ਪੀ. ਸੀ. ਐਮ. ਐਸ. ਡੀ. ਕਾਲਜ ਵਲੋਂ ਯੂ.ਜੀ. ਸੀ. ਦੇ ਸਹਿਯੋਗ ਨਾਲ 'ਵਾਇਰਲੈਸ ਐਂਡ ਮੋਬਾਇਲ ਕੰਮਿਊਨੀਕੇਸ਼ਨ ਨੈਟਵਰਕ' ਵਿਸ਼ੇ ਤੇ ਨੈਸ਼ਨਲ ਸੈਮੀਨਾਰ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 11 April 2015

ਪੀ. ਸੀ. ਐਮ. ਐਸ. ਡੀ. ਕਾਲਜ ਵਲੋਂ ਯੂ.ਜੀ. ਸੀ. ਦੇ ਸਹਿਯੋਗ ਨਾਲ 'ਵਾਇਰਲੈਸ ਐਂਡ ਮੋਬਾਇਲ ਕੰਮਿਊਨੀਕੇਸ਼ਨ ਨੈਟਵਰਕ' ਵਿਸ਼ੇ ਤੇ ਨੈਸ਼ਨਲ ਸੈਮੀਨਾਰ

ਜਲੰਧਰ 11 ਅਪ੍ਰੈਲ (ਬਿਊਰੋ)- ਪੀ. ਸੀ. ਐਮ. ਐਸ. ਡੀ. ਕਾਲਜ ਦੇ ਕੰਪਿਊਟਰ ਸਾਇੰਸ ਵਿਭਾਗ ਦੁਆਰਾ ਯੂ.ਜੀ. ਸੀ. ਦੇ ਸਹਿਯੋਗ ਨਾਲ 'ਵਾਇਰਲੈਸ ਐਂਡ ਮੋਬਾਇਲ ਕੰਮਿਊਨੀਕੇਸ਼ਨ ਨੈਟਵਰਕ' ਤੇ ਨੈਸ਼ਨਲ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਦੇ ਮੁਖ ਮਹਿਮਾਨ ਡਾ. ਸਿਸਲਾ ਰਮਾ ਦੇਵੀ ਪਾਨੀ (ਐਡੀਟਰ ਯੂਨੀ. ਨਿਊਜ ਐਂਡ ਹੈੱਡ ਆੱਫ ਰੀਸਰਚ ਡਿਵੀਜਨ, ਨਿਊ ਦਿੱਲੀ) ਸਨ। ਗੈਸਟ ਆਫ ਆੱਨਰ ਸ਼੍ਰੀਮਤੀ ਨਿਰਮਲ ਪਾਂਧੀ (ਪ੍ਰਿੰਸੀਪਲ, ਐਸ. ਡੀ. ਆਰੀਆ ਮਹਿਲਾ ਕਾਲਜ, ਦੀਨਾਨਗਰ), ਬੀਜ ਵਕੱਤਾ ਡਾ. ਕੰਵਲਜੀਤ ਸਿੰਘ ਚੌਧਰੀ (ਡਾਇਰੈਕਟਰ, ਯੂਨੀ. ਕੰਪਿਊਟਰ ਸੈਂਟਰ, ਪੰਜਾਬੀ ਯੂਨੀ. ਪਟਿਆਲਾ) ਸਨ  ਕਾਲੱਜ ਦੀ ਮੈਨੇਜਿੰਗ ਕਮੇਟੀ ਦੇ ਮੈਂਬਰ ਸ਼੍ਰੀਮਤੀ ਚੰਦਰਮੋਹਿਨੀ ਮਾਰਕੰਡਾ (ਐਡਵਾਇਜਰ, ਡੀ.ਐਸ. ਐਸ.