿੱਚ ਭਗਤ ਸਿੰਘ ਨੂੰ ਬੰਬ, ਬੰਦੂਕਾਂ ਤੇ ਹਿੰਸਾ ਨੂੰ ਵਧਾਵਾ ਦੇਣ ਵਾਲਾ ਭਗਤ ਸਿੰਘ ਹੀ ਦਰਸਾਇਆ ਗਿਆ ਹੈ। ਇਹ ਇਕ ਗਿਣਮਿਥੀ ਸ਼ਾਜਿਸ਼ ਦਾ ਹਿੱਸਾ ਹੈ। ਜਦਕਿ ਭਗਤ ਸਿੰਘ ਇਸ ਤਰਾਂ ਦਾ ਨੌਜਵਾਨ ਬਿੱਲਕੁੱਲ ਵੀ ਨਹੀਂ ਸੀ, ਉਹ ਤਾਂ ਸਮੁੱਚੀ ਮਾਨਵਤਾ ਨੂੰ ਪਿਆਰ ਕਰਨ ਵਾਲਾ, ਕਿਤਾਬਾਂ ਨੂੰ ਪਿਆਰ ਕਰਨ ਵਾਲਾ ਤੇ ਪੜਨ ਵਾਲਾ ਇਕ ਬਹੁਤ ਵੱਧੀਆ ਪਾਠਕ ਸੀ, ਅਧਿਐਨ ਕਰਤਾ ਸੀ, ਚਿੰਤਕ ਅਤੇ ਲੇਖਕ ਵੀ ਸੀ। ਉਹਨਾਂ ਕਿਹਾ ਕਿ ਇਹ ਮੂਵੀ ਭਾਂਵੇ ਇੱਕ ਮੂਵੀਂ ਛੋਟੀ ਹੈ, ਪਰ ਇਸ ਵਿੱਚ ਸ ਭਗਤ ਸਿੰਘ ਦੇ ਜੀਵਨ ਨੂੰ ਇੱਕ ਵਖਰੇ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਜੋਕਿ ਅੱਜ ਦੀ ਨੌਜਵਾਨ ਪੀੜੀ ਲਈ ਸੰਦੇਸ਼ ਭਰਪੂਰ ਹੈ। ਇਸ ਮੌਕੇ ਉਹਨਾਂ ਨੇ ਵੀਡੀਓ ਡਾਇਰੈਕਟਰ ਸ਼੍ਰੀ ਸੰਘਾ ਜੀ, ਵਿੱਕੀ ਬਾਲੀਵੁੱਡ ਕੋਟਕਪੂਰਾ, ਲਖਵੀਰ ਸਿੰਘ ਆਸਾ ਬੁੱਟਰ, ਤਰਨਜੀਤ ਸਿੰਘ ਬੁੱਟਰ, ਜਸਵਿੰਦਰ ਸੰਧੂ, ਰਜਿੰਦਰ ਸਿੰਘ, ਕੁਲਵੰਤ ਸਰੋਤਾ, ਕੁਲਦੀਪ ਬੁੱਟਰ, ਰਣਜੀਤ ਬੁੱਟਰ, ਰਸ਼ਪਿੰਦਰ ਬੁੱਟਰ ਤੇ ਸਮੁੱਚੀ ਸ਼ੂਟਿੰਗ ਟੀਮ ਦਾ ਸਹਿਯੋਗ ਦੇਣ ਵਾਸਤੇ ਤਹਿ ਦਿਲੋ ਬਹੁਤ-ਬਹੁਤ ਧੰਨਵਾਦ ਕੀਤਾ।

No comments:

Post Top Ad

Your Ad Spot