ਦੋ ਗੋਰੀਆਂ ਕੁੜੀਆਂ ਵੱਲੋਂ ਬਚਾਏ ਗਏ 26 ਸਾਲਾ ਭਾਰਤੀ ਵਿਦਿਆਰਥੀ ਨੇ ਹਸਪਤਾਲ ਵਿੱਚ ਦਮ ਤੋੜਿਆ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 3 April 2015

ਦੋ ਗੋਰੀਆਂ ਕੁੜੀਆਂ ਵੱਲੋਂ ਬਚਾਏ ਗਏ 26 ਸਾਲਾ ਭਾਰਤੀ ਵਿਦਿਆਰਥੀ ਨੇ ਹਸਪਤਾਲ ਵਿੱਚ ਦਮ ਤੋੜਿਆ

ਭਾਰਤੀ ਵਿਦਿਆਰਥੀ ਬੂਬੇਸ਼ ਪਲਾਨੀ ਜਿਸ ਦੀ ਵਲਿੰਗਟਨ ਵਿਖੇ
ਸਮੁੰਦਰ ਦੇ ਵਿਚ ਡੁੱਬ ਜਾਣ ਤੋਂ 5 ਦਿਨ ਬਾਅਦ ਮੌਤ ਹੋ ਗਈ।
ਪਰਿਵਾਰ ਨੇ ਬਚਾਅ ਲਈ ਕੀਤੇ ਕਾਰਜਾਂ ਲਈ ਕੀਤਾ ਧੰਨਵਾਦ
ਆਕਲੈਂਡ 3 ਅਪ੍ਰੈਲ (ਹਰਜਿੰਦਰ ਸਿੰਘ ਬਸਿਆਲਾ)-
ਬੀਤੇ ਸੋਮਵਾਰ ਦੇਸ਼ ਦੀ ਰਾਜਧਾਨੀ ਵਲਿੰਗਟਨ ਦੇ ਹਾਰਬਰ ਬ੍ਰਿਜ ਲਾਗੇ ਰਾਤ 10.30 ਵਜੇ ਦੇ ਕਰੀਬ ਇਕ 26 ਸਾਲਾ ਭਾਰਤੀ ਵਿਦਿਆਰਥੀ ਜਿਸ ਦਾ ਨਾਂਅ ਬੂਬੇਸ਼ ਪਲਾਨੀ ਪੁਲਿਸ ਵੱਲੋਂ ਦੱਸਿਆ ਗਿਆ ਹੈ ਨੂੰ  ਦੋ ਗੋਰੀਆਂ ਕੁੜੀਆਂ ਕੈਲੀ ਮੈਕੇ (15) ਅਤੇ ਪੇਈਜੀ ਓਲਡ (16) ਨੇ ਆਪਣੀ ਜਾਨ ਜ਼ੋਖਮ ਵਿਚ ਪਾ ਕੇ ਸਮੁੰਦਰ ਵਿਚ ਡੁੱਬਣ ਤੋਂ ਬਚਾਅ ਲਿਆ ਸੀ। ਇਸ ਦਾ ਵਲਿੰਗਟਨ ਹਸਪਤਾਲ ਦੇ ਵਿਚ ਇਲਾਜ ਚੱਲ ਰਿਹਾ ਸੀ ਪਰ ਬੀਤੀ ਰਾਤ ਉਹ ਦਮ ਤੋੜ ਗਿਆ। ਜਿਸ ਸਮੇਂ ਉਸਦੀ ਮੌਤ ਹੋਈ ਉਸਦੇ ਦੋਸਤ ਮਿੱਤਰ ਉਨਾਂ ਦੇ ਲਾਗੇ ਸਨ। ਨਿਊਜ਼ੀਲੈਂਡ ਪੁਲਿਸ ਨੇ ਇੰਡੀਆ ਰਿੰਦੇ ਪਰਿਵਾਰ ਨਾਲ ਸੰਪਰਕ ਕਰ ਲਿਆ ਹੈ। ਪਰਿਵਾਰ ਨੇ ਇਸ ਨੂੰ ਇਕ ਦਰਦਨਾਕ ਹਾਦਸਾ ਮੰਨਿਆ ਹੈ ਅਤੇ ਉਸਦਾ ਬਚਾਅ ਕਰਨ ਵਾਲੀਆਂ ਕੁੜੀਆਂ, ਐਂਬੂਲੈਂਸ ਅਤੇ ਪੁਲਿਸ ਸਮੇਤ ਉਨਾਂ ਸਾਰੇ ਲੋਕਾਂ ਦਾ ਧੰਨਵਾਦ ਕੀਤਾ ਹੈ ਜਿਨਾਂ ਨੇ ਉਸਨੂੰ ਬਚਾਉਣ ਦੇ ਵਿਚ ਜੀਵਨ ਦਾਨ ਦੇਣ ਵਰਗੀ ਸਹਾਇਤਾ ਕੀਤੀ। ਪੁਲਿਸ ਇਸ ਸਾਰੇ ਘਟਨਾ ਕ੍ਰਮ ਦੀ ਜਾਂਚ ਵੀ ਕਰ ਰਹੀ ਹੈ।

No comments:

Post Top Ad

Your Ad Spot