ਡੀ. ਬੋਰਡ) ਅਤੇ ਸ਼੍ਰੀ ਵਿਨੋਦ ਦਾਦਾ (ਜੁਆਇੰਟ ਸੈਕਟਰੀ, ਪ੍ਰਭਧਕ ਕਮੇਟੀ) ਅਤੇ ਕਾਲੱਜ ਦੇ ਪ੍ਰਿੰਸੀਪਲ ਡਾ. ਕਿਰਨ ਅਰੋੜਾ ਨੇ ਸੈਮੀਨਾਰ ਦੇ ਆਰੰਭ ਵਿੱਚ ਆਏ ਹੋਏ ਸਾਰੇ ਮਹਿਮਾਨਾਂ ਦਾ ਫੂਲਾਂ ਨਾਲ ਸਵਾਗਤ ਕੀਤਾ। ਕੰਪਿਊਟਰ ਸਾਇੰਸ ਵਿਭਾਗ ਦੀ ਅਸੀਸਟੈਂਟ ਪ੍ਰੋ. ਜਸਪ੍ਰੀਤ ਕੋਰ ਨੇ ਸੈਮੀਨਾਰ ਦੇ ਵਿਸ਼ੇ ਤੋਂ ਜਾਣੂ ਕਰਵਾਇਆ। ਇਸ ਮੋਕੇ ਤੇ ਡਾ. ਕੰਵਲਜੀਤ ਸਿੰਘ ਨੇ ਅਪਣੇ ਭਾਸ਼ਣ ਵਿੱਚ ਵਾਰਿਲੈਸ ਅਤੇ ਮੋਬਾਇਲ ਕਮਿਊਨੀਕੇਸ਼ਨ ਦੇ ਖੇਤਰ ਵਿੱਚ ਹੋ ਰਹੀ ਤੱਰਕੀ ਤੇ ਪਰਿਵਰਤੱਨ ਦੀ ਗਲ ਕੀਤੀ। ਇਸ ਮੋਕੇ ਤੇ ਕੰਪਿਊਟਰ ਸਾਇੰਸ ਵਿਭਾਗ ਦੁਆਰਾ ਜਰਨਲ 'ਗਿਜਮੋਟਿਕਸ' ਵੀ ਰੀਲੀਜ ਕੀਤਾ ਗਿਆ। ਟੈਕਨੀਕਲ ਸੈਸ਼ਨ ਦੇ ਰੀਸੋਰਸ ਪਰਸਨ ਡਾ. ਰਜਿੰਦਰ ਨਾਥ (ਪ੍ਰੋ. ਐਂਡ ਚੇਅਰਮੈਨ, ਕੰਪਿਊਟਰ ਸਾਇੰਸ ਵਿਭਾਗ, ਕੁਰੁਕਸ਼ੇਤਰ ਯੂਨੀ.), ਡਾ. ਮਨਿੰਦਰ ਸਿੰਘ (ਐਸੋਸੀਏਟ ਪ੍ਰੌ. ਐਂਡ ਹੈਡ, ਕੰਪਿਊਟਰ ਸਾਇੰਸ ਵਿਭਾਗ, ਥਾਪਰ ਯੂਨੀ, ਪਟਿਆਲਾ) ਅਤੇ ਡਾ. ਮਮਤਾ ਸਰੀਨ (ਐਸੋਸੀਏਟ ਪ੍ਰੋ. ਐਂਡ ਹੈੱਡ, ਕੰਪਿਊਟਰ ਸਾਇੰਸ ਵਿਭਾਗ, ਕਰੋਰੀਮਲ ਕਾਲਜ, ਦਿੱਲੀ  ਯੂਨੀ) ਨੇ ਸੈਮੀਨਾਰ ਦੇ ਵਿਸ਼ੇ ਤੇ ਅਾਪਣੇ ਵਿਚਾਰ ਪੇਸ਼ ਕੀਤੇ। ਕੰਪਿਊਟਰ ਸਾਇੰਸ ਵਿਭਾਗ ਦੀ ਅਸੀਸਟੈਂਟ ਪ੍ਰੋ. ਸੰਧਿਆ ਕੁਮਾਰ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਪ੍ਰੋ. ਗੀਤਾ ਕਹੋਲ ਨੇ ਨਿਭਾਈ।

No comments:

Post Top Ad

Your Ad Spot