ਪ੍ਰੇਮ ਚੰਦ ਮਾਰਕੰਡਾ ਐਸ.ਡੀ. ਕਾਲਜ ਜਲੰਧਰ ਵਿੱਚ ਅਲਵਿਦਾ 2015 ਵਿੱਚ ਮਨਦੀਪ ਬਣੀ ਮਿਸ ਐਸ.ਡੀ. - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 18 April 2015

ਪ੍ਰੇਮ ਚੰਦ ਮਾਰਕੰਡਾ ਐਸ.ਡੀ. ਕਾਲਜ ਜਲੰਧਰ ਵਿੱਚ ਅਲਵਿਦਾ 2015 ਵਿੱਚ ਮਨਦੀਪ ਬਣੀ ਮਿਸ ਐਸ.ਡੀ.

ਜਲੰਧਰ, 18 ਅਪ੍ਰੈਲ (ਬਿਊਰੋ)- ਪੀ. ਸੀ. ਐਮ ਐਸ. ਡੀ. ਕਾਲਜ ਵਿੱਚ ਅਲਵਿਦਾ2015 ਸਮਾਰੋਹ ਦਾ ਆਯੋਜਨ ਕੀਤਾ ਗਿਆ। ਕਾਲਜ ਦੇ ਪ੍ਰਿੰਸੀਪਲ ਡਾ. ਕਿਰਨ ਅਰੋੜਾ ਇਸ ਸਮਾਰੋਹ ਦੇ ਮੁਖ ਮਹਿਮਾਨ ਸਨ  ਸਮਾਰੋਹ ਦੇ ਆਰੰਭ ਵਿੱਚ ਇਸ ਪ੍ਰੋਗਰਾਮ ਦੇ ਇੰਚਾਰਜ ਪ੍ਰੋ. ਸੁਰਿੰਦਰ ਨਰੂਲਾ ਨੇ ਮੁਖ ਮਹਿਮਾਨ ਦਾ ਫੁਲਾਂ ਨਾਲ ਸਵਾਗਤ ਕੀਤਾ। ਸਮਾਰੋਹ ਦਾ ਆਰੰਭ ਮਿਊਜਿਕ ਵਿਭਾਗ ਦੇ ਵਿਦਿਅਰਥੀਆਂ ਦੁਆਰਾ ਭਜਨ ਗਾਇਨ ਨਾਲ ਕੀਤਾ ਗਿਆ। ਉਪਰੰਤ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਬੀ.ਸੀ.ਏ ਚੋਥੇ ਸਮੈਸਟਰ ਦੀ ਲਵਲੀਨ ਕੌਰ ਨੇ ਆਪਣੇ ਸੀਨੀਅਰ ਨੂੰ ਉਹਨਾਂ ਦੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਬੀ.ਐਸ.ਸੀ. ਨਾਨ ਮੈਡੀਕਲ ਸਮੈਸਟਰ ਛੇਵੇਂ ਦੀ ਅੱਦਿਤੀ ਸ਼ਰਮਾ ਨੇ ਆਪਣੇ ਕਾਲਜ ਅਤੇ ਅਧਿਆਪਕਾਂ ਦੇ ਪ੍ਰਤੀ ਅਾਪਣੇ ਵਿਚਾਰ ਪੇਸ਼ ਕੀਤੇ। ਡਾ. ਕਿਰਨ ਅਰੋੜਾ ਨੇ ਵਿਦਿਅਰਥਣਾਂ ਨੂੰ ਕਿਹਾ ਕਿ ਆਪਣੀ ਮੰਜਿਲ ਤੱਕ ਪਹੁੰਚਨ ਲਈ ਮਿਹਨਤ ਅਤੇ ਸੰਘਰਸ਼ ਕਰਨਾ ਚਾਹੀਦਾ ਹੈ। ਇਸ ਸਮਾਰੋਹ ਦੇ ਵਿੱਚ ਹੋਈ ਮਾਡਲਿੰਗ ਦੇ ਨਤੀਜੇ ਇਸ ਪ੍ਰਕਾਰ ਹਨ-
ਮਿਸ ਐਸ. ਡੀ.        -   ਕੁਮਾਰੀ ਮਨਦੀਪ ਕੋਰ
ਮਿਸ ਐਲੀਗੈਂਟ         -   ਕੁਮਾਰੀ ਕਰਿਤਕਾ
ਮਿਸ ਗਾਰਜੀਅਸ       -  ਕੁਮਾਰੀ ਨਰਦੇਵ
ਬੈਸਟ ਪਰਸਨੈਲਿਟੀ     -  ਕੁਮਾਰੀ ਸ਼ਰੇਆ
ਬੈਸਟ ਮਾਡਲ           -  ਕੁਮਾਰੀ ਨਰਦੇਵ
ਬੈਸਟ ਸਮਾਈਲ         -  ਕੁਮਾਰੀ ਕਰਿਤਕਾ
ਬੈਸਟ ਅਸੈਸਰੀਜ        -   ਕੁਮਾਰੀ ਰਚਿਤਾ

No comments:

Post Top Ad

Your Ad Spot