22 ਸਾਲਾਂ ਫੋਜੀ ਨੇ ਆਪਣੇ ਆਪ ਨੂੰ 2 ਗੋਲੀਆਂ ਮਾਰ ਕੇ ਜੀਵਨ ਲੀਲਾ ਸਮਾਪਤ ਕੀਤੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 9 April 2015

22 ਸਾਲਾਂ ਫੋਜੀ ਨੇ ਆਪਣੇ ਆਪ ਨੂੰ 2 ਗੋਲੀਆਂ ਮਾਰ ਕੇ ਜੀਵਨ ਲੀਲਾ ਸਮਾਪਤ ਕੀਤੀ

4 ਮਹੀਨੇ ਪਹਿਲਾਂ ਹੋਇਆ ਸੀ, ਮ੍ਰਿਤਕ ਗੁਰਵਿੰਦਰ ਦਾ ਵਿਆਹ
 
ਗੁਰਿੰਵਦਰ ਦੀ ਲਾਸ਼ ਬਾਰੇ ਜਾਣਕਾਰੀ ਹਾਸਲ ਕਰਦੇ ਏ.ਸੀ.ਪੀ ਵਿਵੇਕ ਸੋਨੀ, ਫੋਜ ਦੇ ਅਧਿਕਾਰੀ, ਪੁਲਿਸ ਅਤੇ ਫੋਜ ਦੇ ਡਾਕਟਰ ਲਾਸ਼ ਚੈਕ ਕਰਦੀ ਹੋਈ, ਗੁਰਵਿੰਦਰ ਦੇ ਸਰੀਰ ਵਿੱਚ ਵੱਜੀ ਗੋਲੀ, ਮ੍ਰਿਤਕ ਗੁਰਵਿੰਦਰ
ਆਦਮਪੁਰ, ਜੰਡੂ ਸਿੰਘਾ 9 ਅਪ੍ਰੈਲ (ਅਮਰਜੀਤ ਸਿੰਘ, ਅਸ਼ੋਕ ਕੁਮਾਰ)- ਸਰਕਲ ਪਤਾਰਾ ਦੇ ਪਿੰਡ ਢੰਡੌਰ ਵਿੱਚ ਮੌਜੂਦ ਭਾਰਤੀ ਫੋਜੀਆਂ ਦੇ ਟਰੈਨਿੰਗ ਕੈਂਪ ਹਰੀਪੁਰ ਰੇਜ ਵਿੱਚ ਸਿਖਲਾਈ ਲੈਣ ਆਏ, ਇੱਕ 22 ਸਾਲ ਦੇ ਨੌਜਵਾਨ ਫੌਜੀ ਨੇ ਆਪਣੇ ਆਪ ਨੂੰ ਰਾਇਫਲ ਨਾਲ 2 ਗੌਲੀਆਂ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮੌਕਾ ਦੇਖਣ ਲਈ ਭਾਰਤੀ ਫੌਜ ਮਹਿਕਮੇ ਦੇ ਬਿਰਗੈਡੀਅਰ ਬੀ.ਐਸ. ਢਿੱਲੋਂ, ਮੇਜਰ ਐਸ.ਅਨੰਦ, ਕੈਪਟਨ ਆਰ. ਕੇ  ਰਾਣਾ ਤੋਂ ਇਲਾਵਾ ਇਲਾਕਾ ਪੁਲਿਸ ਦੇ ਏ.ਸੀ.ਪੀ ਵਿਵੇਕ ਸੌਨੀ, ਥਾਨਾ ਮੁੱਖੀ ਪਤਾਰਾ ਇੰਸਪੈਕਟਰ ਗੁਰਮੀਤ ਸਿੰਘ ਸਿੱਧੂ, ਥਾਨਾ ਆਦਮਪੁਰ ਮੁੱਖੀ ਰਾਜੀਵ ਕੁਮਾਰ ਤੁਰੰਤ ਫੋਰਸ ਸਮੇਤ ਪੁੱਜੇ। ਜਾਣਕਾਰੀ ਮੁਤਾਬਕ ਫੋਜੀ ਜਵਾਨ ਦੀ ਮੌਤ ਕਰੀਬ ਦੁਪਿਹਰ ਇੱਕ ਵਜੇ ਹੋਈ, ਜਿਸਨੇ ਆਪਣੀ ਰਾਇਫਲ ਇਨਸਾਸ ਨਾਲ ਆਪਣੇ ਦੋ ਗੋਲੀਆਂ ਮਾਰੀਆਂ, ਜਿਸਦੀ ਮੌਕੇ ਤੇ ਹੀ ਮੌਤ ਹੋ ਗਈ। ਥਾਨਾ ਪਤਾਰਾ ਦੀ ਪੁਲਿਸ ਨੇ ਗੁਰਵਿੰਦਰ ਦੀ ਰਾਇਫਲ ਕਬਜੇ ਵਿੱਚ ਲੈ ਕੇ 174 ਦੀ ਕਾਰਵਾਈ ਕਰਕੇ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਪੌਸਟਮਾਰਟਮ ਲਈ ਭੇਜ ਦਿਤਾ ਹੈ। ਮ੍ਰਿਤਕ ਫੋਜੀ ਦੀ ਪਹਿਚਾਣ ਗੁਰਵਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਕਾਉਕੇ ਨਜਦੀਕ ਸਮਰਾਲਾ ਲੁਧਿਆਣਾ ਵੱਜੋਂ ਹੋਈ ਹੈ, ਜੋ ਕਿ ਮਾਰਚ ਦੀ 25 ਤਰੀਕ ਨੂੰ ਚਾਂਗਮਾਰੀ (ਢੰਡੌਰ) ਜਲੰਧਰ ਵਿਖੇ ਫਾਇਰਿੰਗ ਦੀ ਟਰੈਨਿੰਗ ਲੈਣ ਵਾਸਤੇ ਆਇਆ ਸੀ। ਮ੍ਰਿਤਕ ਗੁਰਵਿੰਦਰ ਦੇ ਨਾਲ ਦੇ ਸਾਥੀਆਂ ਦੇ ਦੱਸਣ ਮੁਤਾਬਕ ਗੁਰਵਿੰਦਰ ਦਾ ਵਿਆਹ ਅਜੇ 4 ਮਹੀਨੇ ਪਹਿਲਾਂ ਹੀ ਹੋਇਆ ਸੀ। ਗੁਰਵਿੰਦਰ ਦੁਪਿਹਰ ਦੀ ਹੋਈ ਫਾਇਰਿੰਗ ਤੋਂ ਬਾਅਦ ਆਪਣੇ ਸਾਥੀ ਨੂੰ ਕਹਿ ਕੇ ਗਿਆ ਸੀ, ਉਹ 0 ਪੁਆਇੰਟ ਚੈਕ ਕਰਨ ਚੱਲਾ ਹੈ। ਗੁਰਵਿੰਦਰ ਦੇ ਮੌਤ ਦੇ ਕਾਰਨਾਂ ਦਾ ਅਜੇ ਕੋਈ ਪਤਾ ਨਹੀ ਚੱਲ ਸਕਿਆ।
ਬਹੁਤ ਹੀ ਮਿਲਾਪੜੇ ਸੁਭਾਅ ਅਤੇ ਦੋਸਤਾਂ ਦਾ ਦੋਸਤ ਸੀ ਗੁਰਵਿੰਦਰ- ਗੁਰਵਿੰਦਰ ਦੇ ਸਾਰੇ ਸਾਥੀ ਫੋਜੀ ਭਰਾਵਾਂ ਦੀਆਂ ਅੱਖਾਂ ਹੰਝੂਆਂ ਨਾਲ ਭਿੱਜੀਆ, ਅਤੇ ਉਹ ਇਹ ਕਹਿ ਰਹੇ ਸਨ, ਕਿ ਗੁਰਵਿੰਦਰ ਬਹੁਤ ਹੀ ਮਿਲਾਪੜੇ ਸੁਭਾਅ ਦਾ ਮਾਲਕ ਸੀ, ਅਤੇ ਯਾਰਾਂ ਦਾ ਯਾਰ ਸੀ। ਹਰ ਕਿਸੇ ਨੂੰ ਬਹੁਤ ਹੀ ਸਤਿਕਾਰ ਨਾਲ ਬੁਲਾਉਦਾ ਸੀ।

No comments:

Post Top Ad

Your Ad Spot